ਡਰੀਮ ਕਰੂਜ਼ ਦਾ ਸੁਨਹਿਰਾ ਸਫਰ ਤੰਬਾਕੂ ਕੰਪਨੀ ਦੇ ਕਰਮਚਾਰੀਆਂ ਨੇ ਕੀਤਾ ਤਬਾਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਤੰਬਾਕੂ ਕੰਪਨੀ ਕਮਲਾ ਪਸੰਦ ਦੇ 1300 ਕਰਮਚਾਰੀਆਂ ਨੇ ਅਜਿਹਾ ਵਤੀਰਾ ਕੀਤਾ ਕਿ ਸਾਰੇ ਪਰੇਸ਼ਾਨ ਹੋ ਗਏ।

The Dream cruise

ਨਵੀਂ ਦਿਲੀ : ਤੁਸੀਂ ਕਦੇ ਖ਼ੂਬਸੁਰਤ ਛੁੱਟੀਆਂ ਨੂੰ ਇਸ ਤਰੀਕੇ ਨਾਲ ਪਲਾਨ ਕੀਤਾ ਹੋਵੇ ਜਿਥੇ ਬਹੁਤ ਵਧੀਆ ਖਾਣਾ ਅਤੇ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲਣ ਪਰ ਜਦੋਂ ਤੁਸੀਂ ਉਥੇ ਪਹੁੰਚੋ ਤਾ ਵੇਖੋ ਕਿ ਉਥੇ ਕੁਝ ਹੋਰ ਹੀ ਹੋ ਰਿਹਾ ਹੈ ਜੋ ਤੁਹਾਡੀ ਪਲਾਨਿੰਗ ਨੂੰ ਪੂਰੀ ਤਰਾਂ ਖਰਾਬ ਕਰ ਸਕਦਾ ਹੈ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ? ਕੁਝ ਅਜਿਹਾ ਹੀ ਹੋਇਆ ਹੈ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ। ਸੈਲਾਨੀ ਜਦੋਂ ਅਪਣੀ ਛੁੱਟੀਆਂ ਦਾ ਮਜ਼ਾ ਲੈਣ ਆਸਟਰੇਲੀਅਨ ਕਰੂਜ਼ ਤੇ ਪਹੁੰਚੇ ਅਤੇ ਉਨਾਂ ਦਾ ਸਫਰ ਸ਼ੁਰੂ ਹੋਇਆ ।

ਪਰ ਕੁਝ ਹੀ ਦੇਰ ਬਾਅਦ ਉਨਾਂ ਸਾਹਮਣੇ ਭਾਰਤੀ ਤੰਬਾਕੂ ਕੰਪਨੀ ਕਮਲਾ ਪਸੰਦ ਦੇ 1300 ਕਰਮਚਾਰੀਆਂ ਨੇ ਅਜਿਹਾ ਵਤੀਰਾ ਕੀਤਾ ਕਿ ਸਾਰੇ ਪਰੇਸ਼ਾਨ ਹੋ ਗਏ। ਦਸਣਯੋਗ ਹੈ ਕਿ ਤੰਬਾਕੂ ਕੰਪਨੀ ਦੇ ਕਰਮਚਾਰੀ ਕੰਪਨੀ ਵਲੋਂ ਦਫਤਰੀ ਟੂਰ ਤੇ ਆਸਟਰੇਲੀਆ ਗਏ ਹੋਏ ਸਨ। ਇਸ ਦੌਰਾਨ ਰਾਇਲ ਕੈਰੇਬੀਆਈ ਆਸਟਰੇਲੀਆ ਕਰੂਜ ਤੇ ਉਨਾਂ ਦੇ ਘੁੰਮਣ ਦਾ ਇੰਤਜਾਮ ਕੰਪਨੀ ਵਲੋਂ ਕੀਤਾ ਗਿਆ ਸੀ। ਉਥੇ ਪਹੁੰਚਦੇ ਹੀ ਕਰਮਚਾਰੀਆਂ ਨੇ ਜਮਕੇ ਹੋ ਹੱਲਾ ਕੀਤਾ। ਅਪਣੀ ਮਸਤੀ ਵਿਚ ਇਸ ਗੱਲ ਦਾ ਖਿਆਲ ਵੀ ਨਾ ਰਖ ਸਕੇ ਕਿ ਉਨਾਂ ਨਾਲ ਹੋਰ ਲੋਕ ਵੀ ਘੂੰਮਣ ਅਤੇ ਛੁੱਟੀਆਂ ਦਾ ਮਜਾ ਲੈਣ ਆਏ ਹੋਏ ਹਨ।

ਭਾਰਤੀ ਤੰਬਾਕੂ ਕੰਪਨੀ ਦੇ ਕਰਮਚਾਰੀ ਕਾਨਫੰਰਸ ਤੇ ਆਏ ਹੋਏ ਸਨ ਅਤੇ ਉਨਾਂ ਨੇ ਬੋਰਤ ਤੇ ਪਲੇਬੁਆਇ ਬੂਨੀਜ਼ ਅਤੇ ਬਰਲਸੇਕ ਡਾਂਸਰ  ਵਰਗੇ ਕਪੜੇ ਪਾਏ ਹੋਏ ਸਨ। ਖਬਰ ਮੁਤਾਬਕ ਹੋਰਨਾ ਯਾਤਰੀਆਂ ਨੇ ਜਹਾਜ ਦੇ ਹੋਟਲ ਵਿਚ ਸ਼ਰਨ ਲਈ ਹੈ ਕਿਉਂਕਿ ਕਰਮਚਾਰੀਆਂ ਦੇ ਗਰੁੱਪ ਨੇ ਡੈਕ ਅਤੇ ਬੁਫੇ ਤੇ ਕਬਜ਼ਾ ਕਰ ਲਿਆ ਸੀ। ਰਾਇਲ ਕੈਰੇਬਿਆਈ ਕਰੂਜ ਤੇ ਮੌਜੂਦ ਮਹਿਲਾ ਯਾਤਰੀ ਨੇ ਏਜੰਸੀ ਨੂੰ ਦਸਿਆ ਕਿ ਉਹ 1200 ਲੋਕ ਇਕ ਦੂਜੇ ਨਾਲ ਨੱਚ ਰਹੇ ਸਨ। ਉਨਾਂ ਦੇ ਕਮਰੇ ਦਾ ਦਰਵਾਜਾ ਵੀ ਖੁਲਾ ਸੀ। ਉਥੋ ਲੰਘਣਾ ਬਹੁਤ ਮੁਸ਼ਕਲ ਸੀ।

ਉਹ ਲੋਕ ਅਜਿਹੇ ਦਿਖ ਰਹੇ ਸਨ ਜੋ ਅਪਣੇ ਆਪ ਵਿਚ ਬਹੁਤ ਅਜੀਬ ਲਗ ਰਿਹਾ ਸੀ। ਰਾਇਲ ਕੈਰੇਬੀਆਈ ਆਸਟਰੇਲੀਆ ਕਰੂਜ ਦਾ ਯਾਤਰੀਆਂ ਨੂੰ ਸੁਰੱਖਿਅਤ ਲੈ ਜਾਣ ਦਾ ਇਤਿਹਾਸ ਰਿਹਾ ਹੈ। ਉਥੇ ਇਸ ਮਾਮਲੇ ਵਿਚ ਸ਼ਿਕਾਇਤ ਮਿਲਣ ਤੋਂ ਬਾਅਦ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ। ਟੂਰਿਸਟ ਕੰਪਨੀ ਨੇ ਕਰੂਜ਼ ਤੇ ਮੌਜੂਦ ਯਾਤਰੀਆਂ ਨੂੰ ਪੈਸਾ ਵਾਪਿਸ ਕਰਨ ਦਾ ਐਲਾਨ ਕੀਤਾ ਹੈ। ਰਾਇਲ ਕੈਰੇਬਿਆਈ ਬੁਲਾਰੇ ਨੇ ਮੀਡੀਆ ਨੂੰ ਦਸਿਆ ਕਿ 6 ਸਤੰਬਰ ਨੂੰ ਸਿੰਗਾਪੁਰ ਤੋਂ ਤਿੰਨ ਰਾਤ ਦੇ ਸਮੁੰਦਰੀ ਸਫਰ ਦੌਰਾਨ ਸਾਡੇ ਕੁਝ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ।

ਜਿਨਾਂ ਆਸਟਰੇਲੀਆ ਵਾਪਿਸ ਆਉਣ ਤੋਂ ਬਾਅਦ ਸਾਨੂੰ ਦਸਿਆ ਕਿ ਕਿਸ ਤਰਾਂ ਨਾਲ ਉਨਾਂ ਦਾ ਸਫਰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਅਸੀਂ ਉਨਾਂ ਨੂੰ ਵਧੀਆ ਸਫਰ ਕਰਵਾ ਸਕਦੇ ਸੀ। ਉਨਾਂ ਕਿਹਾ ਕਿ ਰਾਇਲ ਕੈਰੇਬਿਅਨ ਸਾਡੇ ਮਹਿਮਾਨਾਂ ਅਤੇ ਕਰੂ ਦੇ ਮੈਂਬਰਾਂ ਦੀ ਸੁਰੱਖਿਆ ਦੇ ਨਾਲ ਸਾਡੀ ਪਹਿਲ ਦੇ ਆਧਾਰ ਤੇ ਕੰਮ ਕਰਦਾ ਹੈ। ਹਾਲਾਂਕਿ ਸਾਡੇ ਕੋਲ ਗਰੁੱਪ ਬੁਕਿੰਗ ਦਾ ਲੰਮਾ ਇਤਿਹਾਸ ਰਿਹਾ ਹੈ, ਜਿਸ ਵਿਚ ਸਾਰੇ ਮਹਿਮਾਨਾਂ ਨੇ ਆਪਣੇ ਕਰੂਜ਼ ਦਾ ਆਨੰਦ ਮਾਣਿਆ ਹੈ। ਪਰ ਅਸੀਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ।