ਅਮਰੀਕਾ ਵਿਚ Gun ਖਰੀਦਣਾ ਸਬਜ਼ੀ ਖਰੀਦਣ ਜਿੰਨਾ ਆਸਾਨ, 33 ਕਰੋੜ ਦੀ ਆਬਾਦੀ ਕੋਲ 40 ਕਰੋੜ ਬੰਦੂਕਾਂ
ਅਮਰੀਕਾ ਵਿਚ ਗਨ ਕਲਚਰ ਦਾ ਇਤਿਹਾਸ 230 ਸਾਲ ਪੁਰਾਣਾ ਹੈ।
ਵਾਸ਼ਿੰਗਟਨ: ਅਮਰੀਕਾ ਦੇ ਸੁਤੰਤਰਤਾ ਦਿਵਸ (4 ਜੁਲਾਈ) ਮੌਕੇ ਸ਼ਿਕਾਗੋ 'ਚ ਫਰੀਡਮ ਡੇ ਪਰੇਡ ਦੌਰਾਨ ਗੋਲੀਬਾਰੀ ਹੋਈ। ਇਹ ਘਟਨਾ ਸ਼ਿਕਾਗੋ ਦੇ ਉਪਨਗਰ ਇਲੀਨੋਇਸ ਸੂਬੇ ਦੇ ਹਾਈਲੈਂਡ ਪਾਰਕ ਵਿਚ ਵਾਪਰੀ। ਪੁਲਿਸ ਮੁਤਾਬਕ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 31 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਵੀ ਅਮਰੀਕਾ ਵਿਚ ਲਗਾਤਾਰ ਹੋ ਰਹੇ ਸਮੂਹਿਕ ਗੋਲੀਬਾਰੀ ਦੇ ਨਮੂਨੇ ਦਾ ਇਕ ਹਿੱਸਾ ਹੈ। ਅਮਰੀਕਾ ਵਿਚ ਗਨ ਕਲਚਰ ਦਾ ਇਤਿਹਾਸ 230 ਸਾਲ ਪੁਰਾਣਾ ਹੈ। ਉਸ ਸਮੇਂ ਕੋਈ ਸਥਾਈ ਸੁਰੱਖਿਆ ਬਲ ਨਹੀਂ ਸੀ, ਜਿਸ ਕਾਰਨ ਲੋਕ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਕਰਦੇ ਸਨ।
Buying Gun in America is as easy as buying vegetables
1791 ਵਿਚ ਸੰਵਿਧਾਨ ਦੀ ਦੂਜੀ ਸੋਧ ਦੇ ਤਹਿਤ ਅਮਰੀਕੀ ਨਾਗਰਿਕਾਂ ਨੂੰ ਹਥਿਆਰ ਰੱਖਣ ਅਤੇ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਸੀ। ਅਮਰੀਕਾ ਦਾ ਇਹ ਕਾਨੂੰਨ ਅੱਜ ਵੀ ਜਾਰੀ ਹੈ। ਅਮਰੀਕਾ ਵਿਚ ਗੰਨ ਗਰੀਦਣਾ ਸਬਜ਼ੀ ਖਰੀਦਣ ਜਿੰਨਾ ਆਸਾਨ ਹੈ। ਬੰਦੂਕ ਖਰੀਦਦੇ ਸਮੇਂ, ਖਰੀਦਦਾਰ ਨੂੰ ਇਕ ਫਾਰਮ ਵਿਚ ਨਾਮ, ਪਤਾ, ਜਨਮ ਮਿਤੀ ਅਤੇ ਨਾਗਰਿਕਤਾ ਦੀ ਜਾਣਕਾਰੀ ਪ੍ਰਦਾਨ ਕਰਨੀ ਪੈਂਦੀ ਹੈ। ਬੰਦੂਕ ਵੇਚਣ ਵਾਲੇ ਖਰੀਦਦਾਰ ਦੀ ਜਾਣਕਾਰੀ ਅਮਰੀਕੀ ਖੁਫੀਆ ਏਜੰਸੀ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਨਾਲ ਸਾਂਝੀ ਕਰਦੀ ਹੈ, ਜੋ ਬੰਦੂਕ ਖਰੀਦਦਾਰ ਦੀ ਪਿਛੋਕੜ ਦੀ ਜਾਂਚ ਕਰਦੀ ਹੈ।
Buying Gun in America is as easy as buying vegetables
ਅਮਰੀਕਾ ਦੇ ਗੰਨ ਕੰਟਰੋਲ ਐਕਟ (ਜੀਸੀਏ) ਅਨੁਸਾਰ ਰਾਈਫਲ ਜਾਂ ਕੋਈ ਵੀ ਛੋਟਾ ਹਥਿਆਰ ਖਰੀਦਣ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਹੈਂਡਗਨ ਵਰਗੇ ਹੋਰ ਹਥਿਆਰ ਖਰੀਦਣ ਦੀ ਘੱਟੋ-ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ। ਅਮਰੀਕਾ ਵਿਚ ਸਿਰਫ਼ ਸਮਾਜ ਲਈ ਖ਼ਤਰਨਾਕ, ਭਗੌੜੇ, ਨਸ਼ੇੜੀ, ਮਾਨਸਿਕ ਤੌਰ 'ਤੇ ਬਿਮਾਰ ਅਤੇ 1 ਸਾਲ ਤੋਂ ਵੱਧ ਕੈਦ ਅਤੇ 2 ਸਾਲ ਤੋਂ ਵੱਧ ਦੀ ਸਜ਼ਾ ਵਾਲੇ ਲੋਕਾਂ ਨੂੰ ਬੰਦੂਕ ਖਰੀਦਣ ਦੀ ਇਜਾਜ਼ਤ ਨਹੀਂ ਹੈ। ਨਾਗਰਿਕਾਂ ਦੇ ਬੰਦੂਕਾਂ ਰੱਖਣ ਦੇ ਮਾਮਲੇ ਵਿਚ ਅਮਰੀਕਾ ਦੁਨੀਆ ਵਿਚ ਸਭ ਤੋਂ ਅੱਗੇ ਹੈ। ਸਵਿਟਜ਼ਰਲੈਂਡ ਦੇ ਸਮਾਲ ਆਰਮਜ਼ ਸਰਵੇ ਦੀ ਰਿਪੋਰਟ ਮੁਤਾਬਕ ਦੁਨੀਆ 'ਚ ਮੌਜੂਦ ਕੁੱਲ 85.7 ਕਰੋੜ ਨਾਗਰਿਕ ਬੰਦੂਕਾਂ 'ਚੋਂ ਇਕੱਲੇ ਅਮਰੀਕਾ 'ਚ ਹੀ 39.3 ਕਰੋੜ ਨਾਗਰਿਕ ਬੰਦੂਕਾਂ ਹਨ। ਦੁਨੀਆ ਦੀ ਆਬਾਦੀ ਵਿਚ ਅਮਰੀਕਾ ਦਾ ਹਿੱਸਾ 5% ਹੈ ਪਰ ਦੁਨੀਆ ਦੇ ਨਾਗਰਿਕ ਬੰਦੂਕਾਂ ਦਾ 46% ਇਕੱਲੇ ਅਮਰੀਕਾ ਵਿਚ ਹੈ।
AMERICA
ਅਕਤੂਬਰ 2020 ਵਿਚ ਇਕ ਗੈਲਪ ਸਰਵੇਖਣ ਅਨੁਸਾਰ 44% ਅਮਰੀਕੀ ਬਾਲਗ ਉਸ ਘਰ ਵਿਚ ਰਹਿੰਦੇ ਹਨ, ਜਿੱਥੇ ਬੰਦੂਕਾਂ ਨੇ, ਇਹਨਾਂ ਵਿਚੋਂ ਇਕ ਤਿਹਾਈ ਬਾਲਗਾਂ ਕੋਲ ਬੰਦੂਕਾਂ ਹਨ। ਦੁਨੀਆ ਵਿਚ ਸਿਰਫ਼ ਤਿੰਨ ਦੇਸ਼ ਅਜਿਹੇ ਹਨ ਜਿੱਥੇ ਬੰਦੂਕ ਰੱਖਣਾ ਸੰਵਿਧਾਨਕ ਅਧਿਕਾਰ ਹੈ। ਅਮਰੀਕਾ, ਗੁਆਟੇਮਾਲਾ ਅਤੇ ਮੈਕਸੀਕੋ। ਹਾਲਾਂਕਿ ਗੁਆਟੇਮਾਲਾ ਅਤੇ ਮੈਕਸੀਕੋ ਦੇ ਲੋਕਾਂ ਕੋਲ ਅਮਰੀਕਾ ਦੇ ਮੁਕਾਬਲੇ ਕਾਫ਼ੀ ਘੱਟ ਬੰਦੂਕਾਂ ਹਨ। ਨਾਲ ਹੀ ਪੂਰੇ ਮੈਕਸੀਕੋ ਵਿਚ ਸਿਰਫ ਇਕ ਬੰਦੂਕ ਸਟੋਰ ਹੈ, ਜਿਸ 'ਤੇ ਫੌਜ ਦਾ ਕੰਟਰੋਲ ਹੈ।
ਅਮਰੀਕਾ ਵਿਚ ਪਿਛਲੇ 50 ਸਾਲਾਂ ਵਿਚ ਬੰਦੂਕ ਨਾਲ ਹੋਈ ਹਿੰਸਾ ਵਿਚ 15 ਲੱਖ ਤੋਂ ਵੱਧ ਲੋਕ ਮਾਰੇ ਗਏ ਹਨ। ਇਹ ਸੰਖਿਆ 1776 ਵਿਚ ਅਮਰੀਕਾ ਦੀ ਆਜ਼ਾਦੀ ਤੋਂ ਬਾਅਦ ਪਿਛਲੇ ਕਰੀਬ 250 ਸਾਲਾਂ ਵਿਚ ਅਮਰੀਕਾ ਦੀਆਂ ਸਾਰੀਆਂ ਜੰਗਾਂ ਵਿਚ ਮਾਰੇ ਗਏ ਸੈਨਿਕਾਂ ਦੀ ਕੁੱਲ ਗਿਣਤੀ ਤੋਂ ਵੱਧ ਹੈ। ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਰਿਪੋਰਟ ਦੇ ਅਨੁਸਾਰ ਬੰਦੂਕ ਕਾਰਨ ਅਮਰੀਕਾ ਵਿਚ ਹਰ ਰੋਜ਼ ਔਸਤਨ 53 ਲੋਕ ਮਰਦੇ ਹਨ। ਇਸ ਰਿਪੋਰਟ ਅਨੁਸਾਰ ਅਮਰੀਕਾ ਵਿਚ 79% ਕਤਲ ਬੰਦੂਕਾਂ ਕਾਰਨ ਹੁੰਦੇ ਹਨ। ਗੰਨ ਕਲਚਰ ਨੇ ਨਾ ਸਿਰਫ਼ ਅਮਰੀਕਾ ਵਿਚ ਕਤਲਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ, ਸਗੋਂ ਇਸ ਨਾਲ ਖੁਦਕੁਸ਼ੀ ਦੇ ਮਾਮਲਿਆਂ ਵਿਚ ਵੀ ਵਾਧਾ ਹੋਇਆ ਹੈ। ਸੀਡੀਸੀ ਦੀ ਰਿਪੋਰਟ ਦੇ ਅਨੁਸਾਰ 2019 ਵਿਚ ਅਮਰੀਕਾ ਵਿਚ 23 ਹਜ਼ਾਰ ਤੋਂ ਵੱਧ ਲੋਕਾਂ ਨੇ ਬੰਦੂਕ ਨਾਲ ਖੁਦਕੁਸ਼ੀ ਕੀਤੀ ਹੈ। ਇਹ ਇਸ ਸਮੇਂ ਦੌਰਾਨ ਵਿਸ਼ਵ ਵਿਚ ਬੰਦੂਕ ਨਾਲ ਕੁੱਲ ਆਤਮ ਹੱਤਿਆ ਦੇ ਮਾਮਲਿਆਂ ਦਾ 44% ਸੀ।
Gun
ਅਮਰੀਕਾ 230 ਸਾਲ ਬਾਅਦ ਵੀ ਆਪਣਾ ਬੰਦੂਕ ਕਲਚਰ ਖਤਮ ਨਹੀਂ ਕਰ ਸਕਿਆ ਹੈ। ਇਸ ਦੇ ਦੋ ਮੁੱਖ ਕਾਰਨ ਹਨ- ਪਹਿਲਾ ਬਹੁਤ ਸਾਰੇ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਉਥੋਂ ਦੇ ਰਾਜਾਂ ਦੇ ਰਾਜਪਾਲ ਤੱਕ ਇਸ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਵਕਾਲਤ ਕਰਦੇ ਰਹੇ ਹਨ। ਥੀਓਡੋਰ ਰੂਜ਼ਵੈਲਟ ਤੋਂ ਲੈ ਕੇ ਫਰੈਂਕਲਿਨ ਡੀ. ਰੂਜ਼ਵੈਲਟ, ਜਿੰਮੀ ਕਾਰਟਰ, ਜਾਰਜ ਬੁਸ਼ ਸੀਨੀਅਰ, ਜਾਰਜ ਡਬਲਯੂ. ਬੁਸ਼ ਅਤੇ ਡੋਨਾਲਡ ਟਰੰਪ ਤੱਕ, ਬਹੁਤ ਸਾਰੇ ਅਮਰੀਕੀ ਰਾਸ਼ਟਰਪਤੀਆਂ ਨੇ ਬੰਦੂਕ ਸੱਭਿਆਚਾਰ ਦੀ ਵਕਾਲਤ ਕੀਤੀ ਹੈ। ਦੂਜਾ ਬੰਦੂਕ ਦੀ ਲਾਬੀ ਵੀ ਇਸ ਸੱਭਿਆਚਾਰ ਦੇ ਬਚਣ ਦਾ ਮੁੱਖ ਕਾਰਨ ਹੈ। 2019 ਦੀ ਇਕ ਰਿਪੋਰਟ ਅਨੁਸਾਰ ਅਮਰੀਕਾ ਵਿਚ 63 ਹਜ਼ਾਰ ਲਾਇਸੰਸਸ਼ੁਦਾ ਬੰਦੂਕ ਡੀਲਰ ਸਨ, ਜਿਨ੍ਹਾਂ ਨੇ ਉਸ ਸਾਲ ਅਮਰੀਕੀ ਨਾਗਰਿਕਾਂ ਨੂੰ 83 ਹਜ਼ਾਰ ਕਰੋੜ ਰੁਪਏ ਦੀਆਂ ਬੰਦੂਕਾਂ ਵੇਚੀਆਂ ਸਨ। ਨੈਸ਼ਨਲ ਰਾਈਫਲ ਐਸੋਸੀਏਸ਼ਨ ਅਮਰੀਕਾ ਦੀ ਸਭ ਤੋਂ ਸ਼ਕਤੀਸ਼ਾਲੀ ਬੰਦੂਕ ਲਾਬੀ ਹੈ, ਜੋ ਉੱਥੋਂ ਦੇ ਸੰਸਦ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਸਾਰਾ ਪੈਸਾ ਖਰਚ ਕਰਦੀ ਹੈ। ਇਹ ਤਾਕਤਵਰ ਲਾਬੀ ਬੰਦੂਕ ਕਲਚਰ ਨੂੰ ਖਤਮ ਕਰਨ ਲਈ ਪ੍ਰਸਤਾਵਿਤ ਦੂਜੀ ਸੰਵਿਧਾਨਕ ਸੋਧ ਵਿਚ ਬਦਲਾਅ ਦਾ ਵਿਰੋਧ ਕਰਦੀ ਰਹੀ ਹੈ।