'ਬਿਜ਼ਨੇਸ ਵੁਮਨ ਆਫ਼ ਦ ਈਅਰ' ਬਣੀ ਭਾਰਤੀ ਮੂਲ ਦੀ 'ਚਾਹ ਵਾਲੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਚਾਹ ਦੇ ਪ੍ਰਤੀ ਦੀਵਾਨਗੀ ਨੇ ਇੱਕ ਭਾਰਤੀ ਮੂਲ ਦੀ ਮੁਟਿਆਰ ਨੂੰ ਆਸਟ੍ਰੇਲੀਆ ਦੀ 'ਬਿਜ਼ਨੇਸ ਵੁਮਨ ਆਫ ਦ ਈਅਰ' ਬਣਾ ਦਿੱਤਾ ਹੈ

Indian-Australian ‘Chai Walli

ਨਵੀਂ ਦਿੱਲੀ, ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਚਾਹ ਦੇ ਪ੍ਰਤੀ ਦੀਵਾਨਗੀ ਨੇ ਇੱਕ ਭਾਰਤੀ ਮੂਲ ਦੀ ਮੁਟਿਆਰ ਨੂੰ ਆਸਟ੍ਰੇਲੀਆ ਦੀ 'ਬਿਜ਼ਨੇਸ ਵੁਮਨ ਆਫ ਦ ਈਅਰ' ਬਣਾ ਦਿੱਤਾ ਹੈ। ਭਾਰਤੀ ਮੂਲ ਦੀ ਮਸ਼ਹੂਰ ਚਾਹ ਵਾਲੀ ਉਪਮਾ ਵਿਰਦੀ ਨੇ ਆਸਟ੍ਰੇਲੀਆ ਵਿਚ 'ਬਿਜ਼ਨੇਸ ਵੁਮਨ ਆਫ ਦ ਈਅਰ' ਦਾ ਇਨਾਮ ਜਿੱਤਕੇ ਪੂਰੇ ਦੇਸ਼ ਦਾ ਸਿਰ ਫ਼ਕਰ ਨਾਲ ਉੱਚਾ ਕਰ ਦਿੱਤਾ ਹੈ। 26 ਸਾਲ ਦੀ ਉਪਮਾ ਵਿਰਦੀ ਹੀ ਉਹ ਮੁਟਿਆਰ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਵਿਚ ਲੋਕਾਂ ਨੂੰ ਭਾਰਤੀ ਮਸਾਲਾ ਚਾਹ ਦਾ ਚਸਕਾ ਲਗਾਇਆ ਅਤੇ ਇਸ ਕਾਰਨ ਉਨ੍ਹਾਂ ਨੂੰ  'ਬਿਜ਼ਨੇਸ ਵੁਮਨ ਆਫ ਦ ਈਅਰ' ਚੁਣਿਆ ਗਿਆ ਹੈ।