ਪੀਐਮ ਮੋਦੀ ਨੇ ਕੀਤੀ ਸ਼ੇਖ ਹਸੀਨਾ ਨਾਲ ਮੁਲਾਕਾਤ, ਭਾਰਤ-ਬੰਗਲਾਦੇਸ਼ ਵਿਚ ਹੋਏ ਕਈ ਅਹਿਮ ਸਮਝੌਤੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪੀਐਮ ਸ਼ੇਖ ਹਸੀਨਾ ਨੇ ਅੱਜ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ।

PM Modi And Sheikh Hasina

ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੁਵੱਲੇ ਰਿਸ਼ਤੇ ਨਵੀਂ ਮੰਜ਼ਿਲ ‘ਤੇ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪੀਐਮ ਸ਼ੇਖ ਹਸੀਨਾ ਨੇ ਅੱਜ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚ ਤਿੰਨ ਪ੍ਰਾਜੈਕਟਾਂ ‘ਤੇ ਦਸਤਖ਼ਤ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ, ‘ਪੀਐਮ ਸ਼ੇਖ ਹਸੀਨਾ ਨਾਲ ਤਿੰਨ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਨਾਲ ਮੈਨੂੰ ਖੁਸ਼ੀ ਹੈ। ਅੱਜ ਦੇ ਇਹ ਤਿੰਨ ਪ੍ਰਾਜੈਕਟ ਤਿੰਨ ਵੱਖ-ਵੱਖ ਖੇਤਰਾਂ ਵਿਚ ਹਨ। ਪੀਐਮ ਮੋਦੀ ਨੇ ਦੱਸਿਆ ਕਿ ਐਲਪੀਜੀ ਆਯਾਤ, ਵੋਕੇਸ਼ਨਲ ਟ੍ਰੇਨਿੰਗ ਅਤੇ ਸਮਾਜਕ ਸਹੂਲਤਾਂ ਦੇ ਖੇਤਰ ਵਿਚ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।

 


 

ਪੀਐਮ ਮੋਦੀ ਨੇ ਦੱਸਿਆ, ‘ਪਿਛਲੇ ਇਕ ਸਾਲ ਵਿਚ ਅਸੀਂ ਵੀਡੀਓ ਲਿੰਕ ਨਾਲ 9 ਪ੍ਰਾਜੈਕਟਾਂ ਨੂੰ ਲਾਂਚ ਕੀਤਾ। ਅੱਜ ਦੇ ਤਿੰਨ ਪ੍ਰਾਜੈਕਟਾਂ ਨੂੰ ਜੋੜ ਕੇ ਇਕ ਸਾਲ ਵਿਚ ਅਸੀਂ ਇਕ ਦਰਜਨ ਜੁਆਇੰਟ ਪ੍ਰਾਜੈਕਟ ਲਾਂਚ ਕੀਤੇ ਹਨ’। ਦੱਸ ਦਈਏ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀਰਵਾਰ ਤੋਂ ਚਾਰ ਦਿਨ ਦੇ ਭਾਰਤ ਦੌਰੇ ‘ਤੇ ਹੈ। ਸ਼ੇਖ ਹਸੀਨਾ ਪਾਣੀ ਦੀ ਵੰਡ ਅਤੇ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ‘ਤੇ ਵੀ ਭਾਰਤ ਨਾਲ ਗੱਲਬਾਤ ਕਰੇਗੀ।

 


 

ਸੂਤਰਾਂ ਮੁਤਾਬਕ ਸ਼ੇਖ ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਨੂੰ ਐਨਆਰਸੀ ਤੋਂ ਕੋਈ ਸਮੱਸਿਆ ਨਹੀਂ ਹੈ ਅਤੇ ਨਾ ਹੀ ਬੰਗਲਾਦੇਸ਼ ਨੂੰ ਇਸ ਦੀ ਚਿੰਤਾ ਕਰਨ ਦੀ ਲੋੜ ਹੈ, ਕਿਉਂਕਿ ਉਹਨਾਂ ਨੇ ਪੀਐਮ ਮੋਦੀ ਨਾਲ ਗੱਲ ਕੀਤੀ ਹੈ। ਪੀਐਮ ਮੋਦੀ ਅਤੇ ਪੀਐਮ ਹਸੀਨਾ ਵਿਚਕਾਰ ਇਹ 10 ਦਿਨਾਂ ਵਿਚ ਦੂਜੀ ਮੁਲਾਕਾਤ ਹੈ। ਦੋਵੇਂ ਆਗੂ 27 ਸਤੰਬਰ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂ ਸਭਾ ਮੌਕੇ ਮਿਲੇ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।