Pakistan news: ਪਾਕਿਸਤਾਨ 'ਚ ਮਾਰਿਆ ਗਿਆ ਲਸ਼ਕਰ ਦਾ ਅਤਿਵਾਦੀ ਹੰਜਾਲਾ ਅਦਨਾਨ! ਹਮਲਾਵਰਾਂ ਨੇ ਚਲਾਈਆਂ 4 ਗੋਲੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੀਡੀਆ ਰੀਪੋਰਟਾਂ ਮੁਤਾਬਕ ਹੰਜਾਲਾ 'ਤੇ 2-3 ਦਸੰਬਰ ਦੀ ਰਾਤ ਨੂੰ ਹਮਲਾ ਹੋਇਆ ਸੀ।

Image: For representation purpose only.

Pakistan news: ਪਾਕਿਸਤਾਨ ਦੇ ਕਰਾਚੀ ਵਿਚ ਲਸ਼ਕਰ ਦੇ ਇਕ ਹੋਰ ਅਤਿਵਾਦੀ ਹੰਜਲਾ ਅਦਨਾਨ ਦੇ ਮਾਰੇ ਜਾਣ ਦੀ ਖ਼ਬਰ ਹੈ। ਮੀਡੀਆ ਰੀਪੋਰਟਾਂ ਮੁਤਾਬਕ ਹੰਜਾਲਾ 'ਤੇ 2-3 ਦਸੰਬਰ ਦੀ ਰਾਤ ਨੂੰ ਹਮਲਾ ਹੋਇਆ ਸੀ। ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਚਾਰ ਗੋਲੀਆਂ ਚਲਾਈਆਂ ਸਨ। ਰੀਪੋਰਟਾਂ ਮੁਤਾਬਕ ਹਮਲੇ ਤੋਂ ਬਾਅਦ ਪਾਕਿਸਤਾਨੀ ਫ਼ੌਜ ਗੁਪਤ ਤਰੀਕੇ ਨਾਲ ਹੰਜਾਲਾ ਨੂੰ ਹਸਪਤਾਲ ਲੈ ਗਈ, ਜਿਥੇ 5 ਦਸੰਬਰ ਨੂੰ ਉਸ ਦੀ ਮੌਤ ਹੋ ਗਈ।

ਅਦਨਾਨ 2015 ਵਿਚ ਜੰਮੂ-ਕਸ਼ਮੀਰ ਦੇ ਊਧਮਪੁਰ ਵਿਚ ਬੀਐਸਐਫ ਦੇ ਕਾਫ਼ਲੇ ਉਤੇ ਹੋਏ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ 'ਚ ਦੋ ਜਵਾਨ ਸ਼ਹੀਦ ਹੋ ਗਏ, ਜਦਕਿ 13 ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਅਗਲੇ ਸਾਲ 2016 'ਚ ਹੰਜਾਲਾ ਨੇ ਪੰਪੋਰ 'ਚ ਵੀ ਸੀਆਰਪੀਐੱਫ ਦੇ ਕਾਫਲੇ 'ਤੇ ਹਮਲਾ ਕੀਤਾ ਸੀ, ਜਿਸ 'ਚ 8 ਜਵਾਨ ਸ਼ਹੀਦ ਹੋ ਗਏ ਸਨ।

ਹੰਜਲਾ ਨੇ ਪੁਲਵਾਮਾ ਹਮਲੇ ਨੂੰ ਅੰਜਾਮ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਨੂੰ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ। ਹੰਜਾਲਾ ਪੀਓਕੇ ਦੇ ਲਸ਼ਕਰ ਕੈਂਪ ਵਿਚ ਨਵੇਂ ਭਰਤੀ ਹੋਏ ਅਤਿਵਾਦੀਆਂ ਨੂੰ ਸਿਖਲਾਈ ਦੇਣ ਲਈ ਜ਼ਿੰਮੇਵਾਰ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਅਤਿਵਾਦੀ ਉਹ ਸਨ, ਜਿਨ੍ਹਾਂ ਨੂੰ ਭਾਰਤ 'ਚ ਘੁਸਪੈਠ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ। ਅਦਨਾਨ ਨੂੰ ਲਸ਼ਕਰ ਸੰਚਾਰ ਮਾਹਿਰ ਵੀ ਕਿਹਾ ਜਾਂਦਾ ਸੀ।

2015 ਵਿਚ, ਅਤਿਵਾਦੀਆਂ ਨੇ ਜੰਮੂ-ਕਸ਼ਮੀਰ ਦੇ ਊਧਮਪੁਰ ਵਿਚ ਬੀਐਸਐਫ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਤਿੰਨ ਅਤਿਵਾਦੀਆਂ ਨੇ ਹਮਲਾ ਕੀਤਾ ਸੀ, ਜਿਨ੍ਹਾਂ 'ਚੋਂ ਇਕ ਨੂੰ ਜ਼ਿੰਦਾ ਫੜ ਲਿਆ ਗਿਆ ਸੀ। ਇਸ ਦੌਰਾਨ ਜਵਾਨਾਂ ਅਤੇ ਅਤਿਵਾਦੀਆਂ ਵਿਚਕਾਰ 4 ਘੰਟੇ ਤਕ ਮੁਕਾਬਲਾ ਚੱਲਿਆ ਸੀ।

 (For more news apart from Lashkar Terrorist adnan ahmed hanzala Killed, stay tuned to Rozana Spokesman)