ਵਿਰੋਧੀ ਸਾਡੇ ਦੁਸ਼ਮਣ ਨਹੀਂ, ਮੇਰੀ ਜਿੱਤ ਜਨਤਾ ਦੀ ਜਿੱਤ ਹੋਵੇਗੀ - ਬਿਡੇਨ 

ਏਜੰਸੀ

ਖ਼ਬਰਾਂ, ਕੌਮਾਂਤਰੀ

ਬਿਡੇਨ ਨੇ ਕਿਹਾ ਹੈ, "ਇਹ ਸਪੱਸ਼ਟ ਹੈ ਕਿ ਜਦੋਂ ਵੋਟਾਂ ਦੀ ਗਿਣਤੀ ਖ਼ਤਮ ਹੋ ਜਾਂਦੀ ਹੈ, ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਜੇਤੂ ਹੋਵਾਂਗੇ।" 

Joe Biden

ਵਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੋਣਾਂ 2020 ਵਿਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਇਕ ਵਾਰ ਫਿਰ ਆਪਣੀ ਜਿੱਤ ‘ਤੇ ਭਰੋਸਾ ਜਤਾਇਆ ਹੈ। ਬਿਡੇਨ ਨੇ ਕਿਹਾ ਹੈ, "ਇਹ ਸਪੱਸ਼ਟ ਹੈ ਕਿ ਜਦੋਂ ਵੋਟਾਂ ਦੀ ਗਿਣਤੀ ਖ਼ਤਮ ਹੋ ਜਾਂਦੀ ਹੈ, ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਜੇਤੂ ਹੋਵਾਂਗੇ।" 

ਬਿਡੇਨ ਨੇ ਕਿਹਾ, "ਇਹ ਮੇਰੇ ਇਕੱਲੇ ਦੀ ਜਿੱਤ ਨਹੀਂ ਹੋਵੇਗੀ, ਇਹ ਅਮਰੀਕੀ ਲੋਕਾਂ, ਸਾਡੇ ਲੋਕਤੰਤਰ ਅਤੇ ਅਮਰੀਕਾ ਦੀ ਵੀ ਜਿੱਤ ਹੋਵੇਗੀ।" ਜਦੋਂ ਅਸੀਂ ਜਿੱਤਾਗੇ ਤਾਂ ਰੈੱਡ ਸਟੇਟਸ ਜਾਂ ਬਲੂ ਸਟੇਟਸ ਦਾ ਵਿਚਾਰ ਨਹੀਂ ਹੋਵੇਗਾ। 

ਇਸ ਤੋਂ ਇਲਾਵਾ ਬਿਡੇਨ ਨੇ ਕਿਹਾ, “ਤਰੱਕੀ ਕਰਨ ਲਈ ਸਾਨੂੰ ਆਪਣੇ ਵਿਰੋਧੀਆਂ ਨੂੰ ਦੁਸ਼ਮਣ ਮੰਨਣਾ ਬੰਦ ਕਰਨਾ ਪਵੇਗਾ ਅਸੀਂ ਇਕ-ਦੂਜੇ ਦੇ ਦੁਸ਼ਮਣ ਨਹੀਂ ਹਾਂ। ਬਿਡੇਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੱਤਾ ਲਈ ਨਹੀਂ ਜਾ ਸਕਦੀ, ਨਾ ਹੀ ਉਸ 'ਤੇ ਇਹ ਦਾਅਵਾ ਕੀਤਾ ਜਾ ਸਕਦਾ ਹੈ। ਇਹ ਲੋਕਾਂ ਤੋਂ ਆਉਂਦੀ ਹੈ, ਇਹ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਰਾਸ਼ਟਰਪਤੀ ਕੌਣ ਹੈ। 

ਇਸ ਤੋਂ ਇਲਾਵਾ ਬਿਡੇਨ ਨੇ ਟਵੀਟ ਕਰ ਕੇ ਕਿਹਾ ਕਿ “ਅੱਜ ਟਰੰਪ ਪ੍ਰਸ਼ਾਸਨ ਅਧਿਕਾਰਤ ਤੌਰ ‘ਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਨਿਕਲ ਗਿਆ ਹੈ। 77 ਦਿਨਾਂ ਵਿਚ ਬਿਡੇਨ ਪ੍ਰਸ਼ਾਸਨ ਇਸ ਵਿਚ ਮੁੜ ਸ਼ਾਮਲ ਹੋ ਜਾਵੇਗਾ''

ਬਿਡੇਨ ਦੇ ਖਾਤੇ ਵਿਚ ਹੁਣ ਤੱਕ 264 ਵੋਟਾਂ ਆ ਚੁੱਕੀਆਂ ਹਨ। ਅਜਿਹੀ ਸਥਿਤੀ ਵਿਚ ਉਹ ਜਿੱਤ ਤੋਂ ਸਿਰਫ 6 ਚੋਣ ਵੋਟਾਂ ਤੋਂ ਦੂਰ ਹਨ। ਫਿਲਹਾਲ ਬਿਡੇਨ ਨਵਾਦਾ ਵਿਚ ਮੋਹਰੀ ਹਨ, ਇੱਥੇ ਜੇ ਉਹਨਾਂ ਦੀ ਜਿੱਤ ਹੋਈ ਤਾਂ ਉਹਨਾਂ ਨੂੰ 6 ਵੋਟਾਂ ਮਿਲਣਗੀਆਂ।