ਚੀਨ ਨੇ ਬਣਾਈ ਹਾਲੀਵੁੱਡ ਫ਼ਿਲਮਾਂ ਵਰਗੀ ਬੰਦੂਕ, ਅੱਧੇ ਕਿਲੋਮੀਟਰ ਤੋਂ ਜਲਾਕੇ ਕਰ ਦੇਵੇਗੀ ਰਾਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੀ ਮਿਲਟਰੀ ਨੇ ਫਿਲਮ 'ਸਟਾਰ ਵਾਰ' ਵਰਗੀ ਲੇਜ਼ਰ ਏਕੇ - 47 ਤਿਆਰ ਕੀਤੀ ਹੈ

China made Lazer Gun

ਚੀਨ ਦੀ ਮਿਲਟਰੀ ਨੇ ਫਿਲਮ 'ਸਟਾਰ ਵਾਰ' ਵਰਗੀ ਲੇਜ਼ਰ ਏਕੇ - 47 ਤਿਆਰ ਕੀਤੀ ਹੈ। ਇਹ ਬੰਦੂਕ ਬੇਹੱਦ ਦਰਦ ਦੇਣ ਵਿਚ ਸਮਰਥ ਹੈ। ਖੋਜਕਰਤਾਵਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਬੰਦੂਕ ਨਾਲ ਅੱਧੇ ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰੀ ਦੇ ਟਾਰਗੇਟ ਨੂੰ ਸੌਖ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਤੋਂ ਨਿਕਲਣ ਵਾਲੀ ਐਨਰਜੀ ਬੀਮ ਦਿਖਾਈ ਨਹੀਂ ਦਿੰਦੀ, ਪਰ ਇਸ ਤੋਂ ਟਾਰਗੇਟ ਵਾਲੇ ਸ਼ਖਸ ਦੀ ਚਮੜੀ ਵਿਚ ਤੁਰਤ ਕਾਰਬਨਾਇਜੇਸ਼ਨ ਦਾ ਅਸਰ ਹੁੰਦਾ ਹੈ। ਇਹ ਲੇਜ਼ਰ ਬੀਮ ਖਿੜਕੀ ਦੇ ਪਿੱਛੇ ਖੜੇ ਸ਼ਖਸ ਨੂੰ ਵੀ ਸਾੜ ਸਕਦੀ ਹੈ।