ਓਸਾਮਾ ਦੇ ਬੇਟੇ ਨੇ 9/11 ਦੇ ਜਹਾਜ਼ ਹਾਇਜੈਕਰ ਦੀ ਧੀ ਨਾਲ ਕੀਤਾ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਲ - ਕ਼ਾਇਦਾ ਦੇ ਮੁਖੀ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੇ ਵਿਆਹ ਕਰਵਾ ਲਿਆ ਹੈ

Hamza bin Laden has married daughter of lead 9/11 hijacker

Hamza bin Laden has married daughter of lead 9/11 hijacker

ਰਿਆਦ, ਅਲ - ਕ਼ਾਇਦਾ ਦੇ ਮੁਖੀ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੇ ਵਿਆਹ ਕਰਵਾ ਲਿਆ ਹੈ। ਦੱਸ ਦਈਏ ਕਿ ਉਸ ਨੇ ਇਹ ਵਿਆਹ ਕਿਸੇ ਹੋਰ ਨਾਲ ਨਹੀਂ ਸਗੋਂ 9/11 ਅਤਿਵਾਦੀ ਹਮਲੇ ਲਈ ਜਹਾਜ਼ ਹਾਇਜੈਕ ਕਰਨ ਵਾਲੇ ਮੁਹੰਮਦ ਅੱਟਾ ਦੀ ਧੀ ਨਾਲ ਕੀਤਾ ਹੈ। ਓਸਾਮਾ ਦੇ ਪਰਿਵਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਓਸਾਮਾ ਬਿਨ ਲਾਦੇਨ  ਦੇ ਸੌਤੇਲੇ ਭਰਾਵਾਂ ਨੇ ਵੀ ਇਸ ਵਿਆਹ ਦਾ ਜ਼ਿਕਰ ਕੀਤਾ ਹੈ। ਅਹਿਮਦ ਅਤੇ ਹਸਨ ਅਲ - ਅੱਤਾਸ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਮਜ਼ਾ ਨੂੰ ਹੁਣ ਅਲ - ਕਾਇਦਾ ਵਿਚ ਕਾਫ਼ੀ ਉੱਚਾ ਅਹੁਦਾ ਮਿਲ ਗਿਆ ਹੈ