ਮ੍ਰਿਤਕ ਮਹਿਲਾ ਦੀ ਬੱਚੇਦਾਨੀ ਟ੍ਰਾਂਸਪਲਾਂਟ ਤੋਂ ਹੋਇਆ ਬੱਚੇ ਦਾ ਜਨਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੈਡੀਕਲ ਇਤਿਹਾਸ ਵਿਚ ਪਹਿਲੀ ਵਾਰ ਇਕ ਮ੍ਰਿਤਕ ਮਹਿਲਾ ਦੀ ਬੱਚੇਦਾਨੀ ਦਾ ਟ੍ਰਾਂਸਪਲਾਂਟ ਕੀਤੇ ਜਾਣ ਤੋਂ ਬਾਅਦ ਇਕ ਮਹਿਲਾ ਨੇ ਤੰਦਰੁਸਤ ਬੱਚੀ ਨੂੰ ਜਨਮ ਦਿਤਾ...

World's first baby born from dead woman's uterus

ਪੈਰਿਸ : (ਪੀਟੀਆਈ) ਮੈਡੀਕਲ ਇਤਿਹਾਸ ਵਿਚ ਪਹਿਲੀ ਵਾਰ ਇਕ ਮ੍ਰਿਤਕ ਮਹਿਲਾ ਦੀ ਬੱਚੇਦਾਨੀ ਦਾ ਟ੍ਰਾਂਸਪਲਾਂਟ ਕੀਤੇ ਜਾਣ ਤੋਂ ਬਾਅਦ ਇਕ ਮਹਿਲਾ ਨੇ ਤੰਦਰੁਸਤ ਬੱਚੀ ਨੂੰ ਜਨਮ ਦਿਤਾ। ਇਹ ਟ੍ਰਾਂਸਪਲਾਂਟ ਬੱਚੇਦਾਨੀ ਦੀ ਸਮੱਸਿਆ ਕਾਰਨ ਬੱਚੇ ਨੂੰ ਜਨਮ ਦੇਣ ਵਿਚ ਅਸਮਰਥ ਔਰਤਾਂ ਲਈ ਨਵੀਂ ਉਮੀਦ ਬਣ ਕੇ ਆਈ ਹੈ। ਹੁਲੇ ਤੱਕ ਬੱਚੇਦਾਨੀ ਦੀ ਸਮੱਸਿਆ ਦੀ ਸ਼ਿਕਾਰ ਔਰਤਾਂ ਲਈ ਬੱਚਿਆਂ ਨੂੰ ਗੋਦ ਲੈਣਾ ਜਾਂ ਸਰੋਗੇਟ ਮਾਂ ਦੀ ਸੇਵਾਵਾਂ ਲੈਣਾ ਹੀ ਇਕ ਵਿਕਲਪ ਸੀ। ਹਾਲਾਂਕਿ ਸੰਭਾਵਿਕ ਡਾਨਰ ਦੀ ਤੁਲਨਾ ਵਿਚ ਟ੍ਰਾਂਸਪਲਾਂਟ ਦੀ ਇੱਛਾ ਰੱਖਣ ਵਾਲੀ ਔਰਤਾਂ ਦੀ ਗਿਣਤੀ ਜ਼ਿਆਦਾ ਹੈ।

ਇਸ ਲਈ ਡਾਕਟਰ ਇਹ ਪਤਾ ਲਗਾਉਣਾ ਚਾਹੁੰਦੇ ਸਨ ਕਿ ਕੀ ਕਿਸੇ ਮ੍ਰਿਤਕ ਮਹਿਲਾ ਦੀ ਬੱਚੇਦਾਨੀ ਦੌ ਵਰਤੋਂ ਕਰ ਕੇ ਇਸ ਪ੍ਰਕਿਰਿਆ ਨੂੰ ਅੰਜਾਮ ਦਿਤਾ ਜਾ ਸਕਦਾ ਹੈ। 32 ਸਾਲ ਦੀ ਮਹਿਲਾ ਵਖਰੇ ਸਿੰਡਰੋਮ ਦੀ ਵਜ੍ਹਾ ਨਾਲ ਬਿਨਾਂ ਬੱਚੇਦਾਨੀ ਦੇ ਪੈਦੇ ਹੋਈ ਸੀ।  ਟ੍ਰਾਂਸਪਲਾਂਟ ਤੋਂ ਚਾਰ ਮਹੀਨੇ ਪਹਿਲਾਂ ਉਸ ਵਿਚ ਵਿਟਰੋ ਗਰੱਭਧਾਰਣ ਕੀਤਾ ਗਿਆ ਜਿਸ ਦੇ ਨਾਲ ਅੱਠ ਫਰਟਿਲਾਈਜ਼ ਐਗਸ ਪ੍ਰਾਪਤ ਹੋਏ। ਇਨ੍ਹਾਂ ਨੂੰ ਫਰੀਜ਼ ਕਰ ਕੇ ਰਾਖਵਾਂ ਰੱਖਿਆ ਗਿਆ। ਬੱਚੇਦਾਨੀ ਦਾਨ ਕਰਨ ਵਾਲੀ ਮਹਿਲਾ 45 ਸਾਲ ਦੀ ਸੀ। ਉਸ ਦੀ ਸੇਰਬ੍ਰਲ ਪਾਲਸੀ ਦੀ ਵਜ੍ਹਾ ਨਾਲ ਮੌਤ ਹੋਈ ਸੀ।

ਉਸ ਦੀ ਬੱਚੇਦਾਨੀ ਆਪਰੇਸ਼ਨ ਦੇ ਜ਼ਰੀਏ ਕੱਢਿਆ ਗਿਆ ਅਤੇ ਦੂਜੀ ਮਹਿਲਾ ਵਿਚ ਟ੍ਰਾਂਸਪਲਾਂਟ ਕੀਤਾ ਗਿਆ। ਇਹ ਆਪਰੇਸ਼ਨ 10 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ। ਮਹਿਲਾ ਦਾ ਸਰੀਰ ਨਵੇਂ ਅੰਗ ਨੂੰ ਅਸਵੀਕਾਰ ਨਾ ਕਰ ਦੇਵੇ ਇਸ ਦੇ ਲਈ ਉਸ ਨੂੰ ਪੰਜ ਵੱਖ - ਵੱਖ ਤਰ੍ਹਾਂ ਦੀਆਂ ਦਵਾਈਆਂ ਦਿਤੀਆਂ ਗਈਆਂ। ਪੰਜ ਮਹੀਨੇ ਬਾਅਦ ਬੱਚੇਦਾਨੀ ਨੇ ਅਸਵੀਕਾਰ ਕੀਤੇ ਜਾਣ ਦਾ ਸੰਕੇਤ ਨਹੀਂ ਦਿਤਾ। ਇਸ ਦੌਰਾਨ ਮਹਿਲਾ ਦਾ ਅਲਟਰਾਸਾਉਂਡ ਆਮ ਰਿਹਾ ਅਤੇ ਮਹਿਲਾ ਨੂੰ ਨੇਮੀ ਰੂਪ ਨਾਲ ਮਾਹਵਾਰੀ ਆਉਂਦੀ ਰਹੀ। ਸੱਤ ਮਹੀਨੇ ਤੋਂ ਬਾਅਦ ਫਰਟਿਲਾਈਜ਼ਡ ਅੰਡਿਆਂ ਦਾ ਟ੍ਰਾਂਸਪਲਾਂਟ ਕੀਤਾ ਗਿਆ।

ਦਸ ਦਿਨਾਂ ਬਾਅਦ ਡਾਕਟਰਾਂ ਨੇ ਖੁਸ਼ਖਬਰੀ ਦਿਤੀ ਕਿ ਮਹਿਲਾ ਗਰਭਵਤੀ ਹੈ। ਕਿਡਨੀ ਵਿਚ ਮਾਮੂਲੀ ਸੰਕਰਮਣ  ਤੋਂ ਇਲਾਵਾ 32 ਹਫ਼ਤੇ ਦੀ ਗਰਭ ਅਵਸਥਾ ਦੌਰਾਨ ਸੱਭ ਕੁੱਝ ਨਾਰਮਲ ਰਿਹਾ। ਲਗਭੱਗ 36 ਹਫ਼ਤੇ ਬਾਅਦ ਆਪਰੇਸ਼ਨ ਜ਼ਰੀਏ ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿਤਾ। ਜਨਮ ਦੇ ਸਮੇਂ ਬੱਚੀ ਦਾ ਭਾਰ 2.5 ਕਿੱਲੋਗ੍ਰਾਮ ਸੀ।  ਕਿਡਨੀ ਵਿਚ ਸੰਕਰਮਣ ਦਾ ਐਂਟੀਬਾਇਓਟਿਕ ਦੇ ਜ਼ਰੀਏ ਇਲਾਜ ਕੀਤਾ ਗਿਆ। ਤਿੰਨ ਦਿਨ ਬਾਅਦ ਮਾਂ ਅਤੇ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ।