ਡੋਨਾਲਡ ਟਰੰਪ ਦੇ ਰਾਣੀ ਏਲੀਜ਼ਾਬੈਥ ਨੂੰ ਛੂਹਣ 'ਤੇ ਕਿਉਂ ਹੋਇਆ ਹੰਗਾਮਾ ?

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਣੇ- ਅਣਜਾਣੇ 'ਚ ਕੀਤੇ ਆਪਣੇ ਵਿਵਹਾਰ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ।

donald trump touches queen elizabeth britain

ਲੰਡਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਣੇ- ਅਣਜਾਣੇ 'ਚ ਕੀਤੇ ਆਪਣੇ ਵਿਵਹਾਰ ਨੂੰ ਲੈ ਕੇ  ਚਰਚਾ ਵਿੱਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਬ੍ਰਿਟੇਨ ਦੌਰੇ ਦੌਰਾਨ ਕੁਝ ਅਜਿਹਾ ਕਰ ਦਿੱਤਾ ਜੋ ਬਹਿਸ ਦਾ ਵਿਸ਼ਾ ਬਣ ਗਿਆ। ਦਰਅਸਲ ਸੋਮਵਾਰ ਨੂੰ ਡੋਨਾਲਡ ਟਰੰਪ ਨੇ ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੈਥ ਨਾਲ ਵੀ ਮੁਲਾਕਾਤ ਕੀਤੀ।

ਹਾਲਾਂਕਿ ਆਪਣੀ ਇਸ ਮੁਲਾਕਾਤ ‘ਚ ਟਰੰਪ ਸ਼ਾਇਦ ਇੱਕ ਵੱਡੀ ਗਲਤੀ ਕਰ ਬੈਠੇ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ ਦਰਅਸਲ ਇੱਕ ਪ੍ਰੋਗਰਾਮ ਦੌਰਾਨ ਟਰੰਪ ਨੇ ਮਹਾਰਾਣੀ ਨੂੰ ਛੂਹ ਲਿਆ। ਦੱਸ ਦੇਈਏ ਕਿ ਮਹਾਰਾਣੀ ਏਲੀਜ਼ਾਬੈਥ ਨੂੰ ਛੂਹਣਾ ਸ਼ਾਹੀ ਪ੍ਰੋਟੋਕੋਲ ਦੇ ਖਿਲਾਫ ਮੰਨਿਆ ਜਾਂਦਾ ਹੈ ਅਜਿਹੇ ਵਿੱਚ ਟਰੰਪ ‘ਤੇ ਸ਼ਾਹੀ ਪ੍ਰੋਟੋਕੋਲ ਤੋੜ੍ਹਨ ਦਾ ਦੋਸ਼ ਲੱਗਿਆ ਹੈ। ਮੀਡੀਆ ਤੋਂ ਮਿਲੀ ਖਬਰਾਂ ਅਨੁਸਾਰ, ਬ੍ਰਿਟੇਨ ਦੇ ਬਰਕਿੰਗਮ ਪੈਲਸ ‘ਚ ਟਰੰਪ ਦੇ ਸਨਮਾਨ ‘ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਟਰੰਪ ਨੇ ਦੂਜੀ ਵਿਸ਼ਵ ਜੰਗ ਦੌਰਾਨ ਕੀਤੇ ਕੰਮਾਂ ਲਈ ਮਹਾਰਾਣੀ ਦੀ ਤਾਰੀਫ ਕੀਤੀ। ਹਾਲਾਂਕਿ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਟਰੰਪ ਨੇ ਮਾਹਾਰਾਣੀ ਦੀ ਕਮਰ ‘ਤੇ ਆਪਣਾ ਹੱਥ ਲਗਾ ਦਿੱਤਾ। ਇਸ ਪ੍ਰੋਟੋਕੋਲ ਨੂੰ ਸ਼ਾਹੀ ਪਰਿਵਾਰ ਦੀ ਵੈਬਸਾਈਟ ‘ਤੇ ਨਹੀਂ ਲਿਖਿਆ ਗਿਆ ਹੈ ਪਰ ਇਸ ਨੂੰ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਦੌਰਾਨ ਇੱਕ ਨਿਯਮ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਇਸ ਮੁੱਦੇ ‘ਤੇ ਟਵੀਟ ਦੀ ਬਾੜ੍ਹ ਲਿਆ ਦਿੱਤੀ।

ਇਸ ਤੋਂ ਇਲਾਵਾ ਟਰੰਪ ਇਕ ਹੋਰ ਅਜੀਬ ਸਥਿਤੀ ‘ਚ ਫਸ ਗਏ ਜਿਥੇ ਉਹ ਮਹਾਰਾਣੀ ਨੂੰ ਦਿੱਤਾ ਆਪਣਾ ਗਿਫਟ ਹੀ ਭੁੱਲ ਗਏ। ਹਾਲਾਂਕਿ ਇੱਥੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਟਰੰਪ ਦੀ ਸਹਾਇਤਾ ਕੀਤੀ। ਦਰਅਸਲ ਮਹਾਰਾਣੀ ਨੇ ਟਰੰਪ ਨੂੰ ਇਕ ਘੋੜੇ ਵਾਲਾ ਸਟੈਚੂ ਦਿਖਾਇਆ ਤੇ ਟਰੰਪ ਨੂੰ ਪੁੱਛਿਆ ਕਿ ਉਹ ਇਸ ਨੂੰ ਪਹਿਚਾਣਦੇ ਹਨ? ਇਸ ‘ਤੇ ਟਰੰਪ ਨੂੰ ਕੁਝ ਸਮਝ ਨਹੀਂ ਆਇਆ ਤੇ ਨਾ ਵਿੱਚ ਸਿਰ ਹਿਲਾ ਦਿੱਤਾ ਇਸੇ ਦੇ ਵਿੱਚ ਮੇਲਾਨੀਆ ਟਰੰਪ ਨੇ ਕਿਹਾ ਕਿ ਸ਼ਾਇਦ ਅਸੀ ਇਹ ਸਟੈਚੂ ਪਿਛਲੀ ਟਰਿਪ ‘ਤੇ ਮਹਾਰਾਣੀ ਨੂੰ ਗਿਫਟ ਕੀਤਾ ਸੀ।