ਅਮਰੀਕਾ ਦੇ ਫਲੋਰੀਡਾ 'ਚ ਹੋਈ ਗੋਲੀਬਾਰੀ, ਮਾਂ-ਧੀ ਸਮੇਤ ਚਾਰ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ੱਕੀ ਨੇ ਪੁਲਿਸ ਨਾਲ ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਕੀਤਾ ਆਤਮ ਸਮਰਪਣ

Shooting in Florida

 

ਫਲੋਰੀਡਾ: ਅਮਰੀਕਾ ਦੇ ਫਲੋਰੀਡਾ (Shooting in Florida) ਵਿੱਚ ਐਤਵਾਰ ਨੂੰ ਇੱਕ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਫਲੋਰੀਡਾ ਸ਼ੈਰਿਫ ਦੇ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਮਾਂ- ਧੀ ਵੀ ਸ਼ਾਮਲ ਹਨ ਅਤੇ ਮਾਂ ਨੇ ਆਪਣੇ ਬੱਚੇ ਨੂੰ ਆਖਰੀ ਸਾਹ ਤੱਕ ਸੰਭਾਲਿਆ। ਉਨ੍ਹਾਂ ਦੱਸਿਆ ਕਿ ਐਤਵਾਰ (Shooting in Florida ਤੜਕੇ ਪੁਲਿਸ ਦਾ ਬੰਦੂਕਧਾਰੀ ਨਾਲ ਮੁਕਾਬਲਾ ਹੋਇਆ ਅਤੇ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ।

ਹੋਰ ਵੀ ਪੜ੍ਹੋ: ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ

 

ਪੋਲਕ ਕਾਊਂਟੀ ਦੇ ਸ਼ੈਰਿਫ ਗ੍ਰੈਡੀ ਜੁਡ ਨੇ ਕਿਹਾ ਕਿ ਸ਼ੱਕੀ ਵਿਅਕਤੀ ਪੂਰੀ ਤਰ੍ਹਾਂ ਗੋਲਾ ਬਾਰੂਦ ਨਾਲ ਲੈਸ ਸੀ ਅਤੇ ਉਸ ਨੇ ਬੁਲੇਟ ਪਰੂਫ ਵੈਸਟ ਵੀ ਪਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸਨੂੰ ਲੇਕਲੈਂਡ ਵਿੱਚ ਇੱਕ ਘਰ ਦੇ ਬਾਹਰ ਘੇਰਿਆ ਗਿਆ।

 

 

 ਗ੍ਰੇਡੀ ਜੁਡ ਨੇ ਕਿਹਾ ਕਿ ਗੋਲੀਬਾਰੀ ਸਵੇਰੇ 4:30 ਵਜੇ ਦੋ ਵੱਖਰੇ ਘਰਾਂ ਵਿਚ ਹੋਈ ਅਤੇ ਇਹ ਵੀ ਦੱਸਿਆ ਗਿਆ ਕਿ ਸ਼ੱਕੀ ਨੇ ਪੁਲਿਸ ਨਾਲ ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ। ਗੋਲੀਬਾਰੀ (Shooting in Florida ਵਿਚ ਕੋਈ ਪੁਲਿਸ ਜ਼ਖਮੀ ਨਹੀਂ ਹੋਈ।

 

 

ਹੋਰ ਵੀ ਪੜ੍ਹੋ: ਦਿੱਲੀ: ਟਰੈਕਟਰ ਪਰੇਡ ਦੌਰਾਨ ਲਾਪਤਾ ਹੋਇਆ ਨੌਜਵਾਨ ਸਾਢੇ ਸੱਤ ਮਹੀਨਿਆਂ ਬਾਅਦ ਪਰਤਿਆ ਘਰ