ਕੈਨੇਡਾ ਦੇ ਸਰੀ 'ਚ ਫਾਇਰਿੰਗ : ਕਬੱਡੀ ਪ੍ਰਮੋਟਰ ਕਮਲਜੀਤ ਸਿੰਘ ਕੰਗ 'ਤੇ ਜਾਨਲੇਵਾ ਹਮਲਾ
ਕਮਲਜੀਤ ਸਿੰਘ ਜਲੰਧਰ ਦੇ ਉਗੀ ਪਿੰਡ ਨਾਲ ਸਬੰੰਧਿਤ ਹੈ
photo
ਸਰੀ : ਕੈਨੇਡਾ ਦੇ ਨਾਮਵਰ ਕਬੱਡੀ ਪ੍ਰਮੋਟਰ ਨੀਟੂ ਕੰਗ ਨੂੰ ਸਰੀ ਵਿਚ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਦਿਤੀਆਂ ਗਈਆਂ। ਕਮਲਜੀਤ ਸਵੇਰ ਦੀ ਸੈਰ ਕਰਨ ਲਈ ਘਰ ਤੋਂ ਬਾਹਰ ਨਿਕਲਿਆ ਸੀ। ਜਿੱਥੇ ਹਮਲਾਵਰ ਉਸ ਦਾ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ ਅਤੇ ਜਿਵੇਂ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਉਸ 'ਤੇ ਗੋਲੀਆਂ ਚਲਾ ਦਿਤੀਆਂ ਗਈਆਂ।
ਸੂਤਰਾਂ ਨੇ ਦਸਿਆ ਕਿ ਨੀਟੂ ਕੰਗ ਦੇ ਘੱਟੋ-ਘੱਟ ਦੋ ਗੋਲੀਆਂ ਲੱਗੀਆਂ ਹਨ। ਇਕ ਉਸ ਦੇ ਪੇਟ ਵਿਚ ਅਤੇ ਦੂਜੀ ਲੱਤ ਵਿਚ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਕੰਗ ਉਤਰੀ ਭਾਰਤ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ (ਐੱਨਆਈਸੀਕੇਐੱਫ) ਦੇ ਪ੍ਰਧਾਨ ਹਨ ਅਤੇ ਵਿਸ਼ਵ ਦੇ ਸਭ ਤੋਂ ਮਸ਼ਹੂਰ ਕਬੱਡੀ ਪ੍ਰਮੋਟਰਾਂ ਵਿਚੋਂ ਇੱਕ ਹੈ। ਕਮਲਜੀਤ ਸਿੰਘ ਜਲੰਧਰ ਦੇ ਉਗੀ ਪਿੰਡ ਨਾਲ ਸਬੰਧਿਤ ਹੈ।