ਪਾਕਿਸਤਾਨ ਦੇ ਪੀਓਕੇ ‘ਚ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੀਓਕੇ ਦੇ ਮੀਰਪੁਰ 'ਚ ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਤੋਂ ਲੋਕ ਸਹਿਮ ਗਏ ਹਨ...

EarthQuake

ਇਸਲਾਮਾਬਾਦ: ਪੀਓਕੇ ਦੇ ਮੀਰਪੁਰ 'ਚ ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਤੋਂ ਲੋਕ ਸਹਿਮ ਗਏ ਹਨ। ਹਾਲਾਂਕਿ ਭੂਚਾਲ ਦੀ ਤੀਬਰਤਾ ਘੱਟ ਸੀ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.8 ਮਾਪੀ ਗਈ ਹੈ। ਇਸ ਦੌਰਾਨ ਇਕ ਘਰ ਢਹਿ ਜਾਣ ਨਾਲ ਇਕ ਵਿਅਕਤੀ ਦੀ ਜਾਨ ਚਲੀ ਗਈ ਤੇ ਦੋ ਲੋਕ ਜ਼ਖ਼ਮੀ ਹੋ ਗਏ ਹਨ। ਪਾਕਿਸਤਾਨ ਦੇ ਮੌਸਮ ਵਿਭਾਗ ਦਾ ਹਵਾਲਾ ਦਿੰਦੇ ਹੋਏ ARY ਨਿਊਜ਼ ਨੇ ਭੂਚਾਲ ਦਾ ਕੇਂਦਰ 15 ਕਿਲੋਮੀਟਰ ਦੀ ਗਹਿਰਾਈ 'ਤੇ ਦੱਸਿਆ ਹੈ।

ਨਾਲ ਹੀ ਇਹ ਜਿਹਲਮ ਘਾਟੀ ਤੋਂ 15 ਕਿਲੋਮੀਟਰ ਉੱਤਰੀ-ਪੱਛਮੀ 'ਚ ਸੀ। ਮੀਰਪੁਰ ਤੇ ਆਸਪਾਸ ਦੇ ਇਲਾਕੇ 'ਚ ਸਵੇਰੇ 10 ਵਜ ਕੇ 28 ਮਿੰਟ (ਪਾਕਿਸਤਾਨੀ ਸਮੇਂ ਅਨੁਸਾਰ) 'ਤੇ ਦੋ ਤੋਂ ਤਿੰਨ ਸੈਕੰਡ ਹੈ। ਲਈ ਇਹ ਝਟਕੇ ਮਹਿਸੂਸ ਕੀਤੇ ਗਏ। ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਲਾਕੇ 'ਚ ਭੂਚਾਲ ਕਾਰਨ ਇਕ ਮਕਾਨ ਢਹਿ ਗਿਆ ਜਿਸ ਕਾਰਨ ਤਿੰਨ ਲੋਕ ਮਲਬੇ ਹੇਠਾਂ ਦੱਬ ਗਏ ਹਨ, ਦੋ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ

ਪਿਛਲੇ ਮਹੀਨੇ ਵੀ PoK 'ਚ ਆਇਆ ਸੀ ਭੂਚਾਲ

ਪਿਛਲੇ ਮਹੀਨੇ 20 ਸਤੰਬਰ ਨੂੰ ਵੀ ਪਾਕਿਸਤਾਨ ਦੇ ਮੀਰਪੁਰ 'ਚ ਇਕ ਭਿਆਨਕ ਭੂਚਾਲ ਆਇਆ ਸੀ। ਇਸ ਵਿਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਸੀ, ਉੱਥੇ ਹੀ 800 ਲੋਕ ਜ਼ਖ਼ਮੀ ਹੋ ਗਏ ਹਨ। 5.8 ਤੀਬਰਤਾ ਦੇ ਭੂਚਾਲ ਨੇ ਮੀਰਪੁਰ ਦੇ ਕਸ਼ਮੀਰੀ ਸ਼ਹਿਰ ਨੂੰ ਝਟਕਾ ਦੇ ਦਿੱਤਾ, ਜਿਹੜਾ ਖੇਤੀਬਾੜੀ ਪੰਜਾਬ ਸੂਬੇ 'ਚ ਜਿਹਲਮ ਦੇ ਉੱਤਰ 'ਚ ਲਗਪਗ 20 ਕਿਲੋਮੀਟਰ (12 ਮੀਲ) ਹੈ।

ਇਸ ਦੌਰਾਨ ਇਸਲਾਮਾਬਾਦ, ਰਾਵਲਪਿੰਡੀ, ਮੁਰਰੀ, ਜਿਹਲਮ, ਚਾਰਸੱਡਾ, ਸਵਾਤ, ਖ਼ੈਬਰ, ਏਬਟਾਬਾਦ, ਬਾਜੌਰ, ਨੌਸ਼ਹਿਰਾ, ਮਨਸਿਹਰਾ, ਬੱਤਗ੍ਰਾਮ, ਤੋਰਘਰ ਤੇ ਕੋਹਿਸਤਾਨ 'ਛ ਹੀ ਭੂਚਾਲ ਮਹਿਸੂਸ ਕੀਤਾ ਗਿਆ। 24 ਸਤੰਬਰ ਨੂੰ ਆਏ ਜ਼ਬਰਦਸਤ ਭੂਚਾਲ 'ਚ 40 ਲੋਕਾਂ ਦੀ ਮੌਤ ਹੋ ਗਈ ਸੀ।