ਗੁਰੁਗਰਾਮ ‘ਚ ਉਸਾਰੀ ਅਧੀਨ 4 ਮੰਜ਼ਲਾ ਇਮਾਰਤ ਡਿੱਗੀ, ਮਲਬੇ ‘ਚ 8 ਲੋਕ ਦਬੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਰੁਗਰਾਮ ਦੇ ਉਲਾਵਾਸ ਪਿੰਡ ਵਿਚ ਉਸਾਰੀ ਅਧੀਨ 4 ਮੰਜ਼ਲਾ ਇਮਾਰਤ ਡਿੱਗ...

Gurugram

ਗੁਰੁਗਰਾਮ : ਗੁਰੁਗਰਾਮ ਦੇ ਉਲਾਵਾਸ ਪਿੰਡ ਵਿਚ ਉਸਾਰੀ ਅਧੀਨ 4 ਮੰਜ਼ਲਾ ਇਮਾਰਤ ਡਿੱਗ ਗਈ ਹੈ। ਜਦੋਂ ਵੀਰਵਾਰ ਸਵੇਰੇ 5:00 ਵਜੇ ਇਹ ਇਮਾਰਤ ਡਿੱਗੀ, ਉਸ ਸਮੇਂ ਕਰੀਬ 8 ਲੋਕ ਇਮਾਰਤ ਦੇ ਅੰਦਰ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਮਲਬੇ ਵਿਚ ਦਬ ਗਏ ਹਨ। ਸੂਚਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਅਤੇ ਬਚਾਅ ਟੀਮ ਮੌਕੇ ਉਤੇ ਪਹੁੰਚ ਗਈ ਹੈ। ਮਲਬੇ ਵਿਚ ਦਬੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਉਸਾਰੀ ਅਧੀਨ ਇਮਾਰਤ ਦੀ ਚਪੇਟ ਵਿਚ ਨੇੜੇ ਦੀਆਂ ਇਮਾਰਤਾਂ ਵੀ ਆ ਗਈਆਂ ਹਨ।

ਇਸ ਦੀ ਚਪੇਟ ਵਿਚ ਆਉਣ ਵਾਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਜਦੋਂ ਸਵੇਰੇ ਇਹ ਹਾਦਸਾ ਹੋਇਆ, ਉਸ ਸਮੇਂ ਲੋਕ ਸੋ ਰਹੇ ਸਨ। ਜੇਸੀਬੀ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਘਟਨਾ ਵਾਲੀ ਜਗ੍ਹਾਂ ਉਤੇ ਵੱਡੀ ਗਿਣਤੀ ਵਿਚ ਲੋਕ ਜਮਾਂ ਹੋ ਗਏ। ਇਹ ਪਹਿਲੀ ਵਾਰ ਨਹੀਂ, ਜਦੋਂ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿਚ ਇਮਾਰਤ ਡਿੱਗੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਗਰੈਟਰ ਨੋਇਡਾ ਦੇ ਸ਼ਾਹਬੇਰੀ ਇਲਾਕੇ ਵਿਚ ਇਕ ਇਮਾਰਤ ਡਿੱਗ ਗਈ ਸੀ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਵਿਚ ਪੁਲਿਸ ਨੇ 24 ਲੋਕਾਂ ਦੇ ਵਿਰੁਧ ਹੱਤਿਆ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਸੀ ਅਤੇ ਨਾਲ ਹੀ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਘਟਨਾ ਦੇ ਪੀੜਿਤ ਪਰਵਾਰਾਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ 2-2 ਲੱਖ ਰੁਪਏ ਦੇ ਮੁਆਵਜੇ ਦਾ ਐਲਾਨ ਕੀਤਾ ਸੀ ਅਤੇ ਨਾਲ ਹੀ ਜ਼ਿੰਮੇਦਾਰ ਅਧਿਕਾਰੀਆਂ ਅਤੇ ਪ੍ਰੋਜੇਕਟ ਮੈਨੇਜਰ ਅਤੇ ਅਸਿਸਟੈਂਟ ਪ੍ਰੋਜੇਕਟ ਮੈਨੇਜਰ ਨੂੰ ਮੁਅੱਤਲ ਕਰ ਦਿਤਾ ਗਿਆ ਸੀ। ਇਨ੍ਹਾਂ ਅਧਿਕਾਰੀਆਂ ਦੇ ਵਿਰੁਧ ਐਫਆਈਆਰ ਵੀ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਮੇਰਠ ਆਯੁਕਤ ਨੂੰ ਸੌਂਪ ਦਿਤੀ ਗਈ ਸੀ।