ਪੈਰਿਸ ਦੀ ਇਮਾਰਤ 'ਚ ਲੱਗੀ ਅੱਗ, 7 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਮੰਗਲਵਾਰ ਸਵੇਰੇ ਇਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਇਕ ਰਿਹਾਇਸ਼ੀ ਬਿਲਡਿੰਗ ਵਿਚ ਲੱਗੀ, ...

Several killed in Paris apartment block blaze

ਪੈਰਿਸ - ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਮੰਗਲਵਾਰ ਸਵੇਰੇ ਇਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਇਕ ਰਿਹਾਇਸ਼ੀ ਬਿਲਡਿੰਗ ਵਿਚ ਲੱਗੀ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ 28 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੌਕੇ 'ਤੇ ਮੌਜੂਦ ਫਾਇਰ ਡਿਪਾਰਟਮੈਂਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਇਸ ਅੱਠ ਮੰਜ਼ਿਲਾ ਇਮਾਰਤ ਦੇ ਸੱਤਵੇਂ ਅਤੇ ਅਠਵੇਂ ਤਲ 'ਤੇ ਅੱਗ ਲੱਗੀ ਹੈ। ਇਸ ਅੱਗ ਵਿਚ ਫਾਇਰ ਵਿਭਾਗ ਦੇ ਤਿੰਨ ਕਰਮੀ ਵੀ ਜ਼ਖ਼ਮੀ ਹਨ।

ਅੱਗ ਲੱਗਣ ਦੀ ਵਜ੍ਹਾ ਫਿਲਹਾਲ ਪਤਾ ਨਹੀਂ ਲੱਗ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਆਸਪਾਸ ਦੀਆਂ ਬਿਲਡਿੰਗਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਅੱਗ ਦੇ ਧੁੰਏ ਨਾਲ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਵੀ ਬਚਾਅ ਕਰਮੀਆਂ ਦੁਆਰਾ ਬਿਲਡਿੰਗਾਂ ਵਿਚੋਂ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਸਥਲ 'ਤੇ ਕਰੀਬ 200 ਬਚਾਅ ਕਰਮੀ ਮੌਜੂਦ ਸਨ। ਜ਼ਖ਼ਮੀਆਂ ਦਾ ਇਲਾਜ ਹਲੇ ਚੱਲ ਰਿਹਾ ਹੈ।

ਇਹ ਇਕ ਅਜਿਹਾ ਇਲਾਕਾ ਹੈ ਜਿੱਥੇ ਜਿਆਦਾਤਰ ਸੈਲਾਨੀ ਆਉਂਦੇ ਹਨ। ਮੁੱਖ ਤੌਰ 'ਤੇ ਇਹ ਸੈਲਾਨੀ ਆਈਫਿਲ ਟਾਵਰ ਜਿਵੇਂ ਇਤਿਹਾਸਿਕ ਥਾਂ ਦੇਖਣ ਲਈ ਆਉਂਦੇ ਹਨ। ਫਾਇਰ ਸੇਵਾਵਾਂ ਦੇ ਬੁਲਾਰੇ ਕਲੇਮੇਂਟ ਕੋਗਨਨ ਦਾ ਕਹਿਣਾ ਹੈ ਕਿ ਕਈ ਲੋਕਾਂ ਨੂੰ ਅੱਗ ਤੋਂ ਬਚਾ ਲਿਆ ਗਿਆ ਹੈ। ਇਹਨਾਂ ਵਿਚ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਛੱਤ 'ਤੇ ਸ਼ਰਨ ਲਈ ਸੀ।

ਰਾਤ ਦੇ ਕਰੀਬ 3.30 ਵਜੇ ਤੱਕ ਬਚਾਅ ਕਰਮੀਆਂ ਨੇ ਬਲਾਕ ਨੂੰ ਖਾਲੀ ਕਰਾਉਣ ਦੇ ਕੰਮ ਖਤਮ ਕਰ ਲਿਆ ਸੀ। ਆਸਾਪਾਸ ਸਥਿਤ ਕਈ ਹੋਰ ਬਿਲਡਿੰਗਾਂ ਨੂੰ ਵੀ ਖਾਲੀ ਕਰਾਇਆ ਗਿਆ ਹੈ।