ਵਿਦੇਸ਼ 'ਚ ਨੌਕਰੀ ਕਰਨ ਦਾ ਸੁਪਨਾ ਹੋਵੇਗਾ ਸੱਚ, UAE ਨੇ ਭਾਰਤੀਆਂ ਨੂੰ ਦਿੱਤਾ ਵੀਜ਼ੇ ਦਾ ਤੋਹਫ਼ਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਵੀਜ਼ਾ ਦੇ ਦਾਇਰੇ ਵਿਚ ਪ੍ਰਵਾਸੀ ਕਾਮੇ ਦੇ ਨਾਲ ਉਸ ਦਾ ਪਰਿਵਾਰ ਵੀ ਆਵੇਗਾ।

UAE gives ‘visa gift’ to Indians, dream of job abroad will now come true

ਆਬੂ ਧਾਬੀ - ਯੂ.ਏ.ਈ. ਜਾ ਕੇ ਕੰਮ ਕਰਨ ਦੇ ਚਾਹਵਾਨ ਭਾਰਤੀਆਂ ਲਈ ਖੁਸ਼ਖਬਰੀ ਹੈ। ਐਤਵਾਰ ਨੂੰ ਯੂ.ਏ.ਈ. ਨੇ ਇਕ ਨਵੇਂ ਤਰ੍ਹਾਂ ਦਾ ਵੀਜ਼ਾ ਲਾਂਚ ਕੀਤਾ ਹੈ। ਇਸ ਨੂੰ 'ਗ੍ਰੀਨ ਵੀਜ਼ੇ' ਦਾ ਨਾਂ ਦਿੱਤਾ ਗਿਆ ਹੈ। ਇਹ ਕਿਸੇ ਮਾਲਕ ਵੱਲੋਂ ਸਪਾਂਸਰ ਕੀਤੇ ਬਿਨ੍ਹਾਂ ਪ੍ਰਵਾਸੀਆਂ ਨੂੰ ਯੂ.ਏ.ਈ. ਵਿਚ ਕੰਮ ਲਈ ਅਰਜ਼ੀ ਕਰਨ ਦੀ ਇਜਾਜ਼ਤ ਦੇਵੇਗਾ। ਨਿਊਏ ਏਜੰਸੀ ਬਲੂਮਬਰਗ ਦੀ ਇਕ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਵੀਜ਼ਾ ਦੇ ਦਾਇਰੇ ਵਿਚ ਪ੍ਰਵਾਸੀ ਕਾਮੇ ਦੇ ਨਾਲ ਉਸ ਦਾ ਪਰਿਵਾਰ ਵੀ ਆਵੇਗਾ।

ਇਹ ਵੀ ਪੜ੍ਹੋ -  ਪੰਜਾਬ-ਹਰਿਆਣਾ ਹਾਈ ਕੋਰਟ ਵਿਚ 445 ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਕੱਲ੍ਹ, ਜਲਦ ਕਰੋ ਅਪਲਾਈ

ਖ਼ਬਰਾਂ ਮੁਤਾਬਕ ਇਹ ਕਦਮ ਨਿਵੇਸ਼ਕਾਂ ਅਤੇ ਬਹੁਤ ਕੁਸ਼ਲ ਕਾਮਿਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਗ੍ਰੈਜੁਏਟਸ ਨੂੰ ਆਕਰਸ਼ਿਤ ਕਰਨ ਲਈ ਚੁੱਕਿਆ ਗਿਆ ਹੈ। ਗ੍ਰੀਨ ਵੀਜ਼ਾ ਧਾਰਕ ਦੀ ਪਰਮਿਟ 'ਤੇ ਉਸ ਦੇ ਮਾਤਾ-ਪਿਤਾ ਅਤੇ 25 ਸਾਲ ਦੀ ਉਮਰ ਤੱਕ ਦੇ ਬੱਚੇ ਵੀ ਯੂ.ਏ.ਈ. ਦੀ ਯਾਤਰਾ ਕਰ ਪਾਉਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਦਮ ਹੁਨਰ ਨੂੰ ਆਕਰਸ਼ਿਤ ਕਰਨ ਅਤੇ ਦੇਸ਼ ਦੇ ਵਿਕਾਸ ਵਿਚ ਵਾਧੇ ਲਈ ਚੁੱਕੇ ਜਾ ਰਹੇ ਹਨ।

ਯੂ.ਏ.ਈ. ਸਰਕਾਰ ਆਪਣੀ ਨੌਕਰੀ ਗਵਾ ਚੁੱਕੇ ਲੋਕਾਂ ਨੂੰ 6 ਮਹੀਨੇ ਤੱਕ ਯੂ.ਏ.ਈ. ਵਿਚ ਰਹਿਣ ਦੀ ਇਜਾਜ਼ਤ ਦੇਵੇਗੀ ਜੋ ਉਤਸ਼ਾਹ ਦੇਣ ਦਾ ਇਕ ਢੰਗ ਹੈ ਕਿਉਂਕਿ ਜ਼ਿਆਦਾਤਰ ਵੀਜ਼ੇ ਦਾ ਸੰਬਧ ਰੁਜ਼ਗਾਰ ਨਾਲ ਹੈ। ਇਸ ਨਾਲ 15 ਸਾਲ ਤੋਂ ਵੱਧ ਉਮਰ ਦੇ ਅਸਥਾਈ ਕਾਮਿਆਂ ਨੂੰ ਕੰਮ 'ਤੇ ਰੱਖਿਆ ਜਾ ਸਕੇਗਾ ਅਤੇ ਰੁਜ਼ਗਾਰ ਦੇ ਬਾਜ਼ਾਰ ਵਿਚ ਛਾਈ ਮੰਦੀ ਨੂੰ ਦੂਰ ਕੀਤਾ ਜਾ ਸਕੇਗਾ। ਵਿਦੇਸ਼ੀ ਵਸਨੀਕ ਯੂ.ਏ.ਈ. ਦੀ ਆਬਾਦੀ ਦਾ 80 ਫੀਸਦੀ ਹਿੱਸਾ ਹਨ ਅਤੇ ਪਿਛਲੇ ਕੁਝ ਦਹਾਕਿਆਂ ਤੋਂ ਦੇਸ਼ ਦੀ ਅਰਥਵਿਵਸਥਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ।

ਇਹ ਵੀ ਪੜ੍ਹੋ -  ਸ਼ਿਮਲਾ ਦੇ ਜਿਓਰੀ ਇਲਾਕੇ ਵਿਚ ਖਿਸਕੀ ਜ਼ਮੀਨ, ਪਹਾੜ ਤੋਂ ਡਿੱਗਿਆ ਮਲਬਾ, ਰਸਤਾ ਬੰਦ

ਵਿਦੇਸ਼ੀ ਨਾਗਰਿਕ ਪ੍ਰਾਈਵਟ ਖੇਤਰ ਵਿਚ ਕੰਮ ਕਰਦੇ ਹਨ ਅਤੇ ਯੂ.ਏ.ਈ. ਵਿਚ ਜਾਇਦਾਦ ਖਰੀਦ ਕੇ ਜਾਂ ਦੁਨੀਆ ਦੇ ਕੁਝ ਸਭ ਤੋਂ ਵੱਡੇ ਮਾਲ ਵਿਚ ਖਰੀਦਾਰੀ ਕਰਕੇ ਦੇਸ਼ ਦੀ ਅਰਥਵਿਵਸਥਾ ਵਿਚ ਯੋਗਦਾਨ ਪਾਉਂਦੇ ਹਨ। ਯੂ.ਏ.ਈ. ਦੇ ਅਧਿਕਾਰੀਆਂ ਨੇ 30 ਅਗਸਤ ਤੋਂ ਸਾਰੇ ਵੈਕਸੀਨ ਲਗਵਾ ਚੁੱਕੇ ਸੈਲਾਨੀਆਂ ਨੂੰ ਟੂਰਿਸਟ ਵੀਜ਼ਾ ਮੁੜ ਤੋਂ ਦੇਣ ਦਾ ਐਲਾਨ ਕੀਤਾ ਸੀ। ਵੱਡੀ ਗਿਣਤੀ ਵਿਚ ਲੋਕ ਛੁੱਟੀਆਂ ਮਨਾਉਣ ਲਈ ਯੂ.ਏ.ਈ ਦੀ ਯਾਤਰਾ ਕਰਦੇ ਹਨ। ਭਾਰਤ ਤੋਂ ਯੂ.ਏ.ਈ. ਹਵਾਈ ਰੂਟ 'ਤੇ ਯਾਤਰਾ ਲਈ ਬਿਨੈਕਰਾਂ ਦੀ ਗਿਣਤੀ ਅਤੇ ਹਵਾਈ ਕਿਰਾਏ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ।