ਨਵੇਂ ਸਾਲ ‘ਤੇ ਭਾਰਤ ‘ਚ ਸਭ ਤੋਂ ਵੱਧ ਬੱਚਿਆਂ ਦਾ ਜਨਮ, ਚੀਨ ਛੱਡਿਆ ਪਿੱਛੇ: ਯੂਨੀਸੇਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਵੇਂ ਸਾਲ ਮੌਕੇ ਭਾਰਤ 'ਚ ਪੈਦਾ ਹੋਏ 60000 ਬੱਚੇ...

New Born baby

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਬਾਲ ਸੰਸਥਾ ਯੂਨੀਸੇਫ਼ (UNICEF) ਦੇ ਅਨੁਸਾਰ, ਨਵੇਂ ਸਾਲ ‘ਤੇ ਦੁਨੀਆ ਭਰ ‘ਚ 3,71,500 ਤੋਂ ਵੱਧ ਬੱਚਿਆ ਦਾ ਜਨਮ ਹੋਇਆ ਅਤੇ ਇਨ੍ਹਾਂ ਵਿਚ ਸਭ ਤੋਂ ਵੱਧ ਲਗਪਗ 60,000 ਬੱਚਿਆਂ ਦਾ ਜਨਮ ਭਾਰਤ ਵਿਚ ਹੋਇਆ ਹੈ। ਯੂਨੀਸੇਫ਼ ਨੇ ਕਿਹਾ ਕਿ ਦੁਨੀਆ ਭਰ ਵਿਚ ਨਵੇਂ ਸਾਲ ਦੇ ਪਹਿਲੇ ਦਿਨ 3,71,504 ਬੱਚਿਆਂ ਦਾ ਜਨਮ ਹੋਇਆ ਹੈ।

2021 ਦੇ ਪਹਿਲੇ ਬੱਚੇ ਦਾ ਜਨਮ ਫਿਜੀ ਵਿਚ ਅਤੇ ਆਖਰੀ ਬੱਚੇ ਦਾ ਜਨਮ ਅਮਰੀਕਾ ਵਿਚ ਹੋਇਆ। ਯੂਨੀਸੇਫ਼ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਜਨਮੇ ਬੱਚਿਆਂ ਦੀ ਲਗਪਗ ਅੱਧੀ ਸੰਖਿਆ 10 ਦੇਸ਼ਾਂ – ਭਾਰਤ (59,995), ਚੀਨ (35,615), ਨਾਈਜੀਰੀਆ (21,439), ਪਾਕਿਸਤਾਨ (14,161), ਇੰਡੋਨੇਸ਼ੀਆ (12,336), ਇਥੋਪੀਆ (12,006), ਅਮਰੀਕਾ (10312), ਮਿਸਰ (9,455), ਬੰਗਲਾਦੇਸ਼ (9,236), ਕਾਂਗੋ ਗਣਰਾਜ (8,640) ਵਿਚ ਹੈ।

ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ 2021 ਵਿਚ 1.40 ਕਰੋੜ ਬੱਚਿਆਂ ਦੇ ਪੈਦਾ ਹੋਣ ਦਾ ਅੰਦਾਜ਼ਾ ਹੈ ਅਤੇ ਉਨ੍ਹਾਂ ਦੀ ਔਸਤ ਉਮਰ 84 ਸਾਲ ਹੋਣ ਦੀ ਸੰਭਾਵਨਾ ਹੈ। ਯੂਨੀਸੇਫ਼ ਦੀ ਡਾਇਰੈਕਟਰ ਹੇਨਰੀਟਾ ਫੌਰ ਨੇ ਸਾਰੇ ਦੇਸ਼ਾਂ ਤੋਂ 2021 ਨੂੰ ਬੱਚਿਆਂ ਦੇ ਲਿਹਾਜ ਦੇ ਭੇਦਭਾਵ ਰਹਿਤ, ਸੁਰੱਖਿਅਤ ਅਤੇ ਸਿਹਤਮੰਦ ਸਾਲ ਬਣਾਉਣ ਦੀ ਅਰਦਾਸ ਕੀਤੀ।

ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਜਨਮੇ ਇੱਥੇ ਤੱਕ ਕਿ ਇਕ ਸਾਲ ਪਹਿਲਾਂ ਜਨਮੇ ਬੱਚਿਆਂ ਤੋਂ ਵੀ ਵੱਖ ਦੁਨੀਆ ਵਿਚ ਆਏ ਹਨ। ਨਵਾਂ ਸਾਲ ਉਨ੍ਹਾਂ ਦੇ ਲਈ ਨਵੇਂ ਉਪਹਾਰ ਲੈ ਕੇ ਆਵੇ। ਸਾਲ 2021 ‘ਚ ਯੂਨੀਸੇਫ਼ ਦੀ ਸਥਾਪਨਾ ਦੇ 75 ਸਾਲ ਪੂਰੇ ਹੋ ਰਹੇ ਹਨ।

ਇਸ ਅਵਸਰ ‘ਤੇ ਯੂਨੀਸੇਫ਼ ਅਤੇ ਇਸਦੀ ਸਹਿਯੋਗੀ ਸੰਸਥਾਵਾਂ ਸੰਘਰਸ਼, ਬਿਮਾਰੀ ਤੇ ਜੀਵਨ ਜਿਉਣ ਦੇ ਅਧਿਕਾਰ ਦੀ ਰੱਖਿਆ ਦੇ ਨਾਲ ਸਿਹਤਮੰਦ ਅਤੇ ਸਿੱਖਿਆ ਦੇ ਖੇਤਰ ਵਿਚ ਬੱਚਿਆਂ ਦੇ ਲਈ ਕੀਤੇ ਗਏ ਕੰਮਾਂ ਦਾ ਜਸ਼ਨ ਮਨਾਏਗੀ।