18 ਸਾਲ ਬਾਅਦ ਮਾਰਿਆ ਗਿਆ ਯੂਐਸਐਸ ਕੋਲ 'ਤੇ ਹਮਲੇ ਦਾ ਆਰੋਪੀ, ਡੋਨਾਲਡ ਟਰੰਪ ਨੇ ਕੀਤੀ ਪੁਸ਼ਟੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਸਾਲ 2000 ਵਿਚ ਅਮਰੀਕੀ ਯੁੱਧ ਪੋਤ ਯੂਐਸਐਸ ਕੋਲ ਉਤੇ ਹਮਲੇ ਵਿਚ ਵਾਂਟਿਡ ਅਲ - ਕਾਇਦਾ...

Jamal Al Badawi died

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਸਾਲ 2000 ਵਿਚ ਅਮਰੀਕੀ ਯੁੱਧ ਪੋਤ ਯੂਐਸਐਸ ਕੋਲ ਉਤੇ ਹਮਲੇ ਵਿਚ ਵਾਂਟਿਡ ਅਲ - ਕਾਇਦਾ ਆਪਰੇਟਿਵ ਜਮਾਲ ਅਲ - ਬਦਾਵੀ ਮਾਰਿਆ ਗਿਆ ਹੈ। ਇਸ ਹਮਲੇ ਵਿਚ 17 ਅਮਰੀਕੀ ਨੇਵੀ ਜਵਾਨ ਮਾਰੇ ਗਏ ਸਨ। ਟਰੰਪ ਨੇ ਅਪਣੀ ਫੌਜ ਦੀ ਜਮਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਅਲ-ਕਾਇਦਾ ਦੇ ਵਿਰੁਧ ਸਾਡਾ ਕੰਮ ਜਾਰੀ ਹੈ। ਅਸੀਂ ਕੱਟੜਪੰਥੀ ਇਸਲਾਮੀ ਅਤਿਵਾਦ ਦੇ ਖਿਲਾਫ਼ ਅਪਣੀ ਲੜਾਈ ਵਿਚ ਕਦੇ ਨਹੀਂ ਰੁਕਾਂਗੇ! 

ਟਰੰਪ ਨੇ ਟਵੀਟ ਕੀਤਾ, ਸਾਡੀ ਮਹਾਨ ਫੌਜ ਨੇ ਯੂਐਸਐਸ ਕੋਲ 'ਤੇ ਕਾਇਰਾਨਾ ਹਮਲੇ ਵਿਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਨਾਇਕਾਂ ਨੂੰ ਨੀਆਂ ਦਿਤਾ ਹੈ। ਅਸੀਂ ਉਸ ਹਮਲੇ ਦੇ ਨੇਤਾ ਜਮਾਲ ਅਲ - ਬਦਾਵੀ ਨੂੰ ਮਾਰ ਦਿਤਾ ਹੈ। ਅਲ - ਕਾਇਦਾ ਵਿਰੁਧ ਸਾਡਾ ਕੰਮ ਜਾਰੀ ਹੈ।  ਅਸੀ ਕੱਟੜਪੰਥੀ ਇਸਲਾਮੀ  ਅਤਿਵਾਦ ਵਿਰੁਧ ਅਪਣੀ ਲੜਾਈ ਵਿਚ ਕਦੇ ਨਹੀਂ ਰੁਕਾਂਗੇ!  

ਮੱਧ ਪੂਰਬੀ ਵਿਚ ਫੌਜੀ ਮਹਿੰਮਾਂ ਦੀ ਦੇਖਭਾਲ ਕਰਨ ਵਾਲੇ ਅਮਰੀਕੀ ਮੱਧ ਕਮਾਨ ਨੇ ਐਤਵਾਰ ਦੁਪਹਿਰ ਇਕ ਬਿਆਨ ਵਿਚ ਬਦਾਵੀ ਦੀ ਮੌਤ ਦੀ ਪੁਸ਼ਟੀ ਕੀਤੀ। ਜਮਾਲ ਅਲ - ਬਦਾਵੀ, ਯੂਐਸਐਸ ਕੋਲ ਬੰਬ ਧਮਾਕੇ ਵਿਚ ਸ਼ਾਮਿਲ ਅਲ-ਕਾਇਦਾ ਦਾ ਆਪਰੇਟਿਵ ਸੀ। ਬਦਾਵੀ ਯਮਨ ਦੇ ਅਲ - ਬਾਇਦਾ ਸੂਬੇ ਵਿਚ ਹਵਾਈ ਹਮਲੇ ਵਿਚ ਮਾਰਿਆ ਗਿਆ।

12 ਅਕਤੂਬਰ 2000 ਵਿਚ ਹੋਏ ਇਸ ਹਮਲੇ ਵਿਚ 17 ਅਮਰੀਕੀ ਨੇਵੀ ਜਵਾਨ ਮਾਰੇ ਗਏ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ। ਬਦਾਵੀ ਨੂੰ 2004 ਵਿਚ ਯਮਨੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। 2003 ਅਤੇ 2006 ਵਿਚ ਉਹ ਦੋ ਵਾਰ ਜੇਲ੍ਹ ਤੋਂ ਭੱਜਿਆ। 2007 ਵਿਚ ਆਤਮਸਮਰਪਣ ਕਰਨ ਤੋਂ ਬਾਅਦ ਯਮਨ ਵਿਚ ਅਧਿਕਾਰੀਆਂ ਨੇ ਗੁਪਤ ਰੂਪ ਨਾਲ ਉਸ ਨੂੰ ਅਲ - ਕਾਇਦਾ ਦੇ ਹੋਰ ਗੁਰਗਿਆਂ ਦੀ ਤਲਾਸ਼ ਅਤੇ ਕਬਜ਼ੇ 'ਚ ਰੱਖਣ ਦੇ ਬਦਲੇ ਅਜ਼ਾਦ ਰਹਿਣ ਦੀ ਮਨਜ਼ੂਰੀ ਦੇ ਦਿਤੀ।