ਅਮਰੀਕਾ - ਰੂਸ ਤਣਾਅ 'ਚ ਆਈਐਸਐਸ ਦੇ ਪੁਲਾੜ ਯਾਤਰੀ ਧਰਤੀ 'ਤੇ ਪਰਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਅਤੇ ਰੂਸ 'ਚ ਤਣਾਅ 'ਚ ਅਮਰੀਕਾ ਦੇ ਦੋ ਅਤੇ ਇਕ ਰੂਸੀ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) 'ਤੇ ਅਪਣੇ ਛੇ ਮਹੀਨੇ ਦਾ ਅਭਿਆਨ ਖਤਮ ਕਰ ...

ISS astronauts return to earth

ਕਜ਼ਾਖਸਤਾਨ : ਅਮਰੀਕਾ ਅਤੇ ਰੂਸ 'ਚ ਤਣਾਅ 'ਚ ਅਮਰੀਕਾ ਦੇ ਦੋ ਅਤੇ ਇਕ ਰੂਸੀ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) 'ਤੇ ਅਪਣੇ ਛੇ ਮਹੀਨੇ ਦਾ ਅਭਿਆਨ ਖਤਮ ਕਰ ਕੇ ਵੀਰਵਾਰ ਨੂੰ ਧਰਤੀ 'ਤੇ ਪਰਤ ਆਏ।  ਨਾਸਾ ਪੁਲਾੜ ਯਾਤਰੀ ਰੂ ਫੂਸਟਲ ਅਤੇ ਰਿਕੀ ਆਰਨੋਲਡ ਅਤੇ ਰੋਸਕੋਸਮੋਸ ਦੇ ਓਲੇਗ ਆਰਤੀਮਏਵ ਅੰਤਰਰਾਸ਼ਟਰੀ ਸਮੇਂ ਮੁਤਾਬਕ ਸਵੇਰੇ 11 ਵਜ ਕੇ 45 ਮਿੰਟ 'ਤੇ ਕਜ਼ਾਖਸਤਾਨ ਦੇ ਕਜ਼ਾਖ ਨਗਰ ਦੇ ਦਖਣ ਪੂਰਬ ਵਿਚ ਉਤਰੇ।

ਇਹ ਪੁਲਾੜ ਯਾਤਰੀ ਅਜਿਹੇ ਸਮੇਂ 'ਚ ਵਾਪਸ ਆਏ ਹਨ ਜਦੋਂ ਰੂਸ ਅਤੇ ਅਮਰੀਕਾ ਦੇ ਅਧਿਕਾਰੀ ਸਪੇਸ ਸਟੇਸ਼ਨ 'ਤੇ ਲੱਗੇ ਇਕ ਰੂਸੀ ਸਪੇਸ ਯਾਨ ਵਿਚ ਇਕ ਰਹੱਸਮਈ ਛੇਦ ਸਾਹਮਣੇ ਆਉਣ ਦੀ ਜਾਂਚ ਕਰ ਰਹੇ ਹਨ। ਇਸ ਛੇਦ ਦਾ ਪਤਾ ਅਗਸਤ ਵਿਚ ਚਲਿਆ ਸੀ ਜਿਸ ਦੇ ਨਾਲ ਆਈਐਸਐਸ 'ਤੇ ਹਵਾ ਰਿਸਾਵ ਹੋਇਆ ਸੀ,  ਹਾਲਾਂਕਿ ਉਸ ਨੂੰ ਤੱਤਕਾਲ ਸੀਲ ਕਰ ਦਿਤਾ ਗਿਆ ਸੀ। ਇਸ ਹਫਤੇ ਰੂਸੀ ਸਪੇਸ ਏਜੰਸੀ ਦੇ ਮੁਖੀ ਦਮਿੱਤਰੀ ਰੋੋਜੋਜਿਨ ਨੇ ਕਿਹਾ ਸੀ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਛੋਟਾ ਛੇਦ ਜਾਣ ਬੂੱਝ ਕੇ ਬਣਾਇਆ ਗਿਆ ਸੀ ਅਤੇ

ਛੇਦ ਮੁੜ ਨਿਰਮਾਣ ਅਪਰਾਧ ਨਹੀਂ ਸੀ। ਪਿਛਲੇ ਮਹੀਨੇ ਰੂਸੀ ਅਖਬਾਰ ਨੇ ਖਬਰ ਦਿਤੀ ਸੀ ਕਿ ਇੱਕ ਜਾਂਚ ਵਿਚ ਇਸ ਸੰਭਾਵਨਾ ਦਾ ਪਤਾ ਲਗਾਇਆ ਕਿ ਅਮਰੀਕੀ ਪੁਲਾੜ ਯਾਤਰੀਆਂ ਨੇ ਜਾਣ ਬੂੱਝ ਕੇ ਛੇਦ ਕੀਤਾ ਸੀ ਤਾਂਕਿ ਇਕ ਬੀਮਾਰ ਸਾਥੀ ਨੂੰ ਵਾਪਸ ਘਰ ਭੇਜਿਆ ਜਾ ਸਕੇ। ਰੂਸੀ ਅਧਿਕਾਰੀਆਂ ਨੇ ਹਾਲਾਂਕਿ ਬਾਅਦ ਵਿਚ ਇਸ ਤੋਂ ਇਨਕਾਰ ਕਰ ਦਿਤਾ ਸੀ।