ਲਿਬੀਆ ‘ਚ ਜਾਰੀ ਹਿੰਸਾ ‘ਤੇ ਸੰਯੁਕਤ ਰਾਸ਼ਟਰ ਨੇ ਕੀਤੀ ਸੰਘਰਸ਼ ਰੋਕਣ ਦੀ ਅਪੀਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਲਿਬੀਆ ‘ਚ ਸੰਘਰਸ਼ ਨੂੰ ਰੋਕਣ ਦੀ ਸ਼ੁੱਕਰਵਾਰ...

Libya's ongoing violence

ਬੇਨਗਾਜੀ: ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਲਿਬੀਆ ‘ਚ ਸੰਘਰਸ਼ ਨੂੰ ਰੋਕਣ ਦੀ ਸ਼ੁੱਕਰਵਾਰ ਨੂੰ ਅਪੀਲ ਕੀਤੀ ਹੈ।  ਤਰਿਪੋਲੀ ਵਿੱਚ ਪਿਛਲੇ ਤਿੰਨ ਮਹੀਨਿਆਂ ਵਿਚ ਹੋਈ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ 1000 ‘ਤੇ ਪਹੁੰਚ ਗਈ ਹੈ। ਇਸ ਹਿੰਸਾ ਵਿੱਚ ਕਈ ਲੋਕ ਹਵਾਈ ਹਮਲੇ ‘ਚ ਮਾਰੇ ਗਏ। ਮੰਗਲਵਾਰ ਨੂੰ ਇੱਥੇ ਪ੍ਰਵਾਸੀਆਂ ਦੇ ਸ਼ਰਨਾਰਥੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਕਰੀਬ 40 ਲੋਕਾਂ ਦੀ ਮੌਤ ਹੋ ਗਈ ਸੀ।

ਜਦਕਿ 80 ਲੋਕ ਜਖ਼ਮੀ ਹੋ ਗਏ ਸਨ। ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਪਰੀਸ਼ਦ ਨੇ ਪੂਰਬੀ ਤਰਿਪੋਲੀ ਦੇ ਤਾਜੌਰਾ ਸ਼ਰਨਾਰਥੀ ਕੇਂਦਰ ‘ਤੇ ਹੋਏ ਹਮਲੇ ਦੀ ਨਿੰਦਿਆ ਕੀਤੀ ਅਤੇ ਸਾਰੇ ਪੱਖਾਂ ਤੋਂ ਹਾਲਤ ਨੂੰ ਜਲਦ ਕਾਬੂ ਕਰਨ ਅਤੇ ਸੰਘਰਸ਼ ਰੋਕਣ ਨੂੰ ਲੈ ਕੇ ਪ੍ਰਤਿਬਧ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ। ਸੰਯੁਕਤ ਰਾਸ਼ਟਰ ਨੇ ਸ਼ਰਨਾਰਥੀ ਕੇਂਦਰ ‘ਤੇ ਹੋਏ ਹਮਲੇ ਲਈ ਜ਼ਿੰਮੇਦਾਰ ਲੋਕਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਦਾ ਐਲਾਨ ਕੀਤਾ ਹੈ।

ਦੱਸ ਦਈਏ ਮੁਅੰਮਰ ਗਦਾਫੀ ਨੂੰ 2011 ‘ਚ ਅਪਦਸਥ ਅਤੇ ਮਾਰੇ ਜਾਣ ਤੋਂ ਬਾਅਦ ‘ਚ ਦੇਸ਼ ‘ਚ ਹਿੰਸਾ ਦਾ ਦੌਰ ਜਾਰੀ ਹੈ। ਸੰਯੁਕਤ ਰਾਸ਼ਟਰ ਦੇ ਸੰਸਾਰ ਸਿਹਤ ਸੰਗਠਨ ਨੇ ਕਿਹਾ ਕਿ ਹਵਾਈ ਹਮਲਿਆਂ ਅਤੇ ਗੋਲੀਬਾਰੀ ‘ਚ ਕਰੀਬ 1000 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਰੀਬ 5000 ਲੋਕ ਜਖ਼ਮੀ ਹੋਏ ਹਨ।