ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਅੰਬੈਸੀ ਵੱਲੋਂ ਨਵੀਆਂ ਹਦਾਇਤਾਂ ਜਾਰੀ, ਇਸ ਸ਼ਰਤ ’ਤੇ ਹੀ ਕਰ ਸਕਣਗੇ ਕੰਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੇਕਰ ਤੁਸੀਂ ਇਸ ਸਾਲ ਸਰਦੀਆਂ ਵਿਚ ਕੈਨੇਡਾ ਜਾ ਰਹੇ ਹੋ ਤਾਂ ਇਕ ਬਾਰਡਰ ਸਰਵਿਸ ਅਫ਼ਸਰ ਤੁਹਾਡੇ ਡਾਕੂਮੈਂਟ ਨੂੰ ਰਿਵਿਊ ਕਰੇਗਾ

Canada warns Indian students to begin work only after course commences

 

ਨਵੀਂ ਦਿੱਲੀ: ਕੈਨੇਡੀਅਨ ਅੰਬੈਸੀ ਨੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ। ਭਾਰਤ ਵਿਚ ਮੌਜੂਦ ਹਾਈ ਕਮਿਸ਼ਨ ਆਫ ਕੈਨੇਡਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਉਦੋਂ ਤੱਕ ਦੇਸ਼ ਵਿਚ ਕੰਮ ਕਰਨਾ ਸ਼ੁਰੂ ਨਹੀਂ ਕਰ ਸਕਦੇ, ਜਦੋਂ ਤੱਕ ਉਹ ਆਪਣੇ ਕੋਰਸ ਦੀ ਪੜ੍ਹਾਈ ਸ਼ੁਰੂ ਨਹੀਂ ਕਰ ਦਿੰਦੇ।

ਇਸ ਟਵੀਟ ਕਰਦਿਆਂ ਅੰਬੈਸੀ ਨੇ ਲਿਖਿਆ, “ਕੁਝ ਸਟੱਡੀ ਪਰਮਿਟ ਤੁਹਾਨੂੰ ਕੈਨੇਡਾ ਵਿਚ ਕੰਮ ਕਰਨ ਦੀ ਇਜਾਜ਼ਤ ਦਿੰਦੇ ਹਨ। ਤੁਸੀਂ ਸਿਰਫ਼ ਉਦੋਂ ਹੀ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ, ਜਦੋਂ ਤੁਹਾਡੇ ਸਟੱਡੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੋਵੇ, ਉਸ ਤੋਂ ਪਹਿਲਾਂ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ”।

ਇਕ ਹੋਰ ਟਵੀਟ ਵਿਚ ਕਮਿਸ਼ਨ ਨੇ ਲਿਖਿਆ, “ਜੇਕਰ ਤੁਸੀਂ ਇਸ ਸਾਲ ਸਰਦੀਆਂ ਵਿਚ ਕੈਨੇਡਾ ਜਾ ਰਹੇ ਹੋ ਤਾਂ ਇਕ ਬਾਰਡਰ ਸਰਵਿਸ ਅਫ਼ਸਰ ਤੁਹਾਡੇ ਡਾਕੂਮੈਂਟ ਨੂੰ ਰਿਵਿਊ ਕਰੇਗਾ। ਤੁਹਾਡੇ DLI ਨੇ ਤੁਹਾਨੂੰ ਦੇਰੀ ਨਾਲ ਆਉਣ ਦੀ ਇਜਾਜ਼ਤ ਦਿੱਤੀ ਹੈ ਜਾਂ ਨਹੀਂ। ਇਸ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਦਿਖਾਉਣ ਲਈ ਤਿਆਰ ਰਹੋ”।