ਏਮਸ 'ਚ ਇਸ ਸਾਲ ਸ਼ੁਰੂ ਹੋ ਜਾਵੇਗਾ ਫੇਫੜਿਆਂ ਦਾ ਟ੍ਰਾਂਸਪਲਾਂਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਸਾਲ ਦੇ ਅੰਤ ਤੱਕ ਏਮਸ ਲੰਗਸ ਟ੍ਰਾਂਸਪਲਾਂਟ ਸਰਜਰੀ ਸ਼ੁਰੂ ਕਰ ਦੇਵੇਗਾ। ਪੰਜ ਸਾਲ ਪਹਿਲਾਂ ਏਮਸ ਨੇ ਲੰਗਸ ਟ੍ਰਾਂਸਪਲਾਂਟ ਲਈ ਲਾਇਸੈਂਸ ਲੈ ਲਿਆ ਸੀ ਪਰ ਸਰਜਰੀ ਦੀ...

AIIMS

ਇਸ ਸਾਲ ਦੇ ਅੰਤ ਤੱਕ ਏਮਸ ਲੰਗਸ ਟ੍ਰਾਂਸਪਲਾਂਟ ਸਰਜਰੀ ਸ਼ੁਰੂ ਕਰ ਦੇਵੇਗਾ। ਪੰਜ ਸਾਲ ਪਹਿਲਾਂ ਏਮਸ ਨੇ ਲੰਗਸ ਟ੍ਰਾਂਸਪਲਾਂਟ ਲਈ ਲਾਇਸੈਂਸ ਲੈ ਲਿਆ ਸੀ ਪਰ ਸਰਜਰੀ ਦੀ ਗੁੰਝਲਤਾ ਨੂੰ ਦੇਖਦੇ ਹੋਏ ਇਸ ਨੂੰ ਸ਼ੁਰੂ ਨਹੀਂ ਕਰ ਪਾਇਆ ਸੀ। ਹੁਣ ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰਿਆ ਇਸ ਯੋਜਨਾ ਨੂੰ ਅੰਜਾਮ ਤੱਕ ਪਹੁੰਚਾਣ ਲਈ ਤਿਆਰ ਹਨ। ਚੇਨਈ ਤੋਂ ਡਾਕਟਰਾਂ ਦੀ ਟੀਮ ਨੇ ਏਮਸ ਵਿਚ ਅਤੇ ਏਮਸ ਦੇ ਡਾਕਟਰਾਂ ਨੇ ਚੇਨਈ ਦਾ ਦੌਰਾ ਵੀ ਕੀਤਾ ਹੈ। 3 ਅਗਸਤ ਨੂੰ ਏਮਸ ਇਸ ਦੀ ਰਸਮੀ ਐਲਾਨ ਕਰ ਸਕਦਾ ਹੈ।

ਏਮਸ ਦੇ ਕਾਰਡਿਏਕ ਵਿਭਾਗ ਦੇ ਡਾਕਟਰ ਸੰਦੀਪ ਸੇਠ ਨੇ ਕਿਹਾ ਕਿ ਅਸੀਂ ਇਕ ਤੋਂ ਬਾਅਦ ਇਕ ਹਾਰਟ ਟ੍ਰਾਂਸਪਲਾਂਟ ਕਰ ਨਵੇਂ ਮੁਕਾਮ ਹਾਸਲ ਕਰ ਰਹੇ ਹਾਂ, ਹੁਣ ਇਸ ਦਿਸ਼ਾ ਵਿਚ ਅੱਗੇ ਵੱਧਦੇ ਹੋਏ ਲੰਗਸ ਟ੍ਰਾਂਸਪਲਾਂਟ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਹਾਰਟ ਸਰਜਨ ਇਸ ਦੇ ਲਈ ਤਿਆਰ ਹੈ, ਟੀਮ ਬਣਾਈ ਜਾ ਰਹੀ ਹੈ। ਇਸ ਸਾਲ  ਦੇ ਅੰਤ ਤੱਕ ਏਮਸ ਵਿਚ ਵੀ ਲੰਗਸ ਟ੍ਰਾਂਸਪਲਾਂਟ ਸ਼ੁਰੂ ਕਰ ਦਿਤਾ ਜਾਵੇਗਾ। ਇਸ ਬਾਰੇ ਵਿਚ ਆਰਗਨ ਰਿਟਰਾਇਵਲ ਬੈਂਕਿੰਗ ਆਰਗਨਾਈਜ਼ੇਸ਼ਨ (ORBO) ਦੀ ਚੀਫ਼ ਆਰਤੀ ਵਿਜ ਨੇ ਕਿਹਾ ਕਿ ਲੰਗਸ ਟ੍ਰਾਂਸਪਲਾਂਟ ਵਿਚ ਲੰਗਸ ਡਿਪਾਰਟਮੈਂਟ ਦਾ ਅਹਿਮ ਰੋਲ ਹੁੰਦਾ ਹੈ, ਇਸ ਲਈ ਅਸੀਂ ਇਸ ਦੇ ਲਈ ਸਮਰਪਿਤ ਟੀਮ ਬਣਾ ਰਹੇ ਹਾਂ, ਜਿਸ ਵਿਚ ਸਰਜਨ, ਲੰਗਸ ਅਤੇ ਕਾਰਡਿਆਲਜੀ ਦੇ ਡਾਕਟਰ ਹੋਣਗੇ।  

ਸੂਤਰਾਂ ਦਾ ਕਹਿਣਾ ਹੈ ਕਿ ਹਾਰਟ ਟ੍ਰਾਂਸਪਲਾਂਟ ਦੀ ਤੁਲਨਾ ਵਿਚ ਲੰਗਸ ਟ੍ਰਾਂਸਪਲਾਂਟ 'ਤੇ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਖਰਚ ਹੁੰਦਾ ਹੈ ਅਤੇ ਹਾਰਟ ਟ੍ਰਾਂਸਪਲਾਂਟ ਦੀ ਤੁਲਨਾ ਵਿਚ ਮੁਸ਼ਕਲ ਵੀ ਹੈ। ਡਾਕਟਰ ਦਾ ਕਹਿਣਾ ਹੈ ਕਿ ਖਰਚ ਮਾਅਨੇ ਨਹੀਂ ਰੱਖਦਾ ਹੈ, ਟ੍ਰਾਂਸਪਲਾਂਟ ਦੀ ਸਫ਼ਲਤਾ ਮਾਅਨੇ ਰੱਖਦੀ ਹੈ, ਇਸ ਲਈ ਫੂਲਪ੍ਰੂਫ ਸਿਸਟਮ ਬਣਾਇਆ ਜਾ ਰਿਹਾ ਹੈ। ਟ੍ਰਾਂਸਪਲਾਂਟ ਤੋਂ ਬਾਅਦ ਮਰੀਜਾਂ ਨੂੰ ਬਿਹਤਰ ਫਾਲੋਅਪ ਅਤੇ ਰਿਕਵਰੀ ਲਈ ਆਈਸੀਯੂ ਵਿਚ ਤਾਇਨਾਤ ਹੋਣ ਵਾਲੀ ਨਰਸਾਂ ਨੂੰ ਸਪੈਸ਼ਲ ਟ੍ਰੇਨਿੰਗ ਦਿਤੀ ਜਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਜਿਹੇ ਮਰੀਜਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਲੰਗਸ ਟ੍ਰਾਂਸਪਲਾਂਟ ਦੀ ਜ਼ਰੂਰਤ ਹੈ।  

ਸਰਕਾਰੀ ਸੰਸਥਾਨ ਵਿਚ ਹਾਰਟ ਟ੍ਰਾਂਸਪਲਾਂਟ ਜਾਂ ਲੰਗਸ ਟ੍ਰਾਂਸਪਲਾਂਟ ਸਰਜਰੀ ਨੂੰ ਅੰਜਾਮ ਦੇਣਾ ਇਕ ਵੱਡਾ ਚੈਲੇਂਜ ਹੁੰਦਾ ਹੈ। ਦਿੱਲੀ ਵਿਚ ਹਾਰਟ ਟ੍ਰਾਂਸਪਲਾਂਟ ਲਈ ਕਈ ਸਰਕਾਰੀ ਹਸਪਤਾਲਾਂ ਨੂੰ ਲਾਇਸੈਂਸ ਮਿਲਿਆ ਹੈ, ਜਿਸ ਵਿਚ ਸਫ਼ਦਰਜੰਗ ਅਤੇ ਆਰਐਮਐਲ ਸ਼ਾਮਿਲ ਹਨ ਪਰ ਇਨ੍ਹਾਂ ਦੋਹਾਂ ਹਸਪਤਾਲਾਂ ਵਿਚ ਅੱਜ ਤੱਕ ਹਾਰਟ ਟ੍ਰਾਂਸਪਲਾਂਟ ਸ਼ੁਰੂ ਨਹੀਂ ਹੋ ਸਕਿਆ। ਜਿਸ ਦੀ ਵਜ੍ਹਾ ਨਾਲ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਸਿਰਫ਼ ਏਮਸ ਵਿਚ ਹੀ ਹਾਰਟ ਟ੍ਰਾਂਸਪਲਾਂਟ ਦੀ ਸਹੂਲਤ ਮਿਲ ਪਾ ਰਹੀ ਹੈ। ਦਿੱਲੀ ਵਿਚ ਕਿਸੇ ਵੀ ਹਸਪਤਾਲ ਵਿਚ ਲੰਗਸ ਟ੍ਰਾਂਸਪਲਾਂਟ ਨਹੀਂ ਹੁੰਦਾ ਹੈ, ਜੇਕਰ ਏਮਸ ਵਿਚ ਇਹ ਸਰਜਰੀ ਹੁੰਦੀ ਹੈ ਤਾਂ ਦਿੱਲੀ ਦਾ ਪਹਿਲਾ ਲੰਗਸ ਟ੍ਰਾਂਸਪਲਾਂਟ ਹੋਵੇਗਾ।