ਕੋਰੋਨਾ ਵਾਇਰਸ ਨਾਲ ਜੂਝ ਰਹੇ ਨਿਊਯਾਰਕ ਨੂੰ ਚੀਨ ਨੇ ਦਾਨ ਵਿਚ ਦਿੱਤੇ 1000 ਵੈਂਟੀਲੇਟਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸ਼ਹਿਰ ਵਿਚ ਕੋਰੋਨਾ ਵਾਇਰਸ ਕਰ ਕੇ 3500 ਤੋਂ ਜ਼ਿਆਦਾ ਲੋਕਾਂ...

China donates 1000 ventilators to new york america corona virus covid 19

ਨਵੀਂ ਦਿੱਲੀ: ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਕੇਂਦਰ ਰਹੇ ਨਿਊਯਾਰਕ ਨੂੰ ਚੀਨ ਨੇ 1000 ਵੈਂਟੀਲੇਟਰ ਦਾਨ ਵਿਚ ਦਿੱਤੇ ਹਨ। ਨਿਊਯਾਰਕ ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰਾਂ ਵਿਚੋਂ ਇਕ ਹੈ। ਇੱਥੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਵਿਚ ਕੰਮ ਕਰਨ ਵਾਲੇ ਮੈਡੀਕਲ ਉਪਕਰਣਾਂ ਦੀ ਕਮੀ ਹੋ ਗਈ ਹੈ। ਇਸ ਸ਼ਹਿਰ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ ਹੈ।

ਇਸ ਸ਼ਹਿਰ ਵਿਚ ਕੋਰੋਨਾ ਵਾਇਰਸ ਕਰ ਕੇ 3500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਦੇ ਰਾਜਪਾਲ ਐਂਡਰਿਊਕੂਮੋ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਊਯਾਰਕ ਨੇ ਫੈਡਰਲ ਸਰਕਾਰ ਨੂੰ 17,000 ਵੈਂਟੀਲੇਟਰਾਂ ਦੀ ਸਪਲਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਕਾਰਨ ਵੈਂਟੀਲੇਂਟਰ, ਦਸਤਾਨੇ, ਮਾਸਕ, ਪੀਪੀਈ ਵਰਗੀਆਂ ਚੀਜ਼ਾਂ ਦੀ ਮੰਗ ਨਿਰੰਤਰ ਵੱਧ ਰਹੀ ਹੈ।

ਅਮਰੀਕਾ ਵਿਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 3 ਲੱਖ 12 ਹਜ਼ਾਰ ਤੱਕ ਪਹੁੰਚ ਗਈ ਹੈ। ਨਿਊਯਾਰਕ ਦੇ ਰਾਜਪਾਲ ਐਂਡਰਿਊਕੂਮੋ ਨੇ ਕਿਹਾ ਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਨੂੰ ਬੇਨਤੀ ਕੀਤੀ ਹੈ ਕਿ ਉਹ ਵੈਂਟੀਲੇਟਰਾਂ ਦੀ ਸਪਲਾਈ ਬਾਰੇ ਚੀਨੀ ਸਰਕਾਰ ਨਾਲ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੈਂਟੀਲੇਟਰਾਂ ਦੀ ਸਪਲਾਈ ਸਬੰਧੀ ਚੀਨੀ ਰਾਜਦੂਤ ਨਾਲ ਗੱਲਬਾਤ ਕੀਤੀ ਅਤੇ ਚੰਗੀ ਖ਼ਬਰ ਆਈ ਹੈ।

ਗਵਰਨਰ ਕੁਮੋ ਨੇ ਕਿਹਾ, "ਚੀਨੀ ਸਰਕਾਰ ਸਾਡੇ ਲਈ 1000 ਵੈਂਟੀਲੇਟਰਾਂ ਦਾਨ ਕਰ ਰਹੀ ਹੈ, ਇਹ ਵੈਂਟੀਲੇਟਰ ਜੌਨ ਐਫ ਕੈਨੇਡੀ ਹਵਾਈ ਅੱਡੇ ਤੇ ਪਹੁੰਚ ਗਏ ਹਨ। ਨਿਊਯਾਰਕ ਪ੍ਰਸ਼ਾਸਨ ਅਨੁਸਾਰ, ਵੈਂਟੀਲੇਟਰਾਂ ਦੀ ਇਹ ਨਵੀਂ ਖੇਪ ਡਾਕਟਰਾਂ ਨੂੰ ਇਲਾਜ ਵਿੱਚ ਕਾਫ਼ੀ ਮਦਦ ਕਰੇਗੀ। ਅਮਰੀਕੀ ਰਾਜ ਓਰੇਗਨ ਨਿਊਯਾਰਕ ਵਿਚ 140 ਵੈਂਟੀਲੇਟਰਾਂ ਨੂੰ ਵੀ ਭੇਜ ਰਿਹਾ ਹੈ।

ਗਵਰਨਰ ਕੁਮੋ ਓਰੇਗਨ ਦੀ ਇਸ ਪੇਸ਼ਕਸ਼ ਵਿੱਚ ਬਹੁਤ ਸਕਾਰਾਤਮਕ ਸਨ, ਉਹਨਾਂ ਨੇ ਕਿਹਾ ਕਿ ਸਾਨੂੰ ਸਾਂਝੇ ਤੌਰ ਤੇ ਕੋਰੋਨਾ ਨਾਲ ਲੜਨਾ ਚਾਹੀਦਾ ਹੈ। ਰਾਜਪਾਲ ਕੁਮੋ ਨੇ ਇਹ ਸਵਾਲ ਵੀ ਉਠਾਇਆ ਕਿ ਅਸੀਂ ਵੈਂਟੀਲੇਟਰਾਂ ਅਤੇ ਪੀਪੀਈ ਵਰਗੇ ਮੈਡੀਕਲ ਉਪਕਰਣ ਕਿਉਂ ਨਹੀਂ ਬਣਾ ਰਹੇ।

ਉਨ੍ਹਾਂ ਕਿਹਾ ਕਿ ਚੀਨ ਕੋਲ ਇਨ੍ਹਾਂ ਚੀਜ਼ਾਂ ਦਾ ਭੰਡਾਰ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਸਪਲਾਈ ਚੇਨ ਇਕ ਮੁੱਦਾ ਹੈ, ਇਸ ਨੂੰ ਬਣਾਉਣ ਲਈ ਖਰਚਾ ਆਉਂਦਾ ਪਰ ਲੋਕਾਂ ਦੀ ਸਿਹਤ ਵੀ ਇਸ ਪਿੱਛੇ ਵੱਡਾ ਮਸਲਾ ਹੈ। ਅਸੀਂ ਇਕ ਮੁਸ਼ਕਲ ਸਬਕ ਸਿੱਖਿਆ ਹੈ ਸਾਡੇ ਕੋਲ ਇਹ ਸਾਰੀਆਂ ਚੀਜ਼ਾਂ ਬਣਾਉਣ ਦੀ ਯੋਗਤਾ ਹੋਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।