ਅਗਵਾ ਕੀਤੀ ਹੋਈ ਔਰਤ ਨੇ ਇਸ਼ਾਰੇ ਵਿਚ ਮੰਗੀ ਮਦਦ : ਪਿਜ਼ਾ ਦੇਣ ਆਏ ਲੜਕੇ ਨੇ ਬਚਾਈ ਜਾਨ
ਪਿਜ਼ਾ ਦੀ ਡਿਲੀਵਰੀ ਕਰਨ ਆਏ ਇਕ ਨੌਜਵਾਨ ਦੀ ਚੌਕਸੀ ਨਾਲ ਅਗਵਾ ਹੋਈ ਔਰਤ ਦੀ ਜਾਨ ਬਚਾ ਲਈ ਗਈ।
ਵਾਸ਼ਿੰਗਟਨ : ਪਿਜ਼ਾ ਦੀ ਡਿਲੀਵਰੀ ਕਰਨ ਆਏ ਇਕ ਨੌਜਵਾਨ ਦੀ ਚੌਕਸੀ ਨਾਲ ਅਗਵਾ ਹੋਈ ਔਰਤ ਦੀ ਜਾਨ ਬਚਾ ਲਈ ਗਈ। ਦਰਅਸਲ ਜਦੋਂ ਮਹਿਲਾ ਪਿਜ਼ਾ ਦੀ ਡਿਲੀਵਰੀ ਲੈ ਰਹੀ ਸੀ ਤਾਂ ਉਸਨੇ ਬਿਨਾਂ ਬੋਲੇ ਸਿਰਫ ਇਸ਼ਾਰਿਆਂ ਨਾਲ ਬੁੱਲਾਂ ਨੂੰ ਹਿਲਾ ਕੇ ਕਿਹਾ ਕਿ 'ਹੈਲਪ ਮੀ'। ਵਿਸਕਾਨਿਸ ਦੇ ਡੋਮਿਨੋਜ਼ ਵਿਚ ਜਾਇ ਗ੍ਰਿੰਡਲ ਆਪਣੀ ਸ਼ਿਫਟ 'ਤੇ ਕੰਮ ਕਰ ਰਿਹਾ ਸੀ। ਉਸ ਨੂੰ ਵਾਲਡੋ ਵਿਚ ਇਕ ਪਤੇ ਤੇ ਪਿਜ਼ਾ ਦੇਣ ਲਈ ਭੇਜਿਆ ਗਿਆ ਸੀ। ਗ੍ਰਿੰਡਲ ਜਦੋਂ 55 ਸਾਲਾਂ ਇਕ ਵਿਅਕਤੀ ਨੂੰ ਪਿਜ਼ਾ ਦੇ ਕੇ ਪੈਸੇ ਲੈ ਰਿਹਾ ਸੀ ਤਾਂ ਗ੍ਰਿੰਡਲ ਨੇ ਦੇਖਿਆ ਕਿ ਘਰ ਵਿਚ ਇੱਕ ਔਰਤ ਹੈ।
ਔਰਤ ਨੇ ਬਿਨਾ ਆਵਾਜ ਕੀਤੇ ਪਿੱਛੇ ਤੋਂ ਮੂੰਹ ਹਿਲਾਉਂਦੇ ਹੋਏ ਕਿਹਾ ਕਿ ਪੁਲਿਸ ਨੂੰ ਫੋਨ ਕਰੋ। ਪਿਜ਼ਾ ਦੇ ਪੈਸੇ ਲੈਣ ਤੋਂ ਬਾਅਦ ਗ੍ਰਿੰਡਲ ਵਾਪਿਸ ਅਪਣੀ ਕਾਰ ਤੱਕ ਪਹੁੰਚਿਆ। ਉਥੋਂ ਉਸਨੇ ਪੁਲਿਸ ਨੂੰ ਫੋਨ ਕੀਤਾ। ਪੀੜਤਾ ਦੀ ਪਹਿਚਾਣ 57 ਸਾਲਾਂ ਔਰਤ ਵਜੋਂ ਹੋਈ ਹੈ। 2016 ਤੋਂ ਉਹ 55 ਸਾਲਾਂ ਦੋਸ਼ੀ ਹਮਲਾਵਰ ਡੀਨ ਹਾਫਮੈਨ ਦੀ ਦੋਸਤ ਸੀ। ਪਰ ਪਿਛੇ ਜਿਹੇ ਉਨਾਂ ਦਾ ਬ੍ਰੇਕ-ਅਪ ਹੋ ਗਿਆ। ਬੀਤੀ 27 ਸਤੰਬਰ ਨੂੰ ਹਾਫਮੈਨ ਔਰਤ ਦੇ ਘਰ ਅੰਦਰ ਬਿਨਾਂ ਬੁਲਾਏ ਚਲਾ ਗਿਆ। ਜਦੋਂ ਔਰਤ ਨੇ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤਾ ਤਾਂ ਉਸ ਨੇ ਔਰਤ ਦੇ ਹੱਥੋਂ ਫੋਨ ਖੋਹ ਲਿਆ।
ਅਗਲੇ ਕਈ ਘੰਟਿਆਂ ਵਿਚ ਹਾਫਮੈਨ ਨੇ ਔਰਤ ਦੇ ਨਾਲ ਕਈ ਵਾਰ ਕੁੱਟ ਮਾਰ ਕੀਤੀ ਤੇ ਉਸ ਨਾਲ ਬੁਰੀ ਤਰਾਂ ਪੇਸ਼ ਆਇਆ। ਉਸਨੇ ਔਰਤ ਨੂੰ ਅੱਧੇ ਘੰਟੇ ਤੱਕ ਬਾਥਰੂਮ ਵਿਚ ਬੰਦ ਕਰ ਦਿਤਾ। ਉਸਨੂੰ ਬਿਸਤਰ ਤੇ ਬੰਨ ਦਿਤਾ ਅਤੇ ਉਸਦੇ ਮੂੰਹ ਵਿਚ ਇਕ ਤੌਲੀਆ ਦੇ ਦਿਤਾ ਜਿਸ ਨਾਲ ਔਰਤ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਸੀ। ਇਕ ਸਮਾਂ ਅਜਿਹਾ ਆਇਆ ਜਦੋਂ ਔਰਤ ਨੂੰ ਲਗਣ ਲਗਾ ਕਿ ਉਸ ਦੀ ਜਾਨ ਚਲੀ ਜਾਵੇਗੀ। ਹਾਫਮੈਨ ਨੇ ਔਰਤ ਨੂੰ ਕਿਹਾ ਕਿ ਜੇਕਰ ਉਹ ਉਸ ਨਾਲ ਪਿਆਰ ਕਰੇ ਤਾਂ ਉਹ ਉਸ ਨੂੰ ਜਾਨ ਦੇ ਦੇਵੇਗਾ।
ਇਸ ਦੌਰਾਨ ਦੋ ਲੋਕ ਪਿਜ਼ਾ ਆਰਡਰ ਕਰਨ ਲਈ ਤਿਆਰ ਹੋ ਗਏ। ਇਹ ਪੀੜਤਾ ਲਈ ਸੁੱਖ ਦਾ ਸਾਹ ਸਾਬਿਤ ਹੋਇਆ। ਇਸ ਨਾਲ ਔਰਤ ਦੀ ਜਾਨ ਬਚ ਗਈ। ਔਰਤ ਦੀ ਗੁਆਂਢਣ ਨੇ ਕਿਹਾ ਕਿ ਉਹ ਪਿਜ਼ਾ ਡਿਲੀਵਰੀ ਡਰਾਈਵਰ ਦੇ ਦੇਣਦਾਰ ਹਨ ਕਿ ਉਸ ਨੇ ਔਰਤ ਦੀ ਗੱਲ ਵਲ ਧਿਆਨ ਦਿਤਾ ਅਤੇ ਹਾਲਾਤ ਨੂੰ ਸਮਝ ਲਿਆ। ਹਾਫਮੈਨ ਨੂੰ ਕਿਡਨੈਪਿੰਗ, ਝਗੜਾ ਕਰਨ, ਸਾਹ ਘੁੱਟਣ, ਪੀੜਤ ਨੂੰ ਪੀੜਾ ਦੇਣ ਅਤੇ ਘਰ ਵਿਚ ਚੋਰੀ ਕਰਨ ਦੇ ਦੋਸ਼ ਵਿਚ ਗਿਰਫਤਾਰ ਕੀਤਾ ਗਿਆ ਹੈ।