ਚਾਰ ਦਿਨ ਦੀ ਯਾਤਰਾ ਲਈ ਭਾਰਤ ਪਹੁੰਚੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਚਾਰ ਦਿਨ ਦੀ ਯਾਤਰਾ ‘ਤੇ ਅੱਜ ਵੀਰਵਾਰ ਨੂੰ ਭਾਰਤ ਪਹੁੰਚੀ।

Bangladesh PM Sheikh Hasina

ਨਵੀਂ ਦਿੱਲੀ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਚਾਰ ਦਿਨ ਦੀ ਯਾਤਰਾ ‘ਤੇ ਅੱਜ ਵੀਰਵਾਰ ਨੂੰ ਭਾਰਤਪਹੁੰਚ ਗਈ ਹੈ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚ ਕਰੀਬ ਇਕ ਦਰਜਨ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। ਹਸੀਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਅਕਤੂਬਰ ਨੂੰ ਦੁਵੱਲੀ ਗੱਲਬਾਤ ਕਰਨਗੇ।ਭਾਰਤ ਅਤੇ ਬੰਗਲਾਦੇਸ਼ ਵਿਚ ਸੰਸਦੀ ਚੋਣਾਂ ਤੋਂ ਬਾਅਦ ਹਸੀਨਾ ਦੀ ਇਹ ਪਹਿਲੀ ਭਾਰਤ ਯਾਤਰਾ ਹੈ

ਹਸੀਨਾ ਵਿਸ਼ਵ ਆਰਥਕ ਮੰਚ ਵੱਲੋਂ ਤਿੰਨ ਅਤੇ ਚਾਰ ਅਕਤੂਬਰ ਨੂੰ ਅਯੋਜਿਤ ਭਾਰਤ ਆਰਥਿਕ ਸੰਮੇਲਨ ਦੀ ਮੁੱਖ ਮਹਿਮਾਨ ਹੋਵੇਗੀ। ਵਿਦੇਸ਼ ਮੰਤਰੀ ਏਕੇ ਅਬਦੁੱਲ੍ਹ ਮੋਮੀਨ ਨੇ ਬੁੱਧਵਾਰ ਨੂੰ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਵੱਖ ਵੱਖ ਖੇਤਰਾਂ ਨਾਲ ਜੁੜੇ ਇਕ ਦਰਜਨ ਦੁਵੱਲੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ ਅਤੇ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਨਦੀਆਂ ਦੇ ਸਾਂਝੇ ਪਾਣੀ ਦੀ ਵੰਡ ਦੇ ਮੁੱਦੇ ਦੀ ਸਮੀਖਿਆ ਅਤੇ ਰੋਹਿੰਗਿਆ ਸੰਕਟ ਦੇ ਮੁੱਦੇ ‘ਤੇ ਚਰਚਾ ਦੀ ਸੰਭਾਵਨਾ ਹੈ।

ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੁੱਧਵਾਰ ਨੂੰ ਅਚਾਨਕ ਸ਼ੇਖ ਹਸੀਨਾ ਨੂੰ ਫੋਨ ਕਰ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਹਸੀਨਾ ਦੇ ਪ੍ਰੈਸ ਸੈਕਟਰੀ ਅਹਿਸਾਨ ਉਲ ਕਰੀਮ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਪਹਿਰ ਦੀ ਗੱਲਬਾਤ ਦੌਰਾਨ ਖ਼ਾਨ ਨੇ ਹਸੀਨਾ ਦੇ ਹਾਲ ਹੀ ਵਿਚ ਲੰਡਨ ਹੋਏ ਉਹਨਾਂ ਦੇ ਅੱਖ ਦੇ ਅਪਰੇਸ਼ਨ ਬਾਰੇ ਪੁੱਛਿਆ। ਕਰੀਮ ਨੇ ਕਿਹਾ, ‘ਪ੍ਰਧਾਨ ਮੰਤਰੀ ਹਸੀਨਾ ਨੇ ਅਪਣਾ ਹਾਲ ਪੁੱਛਣ ਲਈ ਇਮਰਾਨ ਖ਼ਾਨ ਦਾ ਸ਼ੁਕਰੀਆ ਕੀਤਾ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।