ਸਾਈਕਲ ਅਤੇ ਕਾਰ ਦੀ ਟੱਕਰ 'ਚ ਕਾਰ ਦਾ ਹੋਇਆ ਬੁਰਾ ਹਾਲ, ਤਸਵੀਰਾਂ ਵਾਇਰਲ
ਚੀਨ ਵਿਚ ਘਟੀ ਇਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਫੋਟੋ ਚੀਨ ਦੇ ਸ਼ੇਂਜੇਨ ਸ਼ਹਿਰ ਦੀ ਹੈ, ਜਿਸ...
ਬੀਜਿੰਗ : ਚੀਨ ਵਿਚ ਘਟੀ ਇਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਫੋਟੋ ਚੀਨ ਦੇ ਸ਼ੇਂਜੇਨ ਸ਼ਹਿਰ ਦੀ ਹੈ, ਜਿਸ ਵਿਚ ਸਾਈਕਲ ਅਤੇ ਕਾਰ ਦੀ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਸਾਈਕਲ ਬਿਲਕੁਲ ਸਹੀ - ਸਲਾਮਤ ਵਿਖਾਈ ਦੇ ਰਿਹਾ ਹੈ। ਇਸ ਫੋਟੋ ਨੂੰ ਦੇਖਣ ਤੋਂ ਬਾਅਦ ਹਰ ਕੋਈ ਸਾਈਕਲ ਦੇ ਬਾਰੇ ਵਿਚ ਜਾਣਨ ਬਾਰੇ ਉਤਸਕ ਹੈ।
ਇਕ ਖ਼ਬਰ ਦੇ ਮੁਤਾਬਕ ਫੋਟੋ ਦੇਖਣ ਤੋਂ ਬਾਅਦ ਲੋਕ ਇਸ ਦੇ ਫੇਕ ਹੋਣ ਦਾ ਦਾਅਵਾ ਕਰ ਰਹੇ ਸਨ ਪਰ ਸਥਾਨਿਕ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਟੱਕਰ ਨਾਲ ਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਆਈਆਂ ਹਨ ਪਰ ਕਾਰ ਦਾ ਅੱਗੇ ਦਾ ਹਿੱਸਾ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਫੋਟੋ ਨੂੰ ਲੈ ਕੇ ਦਿਲਚਸਪ ਪ੍ਰਤੀਕਿਰਿਆ ਆ ਰਹੀਆਂ ਹਨ, ਜਿਸ ਵਿਚ ਇਕ ਯੂਜ਼ਰ ਨੇ ਲਿਖਿਆ ਕਿ ਕੀ ਨੋਕੀਆ ਕੰਪਨੀ ਨੇ ਸਾਈਕਲ ਬਣਾਉਣੀ ਸ਼ੁਰੂ ਕਰ ਦਿਤੀ। ਜੋ ਫੋਟੋਗਰਾਫ ਵਾਇਰਲ ਹੋ ਰਹੀ ਹੈ ਉਸ ਵਿਚ ਕਾਰ ਦਾ ਬੰਪਰ ਬਿਲਕੁਲ ਹੀ ਨਸ਼ਟ ਹੋ ਗਿਆ ਹੈ।
ਉਥੇ ਹੀ ਸਾਈਕਲ 'ਤੇ ਨਜ਼ਰ ਮਾਰੀਏ ਤਾਂ ਇਹ ਲੱਗਦਾ ਹੈ ਕਿ ਇਸ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਇਕ ਯੂਜ਼ਰ ਦਾ ਕਹਿਣਾ ਹੈ ਕਿ ਉਸ ਨੂੰ ਵੀ ਇਹੀ ਸਾਈਕਲ ਚਾਹੀਦਾ ਹੈ। ਉਥੇ ਹੀ ਸ਼ੰਘਾਈਸਟ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਸਾਰੇ ਲੋਕ ਇਹੀ ਸਵਾਲ ਉਠਾ ਰਹੇ ਹਨ ਕਿ ਕਿਤੇ ਇਹ ਵੀਡੀਓ ਫਰਜੀ ਤਾਂ ਨਹੀਂ ਹੈ। ਪਰ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਨਾ ਤਾਂ ਵੀਡੀਓ ਫਰਜੀ ਹੈ ਅਤੇ ਨਾ ਹੀ ਫੋਟੋਗਰਾਫ ਅਤੇ ਘਟਨਾ ਹਕੀਕਤ ਹੈ। ਪੁਲਿਸ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਨੁਕਸਾਨੀ ਕਾਰ ਅਤੇ ਸਾਈਕਲ ਨੂੰ ਵੇਖ ਸਕਦੇ ਹਨ। ਫੋਟੋਗਰਾਫ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ।