ਅਮਰੀਕੀ ਸਰਹੱਦ ਵੱਲ ਪੈਦਲ ਵਧਿਆ ਸ਼ਰਣਾਰਥੀਆਂ ਦਾ ਕਾਫ਼ਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵੱਡੀ ਗਿਣਤੀ 'ਚ ਅਮਰੀਕੀ ਸ਼ਰਨਾਰਥੀ ਦੱਖਣੀ ਮੈਕਸਿਕੋ ਅਤੇ ਅਮਰੀਕੀ ਸਰਹੱਦ ਵੱਲ ਪੈਦਲ ਹੀ ਵੱਧ ਰਹੇ ਹਨ।ਦੱਸ ਦਈਏ ਕਿ ਚਾਰ ਹਜ਼ਾਰ ਲੋਕਾਂ ਦਾ ਇਹ ਵਿਸ਼ਾਲ ਕਾਫਲਾ ...

American migrants

ਇਸਲਾਮਾਬਾਦ (ਭਾਸ਼ਾ): ਵੱਡੀ ਗਿਣਤੀ 'ਚ ਅਮਰੀਕੀ ਸ਼ਰਨਾਰਥੀ ਦੱਖਣੀ ਮੈਕਸਿਕੋ ਅਤੇ ਅਮਰੀਕੀ ਸਰਹੱਦ ਵੱਲ ਪੈਦਲ ਹੀ ਵੱਧ ਰਹੇ ਹਨ।ਦੱਸ ਦਈਏ ਕਿ ਚਾਰ ਹਜ਼ਾਰ ਲੋਕਾਂ ਦਾ ਇਹ ਵਿਸ਼ਾਲ ਕਾਫਲਾ ਟ੍ਰਾਂਸਪੋਰਟ ਦਾ ਕੋਈ ਸਾਧਨ ਨਾ ਹੋਣ ਦੇ ਕਾਰਨ ਕਈ ਥਾਵਾਂ ਤੇ ਵੱਖ-ਵੱਖ ਹੋ ਗਿਆ ਹੈ।ਵੇਰਾਕਰੂਜ਼ ਦੇ ਗਵਰਨਰ ਮਿਗੂਐਲ ਐਂਜਲ ਯੂਨਸ ਨੇ ਸ਼ੁੱਕਰਵਾਰ ਨੂੰ ਸ਼ਰਣਾਰਥੀਆਂ ਨੂੰ ਬੱਸਾਂ ਤੋਂ ਮੈਕਸਿਕੋ ਦੀ ਰਾਜਧਾਨੀ ਲੈ ਜਾਣ ਦੀ ਪੇਸ਼ਕਸ਼ ਦਿਤੀ ਸੀ ਪਰ ਉਨ੍ਹਾਂ ਨੇ ਇਸ ਨੂੰ ਪੂਰਾ ਨਹੀਂ ਕੀਤਾ।ਜਿਸ ਤੋਂ ਬਾਅਦ ਸ਼ਰਨਾਰਥੀ ਪੈਦਲ ਹੀ ਚੱਲ ਪਏ ਜਿਸ ਕਰਕੇ ਉਨ੍ਹਾਂ ਦੇ ਪੈਰਾਂ ਵਿਚ ਛਾਲੇ ਪੈ ਗਏ,

ਪੈਰ ਸੁਜ ਗਏ ਅਤੇ ਉਹ ਥੱਕ ਕੇ ਚੂਰ ਹੋ ਚੁੱਕੇ ਹਨ।ਸੜਕਾਂ 'ਤੇ ਪੈਦਲ ਚਲਣ ਤੋਂ ਬਾਅਦ ਕਾਫਿਲੇ ਦੇ ਆਯੋਜਕਾਂ ਨੇ ਬਸਾਂ ਮੁਹਇਆ ਕਰਵਾਉਣ ਦੀ ਅਪੀਲ ਕੀਤੀ ਸੀ।ਸ਼ਨੀਵਾਰ ਨੂੰ ਇਹ ਸਮੂਹ ਵੇਰਾਕਰੂਜ਼ ਵਿਚ ਕਈ ਸ਼ਹਿਰਾਂ 'ਚ ਵੰਡ ਗਿਆ ਜਿਸ ਦੇ ਨਾਲ ਸਵਾਲ ਉੱਠਣ ਲੱਗੇ ਹੈ ਕਿ ਕੀ ਉਨ੍ਹਾਂ ਨੂੰ ਇਕਠੇ ਹੀ ਰਹਿਣਾ ਪਵੇਗਾ। ਜ਼ਿਕਰਯੋਗ ਹੈ ਕਿ ਹਜਾਰਾਂ ਲੋਕਾਂ ਨੇ ਅਮਰੀਕਾ ਦੀ ਦੱਖਣੀ ਸੀਮਾ ਤੋਂ ਕਰੀਬ 1,126 ਕਿਲੋਮੀਟਰ ਦੂਰ ਇਸਲਾ ਵਿਚ ਰਾਤ ਗੁਜ਼ਾਰਨ ਦੀ ਯੋਜਨਾ ਬਣਾਈ ਜਦ ਕਿ ਹੋਰ ਲੋਕ ਜੁਆਨ ਰੋਡ੍ਰੀਗੇਜ ਕਲਾਰਾ ਵਿਚ ਠਹਿਰੇ ਅਤੇ ਕੁੱਝ ਟਿਏਰਾ ਬਲਾਂਕਾ ਪੁੱਜੇ।

ਦੱਸ ਦਈਏ ਕਿ ਇਕ ਬਿਆਨ ਵਿਚ ਸ਼ਰਨਾਰਥੀ ਵੇਰਾਕਰੂਜ  ਦੇ ਜਰਿਏ ਜਵਾਬ ਵੱਲ ਜਾਣ  ਦੇ ਨਿਰਦੇਸ਼ ਦੇਣ ਲਈ ਮੈਕਸਿਕੋ ਦੇ ਅਧਿਕਾਰੀਆਂ 'ਤੇ ਜਮ ਕੇ ਭੜਾਸ ਕੱਢੀ ਅਤੇ ਨਾਲ ਹੀ ਉਨ੍ਹਾਂ ਨੇ ਇਸ ਰਸਤੇ ਨੂੰ ਮੌਤ ਦਾ ਰਸਤਾ ਦੱਸਿਆ ।