ਕੋਰੋਨਾ ਕਾਰਨ ਹੋਏ ਨੁਕਸਾਨ ਦਾ ਚੀਨ ਕਰੇ ਭੁਗਤਾਨ : ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਬਕਾ ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨੂੰ ਫਿਰ ਜ਼ਿੰਮੇਵਾਰ ਠਹਿਰਾਇਆ

Donald Trump

ਨਵੀਂ ਦਿੱਲੀ-ਪੂਰੀ ਦੁਨੀਆ 'ਚ ਫੈਲੇ ਕੋਰੋਨਾ ਵਾਇਰਸ (Coronavirus) ਨੇ ਤਬਾਹੀ ਮਚਾ ਰੱਖੀ ਹੈ। ਇਸ ਵਾਇਰਸ ਦੀ ਲਪੇਟ 'ਚ ਆਉਣ ਨਾਲ ਹੁਣ ਤੱਕ ਕਰੀਬ 37 ਲੱਖ (Lakh) ਤੋਂ ਵਧੇਰੇ ਲੋਕਾਂ ਦੀ ਮੌਤ (Death) ਹੋ ਚੁੱਕੀ ਹੈ ਅਤੇ 17 ਕਰੋੜ ਤੋਂ ਵਧੇਰੇ ਲੋਕ ਇਸ ਦੀ ਲਪੇਟ ਵੀ ਆ ਚੁੱਕੇ ਹਨ। ਉਥੇ ਹੀ ਅਮਰੀਕਾ (America) 'ਚ ਇਸ ਮਹਾਮਾਰੀ ਨੇ ਸਭ ਤੋਂ ਵਧੇਰੇ ਕਹਿਰ ਢਾਹਿਆ ਹੈ। ਅਮਰੀਕਾ 'ਚ ਇਸ ਵੇਲੇ ਕੋਰੋਨਾ ਵਾਇਰਸ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ ਅਤੇ ਮਾਮਲੇ (Case) ਵੀ ਇਸ ਵੇਲੇ ਅਮਰੀਕਾ 'ਚ ਹੀ ਸਭ ਤੋਂ ਵਧ ਹਨ।

ਕਈ ਵਿਗਿਆਨੀਆਂ (Scientist) ਦਾ ਕਹਿਣਾ ਹੈ ਕਿ ਇਹ ਵਾਇਰਸ ਚੀਨ ਦੀ ਵੁਹਾਨ ਲੈਬ (Wuhan lab) ਤੋਂ ਫੈਲਿਆ ਹੈ ਅਤੇ ਇਸ ਵਾਇਰਸ ਨੇ ਹੀ ਪੂਰੀ ਦੁਨੀਆ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Former President Donald Trump) ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨੂੰ ਫਿਰ ਜ਼ਿੰਮੇਵਾਰ (Responsible) ਠਹਿਰਾਇਆ ਹੈ। ਟਰੰਪ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਚੀਨ (China) ਤੋਂ ਹਰਜ਼ਾਨਾ ਮੰਗਣ ਨੂੰ ਕਿਹਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਅਮਰੀਕਾ ਅਤੇ ਸਾਰੇ ਦੇਸ਼ਾਂ ਨੂੰ ਕੋਵਿਡ-19 (Covid) ਨਾਲ ਹੋਏ ਨੁਕਸਾਨ ਕਾਰਣ ਚੀਨ ਤੋਂ ਮੁਆਵਜ਼ੇ ਦੀ ਮੰਗ ਕਰਨ ਦੀ ਅਪੀਲ (Appeal) ਕੀਤੀ ਹੈ।

ਨਾਰਥ ਕੈਰੋਲੀਨਾ ਰਿਪਬਲਿਕਨ ਕੰਨਵੈਂਸ਼ਨ (North Carolina Republican Convention) 'ਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕ ਆਵਾਜ਼ 'ਚ ਐਲਾਨ ਕਰਨਾ ਚਾਹੀਦਾ ਹੈ ਕਿ ਚੀਨ ਨੂੰ ਸਾਡੇ ਨੁਕਸਾਨ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਉਸ ਨੂੰ ਇਹ ਭੁਗਤਨਾ ਕਰਨਾ ਹੀ ਪਵੇਗਾ। ਇਸ ਦੇ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਅਤੇ ਦੁਨੀਆ ਦੇ ਸਾਰੇ ਦੇਸ਼ ਚੀਨ ਦੀ ਕਮਿਊਨਿਸਟ ਪਾਰਟੀ (Communist Party) ਤੋਂ ਮੁਆਵਜ਼ੇ ਅਤੇ ਜਵਾਬਦੇਹੀ ਦੀ ਮੰਗ ਕਰੀਏ।

ਇਹ ਵੀ ਪੜ੍ਹੋ-ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ ਬੈਂਕ ਵਿਜੇ ਮਾਲਿਆ ਤੋਂ ਇੰਝ ਵਲੂਣਗੇ ਆਪਣਾ ਪੈਸਾ  

ਇਕ ਅਧਿਐਨ (Study) 'ਚ ਪਾਇਆ ਗਿਆ ਹੈ ਕਿ ਇਹ ਵਾਇਰਸ ਚੀਨੀ ਵਿਗਿਆਨੀਆਂ ਨੇ ਵੁਹਾਨ ਦੀ ਇਕ ਲੈਬਾਰਟਰੀ (Laboratory)'ਚ ਬਣਾਇਆ ਅਤੇ ਫਿਰ ਵਾਇਰਸ ਦੇ ਰਿਵਰਸ-ਇੰਜੀਨੀਅਰਿੰਗ ਵੱਲੋਂ ਇਹ ਕਹਿ ਕਿ ਫੈਲਾਇਆ ਗਿਆ ਕਿ ਇਹ ਚਮਗਾਦੜ (Bats) ਤੋਂ ਫੈਲਿਆ ਹੈ ਤਾਂ ਜੋ ਆਪਣੇ ਟਰੈਕ ਨੂੰ ਕਵਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ-ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੀ ਜਾਵੇਗੀ ਇਸ ਸਕੀਮ ਦੀ ਸ਼ੁਰੂਆਤ