ਕੈਨੇਡਾ ਦੇ ਡਾਕਟਰਾਂ ਨੇ ਚੁੰਬਕ ਰਾਹੀਂ ਜੋੜੀ ਬੱਚੇ ਦੀ ਫੂਡ ਪਾਈਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

33 ਹਫਤੇ ਦੇ ਜਨਮੇ ਹੈਨਰਿਕ ਡੈਨੀਨ (Henryk Deneen) ਨੂੰ ਜਨਮ ਤੋਂ ਹੀ ਐਸੋਫੈਗਲ ਐਟਰੇਸ਼ਿਆ ਨਾਂ ਦੀ ਸਮੱਸਿਆ ਸੀ।

Henryk Deneen

ਟੋਰਾਂਟੋ : ਮਾਂਟਰੀਅਲ ਬਾਲ ਰੋਗ ਹਸਪਤਾਲ ਦੇ ਡਾਕਟਰਾਂ ਨੂੰ ਦੁਨੀਆ ਵਿਚ ਪਹਿਲੀ ਵਾਰ ਇੱਕ ਨਵਜੰਮੇ ਬੱਚੇ ਦੀ ਫੂਡ ਪਾਈਪ ਦੇ ਉਪਰਲੇ ਅਤੇ ਥੱਲੇ ਵਾਲੇ ਹਿੱਸੇ ਨੂੰ ਚੁੰਬਕ ਦੀ ਮਦਦ ਨਾਲ ਜੋੜਨ ਵਿਚ ਸਫਲਤਾ ਮਿਲੀ। 33 ਹਫਤੇ ਦੇ ਜਨਮੇ ਹੈਨਰਿਕ ਡੈਨੀਨ (Henryk Deneen) ਨੂੰ ਜਨਮ ਤੋਂ ਹੀ ਐਸੋਫੈਗਲ ਐਟਰੇਸ਼ਿਆ ਨਾਂ ਦੀ ਸਮੱਸਿਆ ਸੀ। ਅਜਿਹੇ ਬੱਚੇ ਖਾਣ ਪੀਣ ਵਿਚ ਅਸਮਰਥ ਹੁੰਦੇ ਹਨ ਅਤੇ ਉਨ੍ਹਾਂ ਦੇ ਫੂਡ ਪਾਈਪ ਦੇ ਉਪਰਲੇ ਅਤੇ ਹੇਠਲੇ ਹਿੱਸੇ ਦੇ ਗੈਪ ਨੂੰ ਜੋੜਨਾ ਹੁੰਦਾ ਹੈ।

ਇਹ ਵੀ ਪੜ੍ਹੋ - ਬਿਜਲੀ ਸੰਕਟ-ਖ਼ੁਦਗ਼ਰਜ਼ ਸਿਆਸਤਦਾਨਾਂ ਤੇ ਮਹਾਂ-ਖ਼ੁਦਗਰਜ਼ ਧੰਨਾ ਸੇਠਾਂ ਦੇ ਗਠਜੋੜ ’ਚੋਂ ਹੀ ਉਪਜਿਆ

ਡਾਕਟਰ ਸਰਜਰੀ ਨਾਲ ਇਨ੍ਹਾਂ ਜੋੜਨ ਦੇ ਲਈ ਬੱਚੇ ਦੇ 3 ਮਹੀਨੇ ਦੀ ਹੋਣ ਦੀ ਉਡੀਕ ਕਰਦੇ ਹਨ। ਹੈਨਰਿਕ ਦੇ ਮਾਮਲੇ ਵਿਚ ਫੂਡ ਪਾਈਪ ਦਾ ਗਇਬ ਹਿੱਸਾ ਬਹੁਤ ਵੱਡਾ ਸੀ, ਜੋੜਨਾ ਬੇਹੱਦ ਹੀ ਮੁਸ਼ਕਲ ਸੀ। ਡਾਕਟਰਾਂ ਨੇ ਅਲੱਗ ਢੰਗ ਨਾਲ ਸਰਜਰੀ ਕਰਕੇ ਪੇਟ ਦੇ ਥੱਲੇ ਹਿੱਸੇ ਨੂੰ ਦਿੱਲ ਵੱਲ ਖਿਚਿਆ ਅਤੇ ਦੋ ਚੁੰਬਕਾਂ ਲਾ ਕੇ ਫੂਡ ਪਾਈਪ ਇੱਕ-ਦੂਜੇ ਵੱਲ ਖਿੱਚਣ ਦੀ ਕੋਸ਼ਿਸ ਕੀਤੀ।

ਇਹ ਵੀ ਪੜ੍ਹੋ -  ਮਾਨਸੂਨ : 10 ਜੁਲਾਈ ਤਕ ਉੱਤਰ ਭਾਰਤ ਦੇ ਬਾਕੀ ਹਿਸਿਆਂ ਵਿਚ ਪਹੁੰਚੇਗਾ : ਮੌਸਮ ਵਿਭਾਗ

ਇਸ ਤੋਂ ਬਾਅਦ ਪਾਈਪ ਵਿਚ ਹੱਥ ਨਾਲ ਬਣਿਆ ਸਟੰਟ ਲਾਇਆ, ਤਾਕਿ ਖਾਣ ਪੀਣ ਵਿਚ ਅਸਾਨੀ ਹੋਵੇ। ਇਟਲੀ ਦੇ ਡਾਕਟਰਾਂ ਨੇ ਅਜਿਹਾ ਸਟੰਟ ਬਣਾਇਆ ਸੀ। ਲੇਕਿਨ ਕੈਨੇਡਾ ਵਿਚ ਵਰਤੋਂ ਦੀ ਆਗਿਆ ਨਹੀਂ ਦਿੱਤੀ ਗਈ ਸੀ। ਐਮਸੀਐਚ ਦੇ ਡਾਕਟਰਾਂ ਨੇ ਇਟਲੀ ਦੇ ਡਾਕਟਰਾਂ ਨਾਲ ਸੰਪਰਕ ਕਰਕੇ ਸਟੰਟ ਬਣਾਉਣਾ ਸਿੱਖਿਆ ਅਤੇ ਖੁਦ ਇਸ ਨੂੰ ਬਣਾਇਆ।