ਚੂਹਿਆਂ ਵਿਚ ਕੋਰੋਨਾ ਦੀ ਲਾਗ ਰੋਕਣ 'ਚ ਸਫ਼ਲ ਰਿਹਾ ਅਮਰੀਕੀ ਕੰਪਨੀ ਦਾ ਟੀਕਾ
ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਜੌਨਸਨ ਐਂਡ ਜੌਨਸਨ ਦੀ ਭਾਈਵਾਲੀ ਵਿੱਚ ਵਿਕਸਤ ਕੀਤੀ ਕੋਰੋਨਾ ਵੈਕਸੀਨ ਦੇ ਪ੍ਰੀਖਣ ਵਿਚ ਪਾਇਆ ...........
ਨਿਊਯਾਰਕ : ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਜੌਨਸਨ ਐਂਡ ਜੌਨਸਨ ਦੀ ਭਾਈਵਾਲੀ ਵਿੱਚ ਵਿਕਸਤ ਕੀਤੀ ਕੋਰੋਨਾ ਵੈਕਸੀਨ ਦੇ ਪ੍ਰੀਖਣ ਵਿਚ ਪਾਇਆ ਗਿਆ ਹੈ ਕਿ ਇਸ ਨਾਲ ਅਜਿਹੇ ਐਂਟੀਬਾਡੀਜ਼ ਪੈਦਾ ਹੋਏ ਜਿਸ ਨਾਲ ਚੂਹਿਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਇਆ ਜਾ ਸਕਿਆ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।
ਨੇਚਰ ਮੈਡੀਸਨ ਜਰਨਲ ਵਿਚ ਪ੍ਰਕਾਸ਼ਤ ਅਧਿਐਨ ਦੇ ਅਨੁਸਾਰ, ਇਸ ਟੀਕੇ ਨੇ ਸੀਰੀਆ ਦੇ ਸੁਨਹਿਰੇ ਚੂਹਿਆਂ ਵਿਚ ਮਜ਼ਬੂਤ ਪ੍ਰਤੀਰੋਧੀ ਪ੍ਰਣਾਲੀ ਨੂੰ ਵਧਾਇਆ ਹੈ ਅਤੇ ਉਹਨਾਂ ਨੂੰ ਨਮੂਨੀਆ ਅਤੇ ਕਈ ਰੋਗਾਂ ਤੋਂ ਬਚਾਇਆ ਜਾ ਸਕਿਆ। ਜੌਨਸਨ ਐਂਡ ਜੌਨਸਨ ਅਤੇ ਬਰਥ ਇਜ਼ਰਾਈਲ ਡੀਕੋਨੈਸ ਮੈਡੀਕਲ ਸੈਂਟਰ (ਬੀਆਈਡੀਐਮਸੀ) ਦੁਆਰਾ ਸਾਂਝੇ ਤੌਰ ਉਤੇ ਵਿਕਸਤ ਕੀਤੀ ਗਈ ਇੱਕ ਵੈਕਸੀਨ ਵਿਚ ਆਮ ਸਰਦੀ ਜੁਕਾਮ ਦੇ ਵਾਇਰਸ 'ਐਡੇਨੋਵਾਇਰਸ ਸੇਰੋਟਾਈਪ ਦੀ ਵਰਤੋਂ ਕੀਤੀ ਗਈ।
ਬੀਆਈਡੀਐਮਸੀ ਸੈਂਟਰ ਫਾਰ ਵਾਇਰਲੌਜੀ ਐਂਡ ਵੈਕਸੀਨ ਰਿਸਰਚ ਦੇ ਡਾਇਰੈਕਟਰ ਡੈਨ ਬਾਰੂਚ ਨੇ ਕਿਹਾ, “ਅਸੀਂ ਹਾਲ ਹੀ ਵਿੱਚ ਵੇਖਿਆ ਹੈ ਕਿ ਏਡੀ 26 ਅਧਾਰਤ ਸਾਰਸ-ਸੀਓਵੀ -2 ਟੀਕੇ ਨੇ ਬਾਂਦਰਾਂ ਦੇ ਅੰਦਰ ਇੱਕ ਸੁੱਰਖਿਆ ਪ੍ਰਣਾਲੀ ਵਿਕਸਤ ਕੀਤੀ ਅਤੇ ਹੁਣ ਮਨੁੱਖਾਂ 'ਤੇ ਜਾਂਚ ਕੀਤੀ ਜਾ ਰਹੀ ਹੈ। ''ਉਸ ਨੇ ਇਹ ਵੀ ਕਿਹਾ,'' ਹਾਲਾਂਕਿ ਬਾਂਦਰਾਂ ਨੂੰ ਆਮ ਤੌਰ 'ਤੇ ਵਧੇਰੇ ਗੰਭੀਰ ਰੋਗ ਨਹੀਂ ਹੁੰਦੇ, ਅਤੇ ਇਸ ਲਈ ਇਹ ਅਧਿਐਨ ਕਰਨਾ ਜ਼ਰੂਰੀ ਸੀ ਕਿ ਕੀ ਇਹ ਟੀਕਾ ਚੂਹੇ ਨੂੰ ਗੰਭੀਰ ਨਮੂਨੀਆ ਅਤੇ ਸਾਰਸ-ਸੀਓਵੀ -2 ਦੀ ਮੌਤ ਤੋਂ ਬਚਾ ਸਕਦਾ ਹੈ। '' '
ਦੂਜੇ ਪਾਸੇ ਅਮਰੀਕੀ ਸੰਗਠਨ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਜਨਤਕ ਸਿਹਤ ਨਾਲ ਜੁੜੀਆਂ ਏਜੰਸੀਆਂ ਨੂੰ ਦੱਸਿਆ ਹੈ ਕਿ ਉਹ ਅਕਤੂਬਰ ਜਾਂ ਨਵੰਬਰ ਤੱਕ ਦੋ ਵੌਕਸੀਨ ਤਿਆਰ ਕਰ ਸਕਦਾ ਹੈ। ਸੀਡੀਸੀ ਵੱਲੋਂ ਪਿਛਲੇ ਹਫ਼ਤੇ ਜਨਤਕ ਸਿਹਤ ਸੰਸਥਾਵਾਂ ਨੂੰ ਭੇਜੇ ਗਏ ਦਸਤਾਵੇਜ਼ਾਂ ਵਿੱਚ ਟੀਕੇ ਨੂੰ 'ਏ' ਅਤੇ 'ਬੀ' ਨਾਮ ਦਿਤਾ ਹੈ।
ਇਸ ਵਿਚ ਟੀਕੇ ਨਾਲ ਸਬੰਧਤ ਮਹੱਤਵਪੂਰਣ ਜਾਣਕਾਰੀ ਸ਼ਾਮਲ ਹੈ। ਉਦਾਹਰਣ ਦੇ ਲਈ, ਟੀਕੇ ਦੀ ਖੋਜ ਦੇ ਵਿਚਕਾਰ ਉਨ੍ਹਾਂ ਨੂੰ ਕਿਹੜੇ ਤਾਪਮਾਨ ਉਤੇ ਰੱਖਣਾ ਹੈ। ਇਹ ਮਾਪਦੰਡ ਮਾਡਰਨ ਅਤੇ ਫਾਈਜ਼ਰ ਕੰਪਨੀ ਦੁਆਰਾ ਤਿਆਰ ਵੈਕਸੀਨ ਦੇ ਮਾਪਦੰਡਾਂ ਨਾਲ ਮਿਲਦੇ ਜੁਲਦੇ ਹਨ। ਇਸ ਦੇ ਨਾਲ ਹੀ, ਅਮਰੀਕਾ ਵਿਚ ਐਸਟਰਾਜ਼ੇਨੇਕਾ ਦੁਆਰਾ ਤਿਆਰ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦਾ ਟਰਾਇਲ ਤੀਜੇ ਪੜਾਅ 'ਤੇ ਪਹੁੰਚ ਗਿਆ ਹੈ।
ਕੰਪਨੀ ਦੇ ਅਨੁਸਾਰ ਅਮਰੀਕਾ ਵਿੱਚ 80 ਥਾਵਾਂ ਉਤੇ ਕੁੱਲ 30 ਹਜ਼ਾਰ ਵਾਲੰਟੀਅਰਾਂ ਉਤੇ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘੋਸ਼ਣਾ ਕੀਤੀ ਹੈ ਕਿ ਐਸਟਰਾਜ਼ੇਨੇਕਾ ਟੀਕਾ ਟੈਸਟਿੰਗ ਦੇ ਤੀਜੇ ਪੜਾਅ ਉਤੇ ਪਹੁੰਚ ਗਿਆ ਹੈ ਅਤੇ ਉਸ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਬਹੁਤ ਜਲਦੀ ਕੋਰੋਨਾ ਨਾਲ ਲੜਨ ਲਈ ਵਰਤੀ ਜਾਏਗੀ। ਇਸੇ ਮਹੀਨੇ ਬਾਜ਼ਾਰ ਵਿਚ ਆਉਣ ਦੀ ਉਮੀਦ ਹੈ।