ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਬਖ਼ਸ਼ੀ ਨੇ ਭਾਰਤੀ ਸੰਸਥਾਵਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ 'ਚ ਪਿਛਲੇ 13 ਦਿਨਾਂ ਤੋਂ ਇਕ ਵੀ ਕੋਰੋਨਾ ਦਾ ਨਵਾਂ ਕੇਸ ਨਹੀਂ ਆਇਆ ਜਿਸ ਕਰ ਕੇ ਦੇਸ਼ ਅਪਣੇ ਵਿਕਾਸ ਦੀ ਲੀਹੇ ਰੁੜਨਾ ਸ਼ੁਰੂ ਹੋ ਗਿਆ....

Covid 19

ਨਿਊਜ਼ੀਲੈਂਡ: ਨਿਊਜ਼ੀਲੈਂਡ 'ਚ ਪਿਛਲੇ 13 ਦਿਨਾਂ ਤੋਂ ਇਕ ਵੀ ਕੋਰੋਨਾ ਦਾ ਨਵਾਂ ਕੇਸ ਨਹੀਂ ਆਇਆ ਜਿਸ ਕਰ ਕੇ ਦੇਸ਼ ਅਪਣੇ ਵਿਕਾਸ ਦੀ ਲੀਹੇ ਰੁੜਨਾ ਸ਼ੁਰੂ ਹੋ ਗਿਆ ਹੈ। ਦੇਸ਼ ਅੰਦਰ ਇਕ ਹੀ ਮਰੀਜ਼ ਇਸ ਵੇਲੇ ਕੋਰੋਨਾ ਤੋਂ ਐਕਟਿਵ ਹੈ।

ਕਰੋਨਾ ਦੇ ਚਲਦਿਆਂ ਲੋਕਾਂ ਨੂੰ ਜਿਨ੍ਹਾਂ ਮੁਸ਼ਕਲਾਂ ਵਿਚੋਂ ਲੰਘਣਾ ਪਿਆ ਅਤੇ ਦੇਸ਼ ਦੀ ਆਰਥਿਕਤਾ ਨੂੰ ਕਿਵੇਂ ਧੱਕਾ ਲੱਗਾ।  ਸਮੁੱਚੀ ਸੱਤਾਧਰ ਸਰਕਾਰ ਅਤੇ ਵਿਰੋਧੀ ਧਿਰ ਨੇੜਿਉ ਪਰਖ ਰਹੀ ਹੈ।

ਭਾਰਤੀ ਸੰਸਦ ਮੈਂਬਰ ਕੰਵਲਜੀਤ ਸਿੰਘ ਬਖ਼ਸ਼ੀ ਨੇ ਜਿਥੇ ਅੱਜ ਸਪੀਕਰ ਸਾਹਿਬਾ ਦੇ ਅੱਗੇ ਕੋਰੋਨਾ ਮਹਾਂਮਾਰੀ ਸਬੰਧੀ ਅਪਣੇ ਵਿਚਾਰ ਰੱਖੇ ਉਥੇ ਇਸ ਮੁਸ਼ਕਿਲ ਭਰੇ ਸਮੇਂ ਦੇ ਵਿਚ ਮਨੁੱਖਤਾ ਦੀ ਸੇਵਾ ਕਿਵੇਂ ਸਥਾਨਕ ਲੋਕਾਂ ਵਲੋਂ ਇਕ ਦੂਜੇ ਦੀ ਮਦਦ ਕੀਤੀ ਨੂੰ ਖੂਬ ਸਰਾਹਿਆ।

ਉਨ੍ਹਾਂ ਕਿਹਾ ਕਿ 'ਹਿਊਮਨ ਸਪਿਰਿਟ' ਦੀ ਮਹਾਨਤਾ ਨੇ ਇਸ ਔਖੇ ਸਮੇਂ ਜੋ ਅਪਣਾ ਰੰਗ ਵਿਖਾਇਆ ਉਸਦੀ ਵਖਰੀ ਮਿਸਾਲ ਹੈ। ਇਸਦੇ ਨਾਲ ਹੀ ਉਨ੍ਹਾਂ ਕੋਵਿਡ-19 ਦੇ ਚਲਦਿਆਂ ਭਾਰਤੀ ਲੋਕਾਂ ਵਲੋਂ ਤਾਲਾਬੰਦੀ ਦੌਰਾਨ ਮਨੁੱਖਤਾ ਦੇ ਲਈ ਖੋਲ੍ਹੇ ਗਏ ਅਪਣੇ ਦਿਲਾਂ ਦੀ ਅਤੇ ਦਿਤੇ ਯੋਗਦਾਨ ਦੀ ਇਕ ਝਲਕ ਵੀ ਲਗਦੇ ਹੱਥ ਪਾਰਲੀਮੈਂਟ ਦੇ ਵਿਚ ਪੇਸ਼ ਕਰ ਦਿਤੀ।

ਉਨਾਂ ਅਪਣੇ ਭਾਸ਼ਣ ਦੇ ਵਿਚ ਅਪਣੀ ਗਵਾਹੀ ਭਰਦਿਆਂ ਬੜੇ ਫਖ਼ਰ ਨਾਲ ਕਿਹਾ ਕਿ ਭਾਰਤੀ ਕਮਿਊਨਿਟੀ ਵਲੋਂ ਹਜ਼ਾਰਾਂ ਫ਼ੂਡ ਪੈਕਟ ਲੋੜਵੰਦਾਂ ਨੂੰ ਦੇਸ਼ ਭਰ ਵਿਚ ਵੰਡੇ ਗਏ।

ਉਨ੍ਹਾਂ ਪ੍ਰਮੁੱਖ ਸੰਸਥਾਵਾਂ ਦੇ ਵਿਚ ਸੁਪਰੀਮ ਸਿੱਖ ਸੁਸਾਇਟੀ ਅਤੇ ਸਬੰਧਿਤ ਸਾਰੇ ਧਾਰਮਕ ਅਸਥਾਨ, ਬੀ.ਏ.ਪੀ. ਐਸ. (ਸਵਾਮੀਨਰਾਇਣ ਮੰਦਿਰ) ਐਵਨਡੇਲ, ਹਮਿਲਟਨ, ਕ੍ਰਾਈਸਟਚਰਚ, ਭਾਰਤੀਆ ਮੰਦਿਰ, ਔਕਲੈਂਡ ਇੰਡੀਅਨ ਐਸੋਸੀਏਸ਼ਨ, ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ, ਗੁਰਦੁਆਰਾ ਸਿੱਖ ਸੰਗਤ ਸਾਹਿਬ ਟੌਰੰਗਾ ਸਿਟੀ, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਰੋਟੋਰੂਆ ਸਮੇਤ ਹੋਰ ਕਈ ਸੰਸਥਾਵਾਂ ਦੇ ਯੋਗਦਾਨ ਦਾ ਨਾਂਅ ਲੈ ਕੇ ਜ਼ਿਕਰ ਕੀਤਾ।

ਇਨ੍ਹਾਂ ਫ਼ੂਡ ਪਾਰਸਲ ਡ੍ਰਾਈਵਾਂ ਵਿਚ ਅਪਣਾ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਉਨ੍ਹਾਂ ਧਨਵਾਦ ਕੀਤਾ। ਸੱਚਮੁੱਚ ਪਾਰਲੀਮੈਂਟ ਵਿਚ ਭਾਰਤੀਆਂ ਦੇ ਯੋਗਦਾਨ ਦੀ ਗੱਲ ਹੋਣੀ ਭਾਰਤੀਆਂ ਦੇ ਲਈ ਮਾਣ ਵਾਲੀ ਗੱਲ ਹੈ। ਨਿਊਜ਼ੀਲੈਂਡ ਮੰਤਰੀਆਂ ਨੇ ਵੀ ਭਾਰਤੀਆਂ ਦੇ ਸਮਾਜਕ ਕਾਰਜਾਂ ਨੂੰ ਸਲਾਹਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।