ਜਾਪਾਨ ਦਾ ਮਿਲਟਰੀ ਹੈਲੀਕਾਪਟਰ ਲਾਪਤਾ: 10 ਲੋਕ ਸਨ ਸਵਾਰ, ਸਰਚ ਆਪਰੇਸ਼ਨ ਜਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੱਖਿਆ ਮੰਤਰਾਲੇ ਮੁਤਾਬਕ ਇਹ ਚੌਪਰ ਇਕ ਟ੍ਰੇਨਿੰਗ ਡ੍ਰਿਲ ’ਤੇ ਸੀ।

Image: For representation purpose only


ਟੋਕੀਓ: ਜਾਪਾਨ ਦਾ ਇਕ ਮਿਲਟਰੀ ਹੈਲੀਕਾਪਟਰ (Japanese military helicopter ) ਵੀਰਵਾਰ ਨੂੰ ਲਾਪਤਾ ਹੋ ਗਿਆ। ਇਸ ਵਿਚ 10 ਲੋਕ ਸਵਾਰ ਸਨ। ਹੈਲੀਕਾਪਟਰ ਦੀ ਭਾਲ ਲਈ ਵੱਡਾ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਮੁਤਾਬਕ ਇਹ ਚੌਪਰ ਇਕ ਟ੍ਰੇਨਿੰਗ ਡ੍ਰਿਲ ’ਤੇ ਸੀ। ਇਸ ਦੌਰਾਨ ਮਾਈਕੋ ਆਈਲੈਂਡ ’ਤੇ ਇਹ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ।

ਇਹ ਵੀ ਪੜ੍ਹੋ: ਦੁਖਦਾਇਕ : ਅਮਰੀਕਾ ’ਚ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ

ਇਹ ਇਲਾਕਾ ਤਾਈਵਾਨ ਦੇ ਕਾਫੀ ਕਰੀਬ ਹੈ ਅਤੇ ਇੱਥੇ ਚੀਨ ਦੇ ਲੜਾਕੂ ਜਹਾਜ਼ ਅਕਸਰ ਉਡਾਣ ਭਰਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਹ UH60 ਹੈਲੀਕਾਪਟਰ ਸੀ। ਇਸ ਨੂੰ ਅਮਰੀਕਾ ਤੋਂ ਖਰੀਦਿਆ ਗਿਆ ਸੀ। ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਵਿਚ 10 ਲੋਕ ਸਵਾਰ ਸਨ ਜਾਂ ਵੱਧ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਇਸ ਵਿਚ 8 ਫੌਜੀ ਅਤੇ 2 ਪਾਇਲਟ ਸਵਾਰ ਸਨ।

ਇਹ ਵੀ ਪੜ੍ਹੋ: ਦਿੱਲੀ ਹਾਈ ਕੋਰਟ ਨੇ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ, ਕਿਹਾ: ਸਬੂਤ ਹੋ ਸਕਦੇ ਹਨ ਪ੍ਰਭਾਵਿਤ

ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 3.10 ਵਜੇ ਇਹ ਹੈਲੀਕਾਪਟਰ ਮਾਈਕੋ ਟਾਪੂ 'ਤੇ ਰਡਾਰ ਤੋਂ ਗਾਇਬ ਹੋ ਗਿਆ। ਕੋਸਟ ਗਾਡਰ ਅਤੇ ਨੇਵੀ ਦੀਆਂ ਟੀਮਾਂ ਇਸ ਦੀ ਭਾਲ ਕਰ ਰਹੀਆਂ ਹਨ। ਇਸ ਇਲਾਕੇ ਵਿਚ ਹੈਲੀਕਾਪਟਰ ਲਾਪਤਾ ਹੋਣ ਦੀ ਇਹ ਪਹਿਲੀ ਘਟਨਾ ਹੈ।