ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਖ਼ਰੀ ਵਾਰ 23 ਫਰਵਰੀ ਨੂੰ ਬਰੈਂਪਟਨ ’ਚ ਮੇਨ ਸਟਰੀਟ ਨਾਰਥ ਨੇੜੇ ਦੇਖਿਆ ਗਿਆ ਸੀ ਪਾਰਸ ਜੋਸ਼ੀ

photo

 

ਬਰੈਂਪਟਨ : ਉਚੇਰੀ ਸਿੱਖਿਆ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਬਰੈਂਪਟਨ ਸ਼ਹਿਰ ਤੋਂ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

22 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਬਰੈਂਪਟਨ ਵਿਚ 23 ਸਾਲਾ ਭਾਰਤੀ ਵਿਦਿਆਰਥੀ ਪਾਰਸ ਜੋਸ਼ੀ ਲਾਪਤਾ ਹੈ।  ਉਸ ਨੂੰ ਆਖਰੀ ਵਾਰ 23 ਫਰਵਰੀ ਨੂੰ ਸ਼ਾਮ 4:30 ਵਜੇ ਮੇਨ ਸਟ੍ਰੀਟ ਨਾਰਥ ਐਂਡ ਵਿਲੀਅਮਜ਼ ਪਾਰਕਵੇਅ ਦੇ ਨਜ਼ਦੀਕ ਵੇਖਿਆ ਗਿਆ ਸੀ। 

ਉਹ 5 ਫੁੱਟ 9 ਇੰਚ ਲੰਬਾ ਹੈ। ਉਸ ਨੇ ਦਾੜੀ ਤੇ ਮੁੱਛਾਂ ਰੱਖੀਆਂ ਹੋਈਆਂ ਹਨ। ਉਸ ਨੂੰ ਆਖਰੀ ਵਾਰ ਹਰੇ ਰੰਗ ਦੀ ਜੈਕਟ, ਨੀਲੀ ਪੈਂਟ, ਕਾਲੀ ਕਮੀਜ਼, ਕਾਲੇ ਬੂਟ ਅਤੇ ਕਾਲੇ ਦਸਤਾਨੇ ਪਹਿਨੇ ਦੇਖਿਆ ਗਿਆ ਸੀ। 

ਉਸ ਦੇ ਪਰਿਵਾਰ ਅਤੇ ਪੁਲਿਸ ਵਾਲਿਆਂ ਨੂੰ ਉਸ ਦੀ ਸਹੀ ਸਲਾਮਤੀ ਦੀ ਚਿੰਤਾ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਉਸ ਬਾਰੇ ਅਗਰ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਇਹਨਾਂ ਨੰਬਰਾਂ 1-800-222-TIPS (8477) ਜਾਂ ਵੈਬਸਾਈਟ  peelcrimestoppers.ca ’ਤੇ ਦੇ ਸਕਦਾ ਹੈ। ਇਸ ਤੋਂ ਇਲਾਵਾ ਪੀਲ ਪੁਲਿਸ ਨਾਲ 905-453-3311 ਜਾਂ ਸੰਜੀਵ ਮਲਿਕ ਨਾਲ 647-883-4445 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।