ਅਸੀਆਨਾ ਨੂੰ ਮਿਲ ਰਹੀ ਜਾਨੋ ਮਾਰਨ ਦੀ ਧਮਕੀ
ਪਾਕਿਸਤਾਨ ਵਿਚ ਅੱਠ ਸਾਲ ਕੈਦ ਕਟਣ ਅਤੇ ਈਸ਼ਨਿੰਦਾ ਦੇ ਦੋਸ਼ ਦਾ ਸਾਹਮਣਾ ਕਰਨ ਵਾਲੀ ਈਸਾਈ ਮਹਿਲਾ ਆਸੀਆ ਬੀਬੀ ਨੂੰ ਸੁਪਰੀਮ ਕੋਰਟ ਨੇ ਰਿਹਾਅ ਕਰ ...
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਅੱਠ ਸਾਲ ਕੈਦ ਕਟਣ ਅਤੇ ਈਸ਼ਨਿੰਦਾ ਦੇ ਦੋਸ਼ ਦਾ ਸਾਹਮਣਾ ਕਰਨ ਵਾਲੀ ਈਸਾਈ ਮਹਿਲਾ ਆਸੀਆ ਬੀਬੀ ਨੂੰ ਸੁਪਰੀਮ ਕੋਰਟ ਨੇ ਰਿਹਾਅ ਕਰ ਤਾਂ ਕਰ ਦਿਤਾ ਪਰ ਇਸ ਰਿਹਾਈ ਤੋਂ ਬਾਅਦ ਆਸੀਆ ਬੀਬੀ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਈਸ਼ਨਿੰਦਾ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਚੁੱਕੀ ਆਸੀਆ ਦੇ ਪਤੀ ਆਸੀਫ ਮਸੀਹ ਨੇ ਬ੍ਰਿਟੇਨ, ਅਮਰੀਕਾ ਅਤੇ ਕਨੈਡਾ ਵਰਲੇ ਮੁਲਕਾਂ ਤੋਂ ਉਨ੍ਹਾਂ ਦੇ ਪਰਵਾਰ ਨੂੰ ਪਨਾਹ ਦੇਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਸੀਆ ਸਮੇਤ ਪੂਰੇ ਪਰਵਾਰ ਨੂੰ ਪਾਕਿਸਤਾਨ 'ਚ ਜਾਨ ਦਾ ਖਤਰਾ ਹੈ।
ਜ਼ਿਕਰਯੋ ਹੈ ਕਿ ਇਕ ਪਾਸੇ ਪਾਕਿਸਤਾਨ ਸਰਕਾਰ ਨੇ ਇਸਲਾਮੀ ਕੱਟੜਪੰਥੀਆਂ ਨੂੰ ਉਨ੍ਹਾਂ ਦੀ ਰਿਹਾਈ ਦੇ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਦੂਜੇ ਪਾਸੇ ਉਸ ਦਾ ਨਾਮ ਉਡਾਣ ਪਾਬੰਦੀ ਸੂਚੀ ਵਿਚ ਪਾ ਦਿੱਤਾ ਹੈ। ਜਿਸ ਨਾਲ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੀ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਵਕੀਲ ਸੈਫੁਲ ਮਲੂਕ ਨੇ ਦਾਅਵਾ ਕੀਤਾ ਕਿ ਵਕੀਲਾਂ ਦੇ ਇਕ ਨਾਲ ਉਹ ਜਾਨ ਦੇ ਖਤਰੇ ਦਾ ਸਾਮਣਾ ਕਰ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਫੌਜ ਉਨ੍ਹਾਂ ਨੂੰ ਸੁਰੱਖਿਆ ਮੁਹਈਆ ਨਹੀਂ ਕਰਵਾਉਂਦੀ ਹੈ ਤਾਂ ਉਹ ਸਮਿਖਿਅਕ ਮੰਗ ਦੀ ਸੁਣਵਾਈ ਦੌਰਾਨ ਅਪਣੀ ਮੁਵੱਕਿਲ ਦੀ ਕੋਸ਼ਿਸ਼ ਕਰਨ ਲਈ ਪਾਕਿਸਤਾਨ ਪਰਤਾਂਗੇ।
ਦੂਜੇ ਪਾਸੇ ਮਲੂਕ ਨੇ ਕਿਹਾ ਕਿ ''ਮੇਰਾ ਪਰਵਾਰ ਵੀ ਗੰਭੀਰ ਸੁਰੱਖਿਆ ਖਤਰੇ ਦਾ ਸਾਮਣਾ ਕਰ ਰਿਹਾ ਹੈ ਅਤੇ ਸਮੂਹ ਸਰਕਾਰ ਨੂੰ ਉਨ੍ਹਾਂ ਨੂੰ ਸੁਰੱਖਿਆ ਉਪਲੱਬਧ ਕਰਵਾਉਣੀ ਚਾਹੀਦੀ ਹੈ।"