ਟੋਕੀਓ: ਮੱਧ ਜਾਪਾਨ 'ਚ ਸ਼ੁੱਕਰਵਾਰ ਦੁਪਹਿਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਜਾਪਾਨ ਦੇ ਮੁੱਖ ਟਾਪੂ ਹੋਨਸ਼ੂ ਦੇ ਪੱਛਮੀ ਤੱਟ 'ਤੇ ਇਸ਼ਿਕਾਵਾ ਪ੍ਰੀਫੈਕਚਰ 'ਚ 6.2 ਤੀਬਰਤਾ ਦਾ ਭੂਚਾਲ ਆਇਆ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਭੂਚਾਲ ਦੀ ਤੀਬਰਤਾ 6.5 ਮਾਪੀ ਅਤੇ ਕਿਹਾ ਕਿ ਇਹ ਲਗਭਗ 12 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਿਤ ਸੀ।
ਇਹ ਵੀ ਪੜ੍ਹੋ : ਵਿਆਹ ਤੋਂ 4 ਦਿਨ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ, ਚਾਰੇ ਪਾਸੇ ਮਚ ਗਿਆ ਹੜਕੰਪ
ਭੂਚਾਲ ਦੇ 50 ਤੋਂ ਵਧ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਵਿਚ ਸ਼ੁੱਕਰਵਾਰ ਰਾਤ ਨੂੰ 5.8 ਤੀਬਰਤਾ ਦਾ ਭੂਚਾਲ ਵੀ ਸ਼ਾਮਲ ਹੈ। ਇਸ਼ੀਕਾਵਾ ਪ੍ਰੀਫੈਕਚਰ ਵਿਚ ਨੋਟੋ ਪ੍ਰਾਇਦੀਪ ਦੇ ਉੱਤਰੀ ਸਿਰੇ 'ਤੇ ਸਥਿਤ ਸੁਜ਼ੂ ਸ਼ਹਿਰ ਨੇ ਸਭ ਤੋਂ ਵਧ ਜਾਨੀ ਅਤੇ ਨੁਕਸਾਨ ਦੀ ਰਿਪੋਰਟ ਕੀਤੀ। ਉਥੇ, ਪੌੜੀ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਅਤੇ ਸੂਬੇ ਵਿਚ 22 ਹੋਰਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਬਾਕੀ ਮਾਮੂਲੀ ਜਖ਼ਮੀ ਹਨ।