ਕੈਲਗਰੀ 'ਚ ਇੱਕ ਹੋਰ ਸਿੱਖ ਨੇ ਮਾਰੀਆਂ ਮੱਲਾਂ, ਬਣਿਆ ਅੰਤਰਰਾਸ਼ਟਰੀ ਡਰਾਈਵਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਲਗਰੀ ‘ਚ ਇੱਕ ਹੋਰ ਸਿੱਖ ਨੇ ਮਾਰੀਆਂ ਮੱਲਾਂ

Sikh driver in Calgary

ਕੈਲਗਰੀ: ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਸਿੱਖ ਆਪਣੀ ਮਿਹਨਤ ਸਦਕਾ ਵੱਡੇ-ਵੱਡੇ ਅਹੁਦਿਆ ‘ਤੇ ਬਿਰਾਜਾਮਨ ਹਨ। ਉੱਥੇ ਹੀ ਹੁਣ ਕੈਲਗਰੀ ‘ਚ ਇੱਕ ਸਿੱਖ ਕੈਬ ਡਰਾਈਵਰ ਵੱਲੋਂ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਦਰਅਸਲ, ਕੈਬ ਡਰਾਈਵਰ ਜਤਿੰਦਰ ਤਾਤਲਾ ਨੂੰ ਇੰਟਰਨੈਸ਼ਨਲ ਐਸੋਸ਼ੀਏਸਨ ਆਫ਼ ਟਰਾਸਪੋਰਟਟੇਸ਼ਨ ਰੇਗੁਲੇਟਰ, ਨਿਊਯਾਰਕ ਦੇ ਗਰੁੱਪ ਵੱਲੋਂ ਇਸ ਸਾਲ ਦੇ ਅੰਤਰਰਾਸ਼ਟਰੀ ਡਰਾਈਵਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ।

ਉੱਥੇ ਹੀ ਜਤਿੰਦਰ ਤਾਤਲਾ ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਖ਼ੁਸੀ ਹੋਈ ਹੈ ਕਿ ਉਹਨਾਂ ਨੂੰ ਵਾਈਟ ਹੈਟ ਅਵਾਰਡ ਨਾਲ ਇਸ ਸਾਲ ਦੇ ਅੰਤਰਰਾਸ਼ਟਰੀ ਡਰਾਈਵਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਤਾਤਲਾ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਸਨਮਾਨਿਤ ਕਰਨ ਲਈ  ਉਹਨਾਂ ਦਾ ਨਾਮ ਲਿਆ ਗਿਆ ਤਾਂ ਉਹਨਾਂ ਦੀ ਨੌਜਵਾਨ ਬੱਚੀ ਦੇ ਅੱਖਾਂ ਵਿਚ ਹੰਝੂ ਸਨ ਅਤੇ ਜਦੋਂ ਉਸ ਨੂੰ ਪੁੱਛਿਆ ਕਿ ਰੋਣ ਦਾ ਕੀ ਕਾਰਨ ਹੈ

ਉੱਥੇ ਹੀ 41 ਸਾਲਾਂ ਤਾਤਲਾ ਦਾ ਕਹਿਣਾ ਹੈ ਕਿ ਕੈਬ ਵਿਚ ਬੈਠਣ ਵਾਲੇ ਵਿਅਕਤੀ ਪਿਆਰ ਨਾਲ ਉਸ ਨੂੰ ਜੱਸ ਕਹਿ ਕਿ ਬੁਲਾਉਂਦੇ ਹਨ ਅਤੇ ਉਹ ਪੀਲੇ ਰੰਗ ਦੀ ਕੈਬ ਵਿਚ ਹਮੇਸ਼ਾਂ ਨਵੇਂ ਲੋਕਾਂ ਨੂੰ ਹੱਸ ਕੇ ਮਿਲਣਾ ਪਸੰਦ ਕਰਦੇ ਹਨ ਅਤੇ ਉਹਨਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ। ਦੱਸ ਦੇਈਏ ਕਿ  ਜਤਿੰਦਰ ਤਾਤਲਾ ਪਿਛਲੇ 10 ਸਾਲਾਂ ਤੋਂ ਕੈਲਗਰੀ ਵਿਚ ਕੈਬ ਡਰਾਈਵਰ ਹੈ ਅਤੇ ਉਹ 2006 ਵਿਚ ਭਾਰਤ ਤੋਂ ਕੈਨੇਡਾ ਆਏ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।