ਵਿਗਿਆਨੀ ਅਲੇਨ ਅਸਪੈਕਟ, ਜੌਨ ਕਲੌਜ਼ਰ ਅਤੇ ਐਂਟਨ ਜ਼ੀਲਿੰਗਰ ਨੂੰ ਮਿਲੇਗਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨ, ਸਾਹਿਤ ਅਤੇ ਸ਼ਾਂਤੀ ਵਿੱਚ ਪ੍ਰਾਪਤੀਆਂ ਲਈ ਇਹ ਵੱਕਾਰੀ ਇਨਾਮ ਐਲਫ੍ਰੇਡ ਨੋਬਲ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤੇ ਗਏ ਸਨ,

3 scientists share Nobel Prize in Physics

 

ਵਿਸ਼ਵ ਪ੍ਰਸਿੱਧ ਨੋਬਲ ਪੁਰਸਕਾਰ ਦੇਣ ਵਾਲੀ ਸੰਸਥਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵਿਗਿਆਨੀ ਅਲੇਨ ਅਸਪੈਕਟ, ਜੌਨ ਕਲੌਜ਼ਰ ਅਤੇ ਐਂਟਨ ਜ਼ੀਲਿੰਗਰ ਨੇ "ਉਲਝੇ ਹੋਏ ਫ਼ੋਟੋਨਾਂ ਨਾਲ ਪ੍ਰਯੋਗਾਂ, ਬੈੱਲ ਅਸਮਾਨਤਾਵਾਂ ਦੀ ਉਲੰਘਣਾ ਅਤੇ ਕੁਆਂਟਮ ਸੂਚਨਾ ਵਿਗਿਆਨ ਵਿੱਚ ਮੋਢੀ ਰਹਿਣ ਲਈ" 2022 ਦਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਜਿੱਤਿਆ ਹੈ।

10 ਮਿਲੀਅਨ ਸਵੀਡਿਸ਼ ਕਰਾਉਨਜ਼  (902,315 ਅਮਰੀਕੀ ਡਾਲਰ) ਦੀ ਕੀਮਤ ਵਾਲਾ ਇੱਕ ਸਦੀ ਤੋਂ ਵੱਧ ਪੁਰਾਣਾ ਇਨਾਮ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਵੱਲੋਂ ਦਿੱਤਾ ਜਾਂਦਾ ਹੈ। ਸੋਮਵਾਰ ਨੂੰ ਸਵੀਡਿਸ਼ ਜੈਨੇਟਿਸਿਸਟ ਸਵਾਂਤੇ ਪਾਬੋ ਵੱਲੋਂ ਫਿਜ਼ੀਓਲੋਜੀ ਜਾਂ ਮੈਡੀਸਨ ਵਾਸਤੇ ਜਿੱਤਣ ਤੋਂ ਬਾਅਦ, ਇਸ ਇਸ ਹਫ਼ਤੇ ਦਿੱਤੇ ਜਾਣ ਵਾਲਾ ਇਹ ਭੌਤਿਕ ਵਿਗਿਆਨ ਦਾ ਦੂਜਾ ਨੋਬਲ ਪੁਰਸਕਾਰ ਹੈ।

ਵਿਗਿਆਨ, ਸਾਹਿਤ ਅਤੇ ਸ਼ਾਂਤੀ ਵਿੱਚ ਪ੍ਰਾਪਤੀਆਂ ਲਈ ਇਹ ਵੱਕਾਰੀ ਇਨਾਮ ਐਲਫ੍ਰੇਡ ਨੋਬਲ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤੇ ਗਏ ਸਨ, ਜਿਸ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ, ਅਤੇ ਦੋ ਸੰਸਾਰ ਯੁੱਧਾਂ ਵਰਗੀਆਂ ਕੁਝ ਰੁਕਾਵਟਾਂ ਤੋਂ ਇਲਾਵਾ 1901 ਤੋਂ ਲਗਾਤਾਰ ਦਿੱਤਾ ਜਾ ਰਿਹਾ ਹੈ।