ਚਿੜੀਆਘਰ ਵਿਚ ਪਹੁੰਚਿਆ ਕੋਰੋਨਾ, ਮਾਦਾ ਬਾਘ ਦੀ ਰਿਪੋਰਟ ਪਾਜ਼ੀਟਿਵ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਨੇ ਪਹਿਲੀ ਵਾਰ ਕਿਸੇ ਬਾਘ ਨੂੰ ਅਪਣੀ ਚਪੇਟ ਵਿਚ ਲਿਆ ਹੈ। ਇਹ ਦੁਨੀਆ ਦਾ ਪਹਿਲਾ ਮਾਮਲਾ ਹੈ

Photo

ਨਵੀਂ ਦਿੱਲੀ: ਚਮਗਾਦੜ ਤੋਂ ਇਨਸਾਨਾਂ ਵਿਚ ਹੁੰਦੇ ਹੋਏ ਕੁੱਤੇ-ਬਿੱਲੀਆਂ ਤੱਕ ਨੂੰ ਸੰਕਰਮਿਤ ਕਰਨ ਵਾਲੇ ਕੋਰੋਨਾ ਵਾਇਰਸ ਨੇ ਪਹਿਲੀ ਵਾਰ ਕਿਸੇ ਬਾਘ ਨੂੰ ਅਪਣੀ ਚਪੇਟ ਵਿਚ ਲਿਆ ਹੈ। ਇਹ ਦੁਨੀਆ ਦਾ ਪਹਿਲਾ ਮਾਮਲਾ ਹੈ ਜਦੋਂ ਕਿਸੇ ਮਾਦਾ ਬਾਘ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।

ਨਿਊਯਾਰਕ ਦੇ ਬ੍ਰਾਨਕਸ ਚਿੜੀਆਘਰ ਵਿਚ ਚਾਰ ਸਾਲ ਦੀ ਮਲੇਸ਼ੀਆਈ ਮਾਦਾ ਬਾਘ ਨੂੰ ਕੋਰੋਨਾ ਨੇ ਪ੍ਰਭਾਵਿਤ ਕਰ ਦਿੱਤਾ ਹੈ। ਚਿੜੀਆਘਰ ਦੀ ਵਾਈਲਡ ਕੰਜ਼ਰਵੇਸ਼ਨ ਸੁਸਾਇਟੀ ਨੇ ਅਪਣੀ ਪ੍ਰੈੱਸ ਰੀਲੀਜ਼ ਵਿਚ ਕਿਹਾ ਹੈ ਕਿ ਇਸ ਨੂੰ ਕੋਵਿਡ-19 ਦੀ ਸ਼ਿਕਾਇਤ ਹੈ। ਇਸ ਤੋਂ ਇਲਾਵਾ ਇਸ ਦੀ ਭੈਣ ਅਜ਼ੁਲ, ਦੋ ਅਮਰ ਬਾਘ ਅਤੇ ਤਿੰਨ ਅਫਰੀਕੀ ਸ਼ੇਰਾਂ ਨੂੰ ਵੀ ਸੁੱਕੀ ਖਾਂਸੀ ਆ ਰਹੀ ਹੈ। 

ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬ੍ਰਾਨਕਸ ਚਿੜੀਆਘਰ ਵਿਚ ਮੌਜੂਦ ਬਾਘਿਨ ਵਿਚ ਕੋਰੋਨਾਵਾਇਰਸ ਦੀ ਲਾਗ ਦੀ ਪੁਸ਼ਟੀ ਯੂਐਸਡੀਏ ਨੈਸ਼ਨਲ ਵੈਟਰਨਰੀ ਸਰਵਿਸ ਲੈਬਾਰਟਰੀ ਦੁਆਰਾ ਕੀਤੀ ਗਈ ਹੈ। ਚਿੜੀਆਘਰ ਦੀ ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਬਾਘਾਂ ਅਤੇ ਸ਼ੇਰਾਂ ਦੇ ਭੋਜਨ ਵਿਚ ਕਮੀ ਆਈ ਹੈ। 

ਜਿਸ ਤੋਂ ਬਾਅਦ ਉਹਨਾਂ ਨੂੰ ਖਾਂਸੀ ਹੋ ਗਈ। ਫਿਰ ਉਹਨਾਂ ਨੂੰ ਵੈਟਰਨਰੀ ਡਾਕਟਰ ਨੂੰ ਦਿਖਾਇਆ ਗਿਆ ਜਦੋਂ ਇਹ ਪਤਾ ਲੱਗਿਆ ਕਿ ਇਕ ਟਾਇਗਰ ਕੋਵਿਡ -19 ਨਾਲ ਪ੍ਰਭਾਵਿਤ ਹੈ ਤਾਂ ਬਾਕੀਆਂ ਦੀ ਜਾਂਚ ਕਰਵਾਈ ਜਾ ਰਹੀ  ਹੈ।

ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਨੇ ਕਿਹਾ ਕਿ ਚਿੜੀਆਘਰ ਦੇ ਅੰਦਰ ਹੀ ਇਕ ਜਾਂਚ ਕੇਂਦਰ ਬਣਾਇਆ ਗਿਆ ਹੈ। ਇੱਥੇ ਸਾਰੇ ਜੀਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਸਰਕਾਰ ਦੇ ਮਾਹਰ ਵੀ ਇਸ ਕੰਮ ਵਿਚ ਲੱਗੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਜਾਨਵਰਾਂ ਦੀ ਦੇਖਭਾਲ ਕਰਨ ਵਾਲੇ ਵਰਕਰ ਕੋਰੋਨਾ ਪਾਜ਼ੀਟਿਵ ਸੀ ।