ਦੁਬਈ ਵਿਚ ਰਾਤੋ-ਰਾਤ ਕਰੋੜਪਤੀ ਬਣਿਆ ਭਾਰਤੀ ਨੌਜਵਾਨ, ਜਿੱਤੀ 44 ਕਰੋੜ ਦੀ ਲਾਟਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਨਾਮ ਨੇ ਦੁਬਈ ਵਿਚ ਰਹਿਣ ਵਾਲੇ ਇਕ ਭਾਰਤੀ ਕਾਮੇ ਦੀ ਕਿਸਮਤ ਨੂੰ ਰੌਸ਼ਨ ਕਰ ਦਿੱਤਾ ਹੈ

Indian wins Abu Dhabi Big Ticket Lottery

 

ਅਬੂ ਧਾਬੀ: ਦੁਬਈ ਵਿਚ ਰਹਿ ਰਹੇ ਇਕ ਭਾਰਤੀ ਪ੍ਰਵਾਸੀ ਪ੍ਰਦੀਪ ਕੇਪੀ ਨੇ ਬਿਗ ਟਿਕਟ ਰੈਫਲ ਅਬੂ ਧਾਬੀ ਵਿਚ 20 ਮਿਲੀਅਨ ਦਿਰਹਮ ਜਿੱਤੇ ਹਨ। ਮੀਡੀਆ ਰਿਪੋਰਟ ਅਨੁਸਾਰ 13 ਸਤੰਬਰ ਨੂੰ ਪ੍ਰਦੀਪ ਅਤੇ ਉਸ ਦੇ 20 ਸਾਥੀਆਂ ਨੇ ਆਨਲਾਈਨ ਟਿਕਟ ਖਰੀਦੀ ਸੀ, ਇਸ ਲਈ ਇਨਾਮੀ ਰਾਸ਼ੀ ਉਹਨਾਂ ਦੁਆਰਾ ਸਾਂਝੀ ਕੀਤੀ ਜਾਵੇਗੀ। ਜਦੋਂ ਉਸ ਨੂੰ ਲਾਟਰੀ ਬਾਰੇ ਜਾਣਕਾਰੀ ਦੇਣ ਲਈ ਕੰਪਨੀ ਵੱਲੋਂ ਫੋਨ ਕੀਤਾ ਗਿਆ ਤਾਂ ਉਹ ਰਾਤ ਦੀ ਡਿਊਟੀ 'ਤੇ ਸੀ।

ਯੂਏਈ ਵਿਚ ਬਿਗ ਟਿਕਟ ਅਬੂ ਧਾਬੀ ਡਰਾਅ ਇਨਾਮ ਦਾ ਐਲਾਨ ਕੀਤਾ ਗਿਆ ਸੀ, ਇਸ ਵਾਰ ਇਨਾਮ ਨੇ ਦੁਬਈ ਵਿਚ ਰਹਿਣ ਵਾਲੇ ਇਕ ਭਾਰਤੀ ਕਾਮੇ ਦੀ ਕਿਸਮਤ ਨੂੰ ਰੌਸ਼ਨ ਕਰ ਦਿੱਤਾ ਹੈ। ਪ੍ਰਦੀਪ ਦੱਖਣੀ ਭਾਰਤੀ ਰਾਜ ਕੇਰਲਾ ਦਾ ਰਹਿਣ ਵਾਲਾ ਹੈ, ਜੋ ਕਿ ਜੇਬਲ ਅਲੀ ਵਿਚ ਇਕ ਕਾਰ ਕੰਪਨੀ ਵਿਚ ਸਹਾਇਕ ਵਜੋਂ ਕੰਮ ਕਰਦਾ ਹੈ।

24 ਸਾਲਾ ਪ੍ਰਦੀਪ ਕੇਪੀ ਕਰੀਬ ਇਕ ਸਾਲ ਤੋਂ ਟਿਕਟਾਂ ਖਰੀਦ ਰਿਹਾ ਸੀ ਅਤੇ ਆਖਰਕਾਰ ਉਹ ਵੱਡਾ ਇਨਾਮ ਜਿੱਤਣ ਵਿਚ ਕਾਮਯਾਬ ਹੋ ਗਿਆ। ਪ੍ਰਦੀਪ ਅਤੇ ਉਸ ਦੇ 20 ਸਾਥੀਆਂ ਨੇ 13 ਸਤੰਬਰ ਨੂੰ ਆਨਲਾਈਨ ਟਿਕਟਾਂ ਖਰੀਦੀਆਂ ਸਨ। ਪਿਛਲੇ ਸੱਤ ਮਹੀਨਿਆਂ ਤੋਂ ਦੁਬਈ ਵਿਚ ਰਹਿ ਰਹੇ ਪ੍ਰਦੀਪ ਨੇ ਕਿਹਾ ਕਿ ਉਹ ਜੈਕਪਾਟ ਜਿੱਤ ਕੇ ਬਹੁਤ ਖੁਸ਼ ਹੈ ਅਤੇ ਉਸ ਨੂੰ ਆਪਣੀ ਕਿਸਮਤ 'ਤੇ ਵਿਸ਼ਵਾਸ ਨਹੀਂ ਹੋ ਰਿਹਾ। ਪ੍ਰਦੀਪ ਨੇ ਕਿਹਾ ਕਿ ਉਸ ਨੇ ਅਜੇ ਤੱਕ ਕੋਈ ਯੋਜਨਾ ਨਹੀਂ ਬਣਾਈ ਹੈ ਕਿਉਂਕਿ ਉਸ ਨੂੰ ਇਹ ਲਾਟਰੀ ਜਿੱਤਣ ਦੀ ਉਮੀਦ ਨਹੀਂ ਸੀ।