ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੂੰ ਮਿਲੀ ਧਮਕੀ ਭਰੀ ਈਮੇਲ, ਵਧਾਈ ਗਈ ਸੁਰੱਖਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਦੇਸ਼ ਵਿਚ ਲਿਖਿਆ ਸੀ: Watch Your Back

British Sikh MP Preet Kaur Gill gets threatening email

 

ਲੰਡਨ: ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦਸਿਆ ਕਿ ਉਸ ਨੂੰ ਧਮਕੀ ਭਰਿਆ ਈਮੇਲ ਸੰਦੇਸ਼ ਮਿਲਿਆ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ। ਪ੍ਰੀਤ ਕੌਰ ਗਿੱਲ ਨੇ ਕਿਹਾ ਹੈ ਕਿ ਉਸ ਨੂੰ ਈਮੇਲ ਰਾਹੀਂ ਧਮਕੀ ਮਿਲੀ ਜਿਸ 'ਤੇ ਲਿਖਿਆ ਸੀ 'ਵਾਚ ਯੂਅਰ ਬੈਕ' ਆਪਣੇ ਪਿੱਛੇ ਵੇਖੋ।

 ਬਰਮਿੰਘਮ ਦੇ ਸੀਨੀਅਰ ਲੇਬਰ ਐਮਪੀ ਐਜਬੈਸਟਨ ਨੇ ਕਿਹਾ ਕਿ ਈਮੇਲ ਤੋਂ ਬਾਅਦ ਉਸ ਨੂੰ ਅਪਣੇ ਹਲਕੇ ਦੀ ਮੀਟਿੰਗਾਂ ਵਿਚ ਜਾਣ ਲਈ ਇਕ ਬਾਡੀਗਾਰਡ ਰੱਖਣ ਲਈ ਮਜਬੂਰ ਹੋਣਾ ਪਿਆ। ਗਿੱਲ ਨੇ ਜੀਬੀ ਨਿਊਜ਼ ਨੂੰ ਦਸਿਆ ਕਿ ਇਸ ਤਾਜ਼ਾ ਸਿੱਧੀ ਧਮਕੀ ਨੇ ਮੈਨੂੰ ਸਚਮੁੱਚ ਚਿੰਤਤ ਕੀਤਾ ਹੈ।

ਇਹ ਚਿੰਤਾ ਵਾਲੀ ਗੱਲ ਹੈ ਕਿਉਂਕਿ ਮੈਂ ਹਰ ਸਮੇਂ ਹਲਕੇ ਵਿਚ ਅਪਣੀਆਂ ਧੀਆਂ ਦੇ ਨਾਲ ਹਾਂ। ਮੇਰਾ ਪਰਵਾਰ ਉਥੇ ਰਹਿੰਦਾ ਹੈ। ਇਕ ਔਰਤ ਹੋਣ ਦੇ ਨਾਤੇ, ਜਦੋਂ ਤੁਸੀਂ ਅਪਣੇ ਆਪ ਨੂੰ ਅੱਗੇ ਰਖਦੇ ਹੋ ਅਤੇ ਤੁਸੀਂ ਬੇਇਨਸਾਫ਼ੀ ਨੂੰ ਹੱਲ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਉਨ੍ਹਾਂ ਮੁੱਦਿਆਂ ਦੀ ਪਰਵਾਹ ਕਰਦੇ ਹੋ ਜੋ ਤੁਹਾਡੇ ਹਲਕੇ ਨੂੰ ਪ੍ਰਭਾਵਤ ਕਰਦੇ ਹਨ ਤਾਂ ਤੁਹਾਨੂੰ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸੋਚਦੇ ਹਨ ਕਿ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਕਹਿਣਾ ਠੀਕ ਹੈ।