21.5 ਕਰੋੜ ਰੁਪਏ 'ਚ ਵਿਕੀ ਟੂਨਾ ਮੱਛੀ, ਤੋੜਿਆ ਪਿਛਲਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਮੁਰਾ ਨੇ ਨੀਲਾਮੀ ਤੋਂ ਬਾਅਦ ਕਿਹਾ ਕਿ ਜਿਹਾ ਸੋਚਿਆ ਗਿਆ, ਕੀਮਤ ਉਸ ਤੋਂ ਵੱਧ ਸੀ। ਪਰ ਮੈਨੂੰ ਆਸ ਹੈ ਕਿ ਸਾਡੇ ਗਾਹਕ ਇਸ ਬਿਹਤਰੀਨ ਟੂਨਾ ਦਾ ਸਵਾਦ ਲੈ ਸਕਣਗੇ। 

Tuna fish

ਟੋਕਿਓ : ਜਪਾਨ ਵਿਚ ਸੁਸ਼ੀ ਰੈਸਟੋਰੈਂਟ ਦੇ ਮਾਲਕ ਨੇ ਟੋਕਿਓ ਦੇ ਨਵੇਂ ਮੱਛੀ ਬਜ਼ਾਰ ਤੋਂ ਇਕ ਵੱਡੀ ਟੂਨਾ ਮੱਛੀ ਨੂੰ ਲਗਭਗ 22 ਕਰੋੜ ਰੁਪਏ ਦੀ ਰਿਕਾਰਡ ਕੀਮਤ ਵਿਚ ਖਰੀਦਿਆ ਹੈ। ਪਿਛਲੇ ਸਾਲ ਦੇ ਆਖਰ ਵਿਚ ਦੁਨੀਆਂ ਭਰ ਵਿਚ ਮਸ਼ਹੂਹ ਸ਼ੁਕੀਜੀ ਮੱਛੀ ਬਜ਼ਾਰ ਦੀ ਥਾਂ ਤੇ ਵਸਾਏ ਗਏ ਇਸ ਨਵੇਂ ਬਜ਼ਾਰ ਨੇ ਨਵੇਂ ਸਾਲ ਦੇ ਪਹਿਲੇ ਦਿਨ ਇਹ ਨੀਲਾਮੀ ਕੀਤੀ ਸੀ। ਜਿਸ ਵਿਚ ਮੱਛੀ ਨੂੰ ਰਿਕਾਰਡ ਕੀਮਤ ਵਿਚ ਖਰੀਦ ਲਿਆ ਗਿਆ ਹੈ।

ਇਹ ਟੂਨਾ ਮੱਛੀ ਜਪਾਨ ਦੇ ਉਤਰੀ ਤੱਟ ਤੋਂ ਫੜੀ ਗਈ ਸੀ। ਇਸ ਦਾ ਭਾਰ 278 ਕਿਲੋਗ੍ਰਾਮ ਸੀ। ਇਸ ਮੱਛੀ ਦੇ ਲਈ ਲਗਾਈ ਗਈ ਬੋਲੀ 33.36 ਕਰੋੜ ਯੇਨ ਭਾਵ ਕਿ 31 ਲੱਖ ਡਾਲਰ ਤੇ ਜਾ ਕੇ ਰੁਕੀ। ਦੱਸ ਦਈਏ ਕਿ ਟੂਨਾ ਮੱਛੀ ਇਕ ਲੁਪਤ ਹੋ ਚੱਕੀ ਪ੍ਰਜਾਤੀ ਹੈ। ਟੂਨਾ ਕਿੰਗ ਦੇ ਨਾਮ ਨਾਲ ਮਸ਼ਹੂਰ ਕਿਯੋਸ਼ੀ ਕਿਮੁਰਾ ਨੇ ਇਸ ਰਕਮ ਦਾ ਭੁਗਤਾਨ ਕੀਤਾ ਜੋ ਕਿ 15.5 ਕਰੋੜ ਯੇਨ ਦੇ ਪੁਰਾਣੇ ਰਿਕਾਰਡ ਤੋਂ ਦੁਗਣੀ ਹੈ। ਇਸ ਕੀਮਤ ਦਾ ਭੁਗਤਾਨ ਵੀ 2013 ਵਿਚ ਕਿਮੁਰਾ ਨੇ ਹੀ ਕੀਤਾ ਸੀ।

ਸੁਸ਼ੀ ਰੈਸਟੋਰੈਂਟ ਮਾਲਕ ਨੇ ਮਾਣ ਨਾਲ ਦੱਸਿਆ ਕਿ ਇਹ ਸੱਭ ਤੋਂ ਵਧੀਆ ਟੂਨਾ ਹੈ। ਉਹਨਾਂ ਕਿਹਾ ਕਿ ਮੈਂ ਇਕ ਸਵਾਦ ਅਤੇ ਬਹੁਤ ਤਾਜ਼ੀ ਟੂਨਾ ਖਰੀਦਣ ਵਿਚ ਕਾਮਯਾਬ ਰਿਹਾ। ਕਿਮੁਰਾ ਨੇ ਨੀਲਾਮੀ ਤੋਂ ਬਾਅਦ ਕਿਹਾ ਕਿ ਜਿਹਾ ਸ਼ੁਰੂ ਵਿਚ ਸੋਚਿਆ ਗਿਆ, ਕੀਮਤ ਉਸ ਤੋਂ ਵੱਧ ਸੀ। ਪਰ ਮੈਨੂੰ ਆਸ ਹੈ ਕਿ ਸਾਡੇ ਗਾਹਕ ਇਸ ਬਿਹਤਰੀਨ ਟੂਨਾ ਦਾ ਸਵਾਦ ਲੈ ਸਕਣਗੇ।