ਆਸਟ੍ਰੇਲੀਆ-ਭਾਰਤ ਸਿਖਰ ਸੰਮੇਲਨ ਸਮੋਸਾ-ਖਿਚੜੀ ਕੂਟਨੀਤੀ ਦੇ ਨਾਲ ਹੋਇਆ ਸੰਪੰਨ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਗਰਮ-ਗਰਮ ਸਮੋਸੇ ਅਤੇ ਅੰਬ ਦੀ ਸੁਆਦੀ ਚਟਨੀ ਦਾ ਮਜ਼ਾ ਲਿਆ
ਮੈਲਬੌਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਗਰਮ-ਗਰਮ ਸਮੋਸੇ ਅਤੇ ਅੰਬ ਦੀ ਸੁਆਦੀ ਚਟਨੀ ਦਾ ਮਜ਼ਾ ਲਿਆ। ਇਸ ਦੇ ਬਾਅਦ ਉਹਨਾਂ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਵਾਅਦਾ ਕੀਤਾ ਕਿ ਅਗਲੀ ਵਾਰ ਨਿੱਜੀ ਰੂਪ ਨਾਲ ਮਿਲਣ ਤੋਂ ਪਹਿਲਾਂ ਉਹ ਅਪਣੀ ਰਸੋਈ ਵਿਚ ਗੁਜਰਾਤੀ ਖਿਚੜੀ ਪਕਾਉਣਗੇ।
ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਆਯੋਜਿਤ ਭਾਰਤ-ਆਸਟ੍ਰੇਲੀਆ ਦੇ ਪਹਿਲੇ ਵਰਚੁਅਲ ਆਭਾਸੀ ਸ਼ਿਖਰ ਸੰਮੇਲਨ ਦੇ ਦੌਰਾਨ ਅਜਿਹੇ ਹੀ ਕੁਝ ਹਲਕੇ-ਫੁਲਕੇ ਪਲ ਸਾਂਝੇ ਕੀਤੇ। ਸਾਲ 2014 ਦੀਆਂ ਲੋਕਸਭਾ ਚੋਣਾਂ ਦੌਰਾਨ ਮੋਦੀ ਵਲੋਂ 'ਹੋਲੋਗ੍ਰਾਮ' ਤਕਨੀਕ ਨਾਲ ਕੀਤੀ ਗਈ ਚੋਣ ਪ੍ਰਚਾਰ ਮੁਹਿੰਮ ਦਾ ਜ਼ਿਕਰ ਕਰਦਿਆਂ ਆਸ੍ਰਟੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ,''ਇਹ ਮੈਨੂੰ ਹੈਰਾਨ ਨਹੀਂ ਕਰਦਾ ਹੈ ਕਿ ਇਹਨਾਂ ਹਾਲਤਾਂ ਵਿਚ ਅਸੀਂ ਕਿਸ ਤਰ੍ਹਾਂ (ਵਰਚੁਅਲ) ਮਿਲਣਾ ਜਾਰੀ ਰਖਾਂਗੇ।
ਤੁਸੀਂ ਉਹਨਾਂ ਵਿਚੋਂ ਇਕ ਹੋ ਜਿਹਨਾਂ ਨੇ ਹੋਲੋਗ੍ਰਾਮ ਤਕਨੀਕ ਦੀ ਅਪਣੀ ਚੋਣ ਮੁਹਿੰਮ ਪ੍ਰਚਾਰ ਵਿਚ ਕਈ ਸਾਲ ਪਹਿਲਾਂ ਵਰਤੋਂ ਕੀਤੀ ਸੀ। ਹੋ ਸਕਦਾ ਹੈਕਿ ਅਗਲੀ ਵਾਰ ਸਾਡੇ ਕੋਲ ਇੱਥੇ ਤੁਹਾਡਾ ਇਕ ਹੋਲੋਗ੍ਰਾਮ ਹੋਵੇਗਾ।'' ਵਰਚੁਅਲ ਮੁਲਾਕਾਤ ਸਮੋਸਾ-ਖਿਚੜੀ ਕੂਟਨੀਤੀ ਨਾਲ ਖ਼ਤਮ ਹੋਈ। ਮੌਰੀਸਨ ਨੇ ਕਿਹਾ,''ਮੈਂ ਸਮੋਸੇ ਲਈ ਤੁਹਾਡਾ ਧਨਵਾਦ ਕਰਦਾ ਹਾਂ।
ਹਫ਼ਤੇ ਦੇ ਅਖੀਰ ਵਿਚ ਇਸ ਨੂੰ ਲੈ ਕੇ ਅਸੀਂ ਕਾਫੀ ਮਜ਼ਾ ਕੀਤਾ ਹੈ।'' ਉਹਨਾਂ ਨੇ ਇਸ ਬਾਰੇ ਟਵੀਟ ਕਰਦਿਆਂ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹ ਉਸ ਚੀਜ਼ ਲਈ ਉੱਥੇ ਪਹੁੰਚ ਪਾਉਂਦੇ ਜੋ ਮੋਦੀ ਦੀ ਜੱਫੀ ਦੇ ਰੂਪ ਵਿਚ ਮਸ਼ਹੂਰ ਹੈ ਅਤੇ ਆਹਮੋ-ਸਾਹਮਣੇ ਦੀ ਮੁਲਾਕਾਤ ਵਿਚ ਉਹ ਭਾਰਤੀ ਹਮਰੁਤਬਾ ਨਾਲ ਸਮੋਸਾ ਸ਼ੇਅਰ ਕਰ ਪਾਉਂਦੇ। ਉਹਨਾਂ ਨੇ ਕਿਹਾ,''ਅਗਲੀ ਵਾਰ, ਗੁਜਰਾਤੀ ਖਿਚੜੀ ਹੋਵੇਗੀ।
ਅਗਲੀ ਵਾਰ ਨਿੱਜੀ ਰੂਪ ਨਾਲ ਮਿਲਣ ਤੋਂ ਪਹਿਲਾਂ ਮੈਂ ਇਸ ਨੂੰ ਰਸੋਈ ਵਿਚ ਪਕਾਉਣ ਦੀ ਕੋਸ਼ਿਸ਼ ਕਰਾਂਗਾ।'' ਮੌਰੀਸਨ ਦਾ ਜਵਾਬ ਦਿੰਦੇ ਪੀ.ਐੱਮ. ਮੋਦੀ ਨੇ ਕਿਹਾ,''ਤੁਹਾਡਾ ਸਮੋਸਾ ਭਾਰਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਿਵੇਂ ਕਿ ਤੁਸੀਂ ਖਿਚੜੀ ਦੇ ਬਾਰੇ ਗੱਲ ਕੀਤੀ, ਗੁਜਰਾਤੀ ਇਹ ਜਾਣ ਕੇ ਬਹੁਤ ਖੁਸ਼ ਹੋਣਗੇ। ਆਸਟ੍ਰੇਲੀਆ 'ਚ ਵੱਡੀ ਗਿਣਤੀ ਵਿਚ ਗੁਜਰਾਤੀ ਰਹਿ ਰਹੇ ਹਨ। ਭਾਵੇਂਕਿ ਇਕ ਬਹੁਤ ਸਧਾਰਨ ਪਕਵਾਨ ਹੈ ਜਿਸ ਨੂੰ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ ਵੱਖ-ਵੱਖ ਨਾਮ ਨਾਲ ਜਾਣਿਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।