ਸੀਈਓ ਦੀ ਅਚਾਨਕ ਮੌਤ ਕਾਰਨ ਦੀਵਾਲੀਆ ਹੋਇਆ ਕੈਨੇਡਾ ਦਾ ਕ੍ਰਿਪਟੋਕਰੰਸੀ ਐਕਸਚੇਂਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਸਭ ਤੋਂ ਵੱਡੇ ਕ੍ਰਿਪਟੋਕਰੰਸੀ ਐਕਸਚੇਂਜ ਵਿਚੋਂ ਇਕ ਦੇ ਸੰਸਥਾਪਕ ਦੀ ਭਾਰਤ ਵਿਚ ਅਚਾਨਕ ਮੌਤ ਤੋਂ ਬਾਅਦ ਇਸ ਐਕਚੇਂਜ ਨੂੰ ਦੀਵਾਲੀਆ ਕਾਨੂੰਨ...

Crypto Exchange CEO Dies in India

ਨਿਊਯਾਰਕ : ਕੈਨੇਡਾ ਦੇ ਸਭ ਤੋਂ ਵੱਡੇ ਕ੍ਰਿਪਟੋਕਰੰਸੀ ਐਕਸਚੇਂਜ ਵਿਚੋਂ ਇਕ ਦੇ ਸੰਸਥਾਪਕ ਦੀ ਭਾਰਤ ਵਿਚ ਅਚਾਨਕ ਮੌਤ ਤੋਂ ਬਾਅਦ ਇਸ ਐਕਚੇਂਜ ਨੂੰ ਦੀਵਾਲੀਆ ਕਾਨੂੰਨ ਦੇ ਤਹਿਤ ਹਿਫਾਜ਼ਤ ਦਿਤੀ ਗਈ ਹੈ। ਸੰਸਥਾਪਕ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਹਜ਼ਾਰਾਂ ਖ਼ਪਤਕਾਰਾਂ ਦਾ ਲਗਭੱਗ 14.50 ਕਰੋੜ ਡਾਲਰ ਫਸ ਗਿਆ ਹੈ। ਐਕਸਚੇਂਜ ਦੇ ਖਾਤਿਆਂ ਦਾ ਪਾਸਵਰਡ ਸਿਰਫ਼ ਸੰਸਥਾਪਕ ਨੂੰ ਹੀ ਪਤਾ ਸੀ।

ਕ੍ਰਿਪਟੋਕਰੰਸੀ ਐਕਸਚੇਂਜ ਕਵੈਡਰਿਗਾ ਨੇ ਕਿਹਾ ਕਿ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਗੇਰਾਲਡ ਕੋਟੇਨ ਦੀ ਦਸੰਬਰ ਵਿਚ ਮੌਤ ਹੋ ਜਾਣ ਦੇ ਕਾਰਨ ਉਹ 14.50 ਕਰੋੜ ਡਾਲਰ ਦੇ ਬਿਟਕਾਇਨ ਅਤੇ ਹੋਰ ਡਿਜੀਟਲ ਜ਼ਾਇਦਾਦ ਦੀ ਖ਼ਰੀਦ ਵਿਕਰੀ ਕਰਨ ਵਿਚ ਅਸਮਰੱਥ ਹੋ ਗਏ ਹਨ। ਕੋਟੇਨ ਭਾਰਤ ਵਿਚ ਇਕ ਅਨਾਥ ਆਸ਼ਰਮ ਲਈ ਵਲੰਟੀਅਰ ਦੇ ਤੌਰ ‘ਤੇ ਕੰਮ ਕਰ ਰਹੇ ਸਨ। ਇਸ ਦੌਰਾਨ ਕ੍ਰਾਨ ਬਿਮਾਰੀ ਦੇ ਕਾਰਨ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ।

ਕੰਪਨੀ ਨੇ ਕਿਹਾ ਕਿ ਕਵੈਡਰਿਗਾ ਦੇ ਕੋਲ ਰੱਖੀਆਂ ਗਈਆਂ ਸਾਰੀਆਂ ਮੁਦਰਾਵਾਂ ਕੋਲਡ ਵੈਲੇਟ ਖਾਤਿਆਂ ਵਿਚ ਆਫ਼ਲਾਈਨ ਰੱਖੀਆਂ ਗਈਆਂ ਸਨ। ਅਜਿਹਾ ਹੈਕਰਾਂ ਤੋਂ ਬਚਾਅ ਲਈ ਕੀਤਾ ਗਿਆ ਸੀ। ਇਨ੍ਹਾਂ ਖ਼ਾਤਿਆਂ ਦਾ ਐਕਸੈੱਸ ਸਿਰਫ਼ ਕੋਟੇਨ ਦੇ ਕੋਲ ਸੀ। ਖ਼ਬਰਾਂ ਦੇ ਮੁਤਾਬਕ, ਕੋਟੇਨ ਦੀ ਅਚਾਨਕ ਮੌਤ ਨਾਲ ਐਕਸਚੇਂਜ ਦੇ ਸਾਹਮਣੇ ਇਕ ਲੱਖ ਤੋਂ ਵਧੇਰੇ ਖ਼ਪਤਕਾਰਾਂ ਨੂੰ ਪੈਸੇ ਮੋੜਨ ਦਾ ਸੰਕਟ ਪੈਦਾ ਹੋ ਗਿਆ ਹੈ।