ਸੁਰੱਖਿਆ ਬਲਾਂ ਨੇ 14 ਤਾਲੀਬਾਨੀ ਅਤਿਵਾਦੀਆਂ ਨੂੰ ਕੀਤਾ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫਗਾਨਿਸਤਾਨ ਦੇ ਦੋ ਰਾਜਾਂ ‘ਚ ਸੁਰੱਖਿਆ ਬਲਾਂ ਨਾਲ ਮੁਠਭੇੜ ਵਿੱਚ ਘੱਟ ਤੋਂ ਘੱਟ 14 ਤਾਲਿਬਾਨੀ ਅਤਿਵਾਦੀ...

Security forces kill 14 Talibani terrorists

ਕਾਬੁਲ: ਅਫਗਾਨਿਸਤਾਨ ਦੇ ਦੋ ਰਾਜਾਂ ‘ਚ ਸੁਰੱਖਿਆ ਬਲਾਂ ਨਾਲ ਮੁਠਭੇੜ ਵਿੱਚ ਘੱਟ ਤੋਂ ਘੱਟ 14 ਤਾਲਿਬਾਨੀ ਅਤਿਵਾਦੀ ਮਾਰੇ ਗਏ ਅਤੇ 9 ਹੋਰ ਜਖ਼ਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਨੇ ਇੱਕ ਬਿਆਨ ‘ਚ ਕਿਹਾ ਕਿ ਦੱਖਣ ਕੰਧਾਰ ਰਾਜ ‘ਚ ਸੁਰੱਖਿਆ ਬਲਾਂ ਨੇ ਖਾਕਰੇਜ ਜ਼ਿਲ੍ਹੇ ‘ਚ ਫੌਜੀ ਚੌਂਕੀਆਂ ‘ਤੇ ਪਿਛਲੀ ਰਾਤ ਤਾਲਿਬਾਨੀ ਆਤਿਵਾਦੀਆਂ ਦੇ ਹਮਲੇ ਨੂੰ ਅਸਫਲ ਕਰਦੇ ਹੋਏ 7 ਅਤਿਵਾਦੀਆਂ ਨੂੰ ਮਾਰ ਸੁੱਟਿਆ ਸੀ।

ਇਸ ਮੁਠਭੇੜ ‘ਚ 9 ਹੋਰ ਜਖ਼ਮੀ ਹੋ ਗਏ। ਬਿਆਨ ਵਿੱਚ ਦੱਸਿਆ ਗਿਆ ਕਿ ਮੁਠਭੇੜ ਵਿੱਚ ਸੁਰੱਖਿਆ ਬਲਾਂ ਦਾ ਕੋਈ ਜਵਾਨ ਸ਼ਹੀਦ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਪੂਰਬੀ ਵਾਰਦਾਕ ਰਾਜ ਦੇ ਸਇਯਦ ਅਬਾਦ ਜ਼ਿਲ੍ਹੇ ‘ਚ ਵੀ ਅਭਿਆਨ ਸ਼ੁਰੂ ਕਰਨ ਤੋਂ ਬਾਅਦ 7 ਤਾਲਿਬਾਨੀ ਅਤਿਵਾਦੀਆਂ ਨੂੰ ਮਾਰ ਸੁੱਟਿਆ ਅਤੇ 2 ਹੋਰ ਨੂੰ ਗ੍ਰਿਫ਼ਤਾਰ ਕਰ ਲਏ ਗਏ।

ਅਫ਼ਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਹਾਲ ਹੀ ਵਿੱਚ ਬਸੰਤ ਅਤੇ ਗਰਮੀਆਂ ‘ਚ ਅਤਿਵਾਦੀਆਂ ਦੇ ਵਿਰੁੱਧ ਸੁਰੱਖਿਆ ਅਭਿਆਨਾਂ ਨੂੰ ਤੇਜ਼ ਕਰ ਦਿੱਤਾ ਹੈ। ਤਾਲਿਬਾਨ ਅਤਿਵਾਦੀ ਸਮੂਹ ਨਾਲ ਹੁਣ ਤੱਕ ਇਸ ਰਿਪੋਟਰ ‘ਤੇ ਕੋਈ ਟਿੱਪਣੀ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ : ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਰਾਜ ਵਿੱਚ ਇੱਕ ਵੈਨ ਵਿੱਚ ਅੱਗ ਲੱਗ ਜਾਣ ਨਾਲ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਹੋਰ ਜਖ਼ਮੀ ਹੋ ਗਏ ਹਨ। ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਲਾਹੌਰ ਤੋਂ ਰਾਵਲਪਿੰਡੀ ਜਾ ਰਹੀ ਵੈਨ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ। ਵੈਨ ‘ਚ ਕੁਲ 16 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ ਚਾਰ ਵੈਨ ਤੋਂ ਕੁੱਦ ਕੇ ਜਾਨ ਬਚਾਉਣ ਵਿੱਚ ਕਾਮਯਾਬ ਰਹੇ।