ਪਾਕਿਸਤਾਨ ‘ਚ ਇਕ ਤੋਲੇ ਸੋਨੇ ਦਾ ਭਾਅ ਸੁਣ ਅਮੀਰਾਂ ਦੀ ਵੀ ਨਿਕਲੀ ਫ਼ੂਕ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਨੇ ਦਾ ਭਾਅ ਅੱਜ ਦੀ ਤਰੀਕ ਤੱਕ ਇਨਾਂ ਵਧ ਚੁੱਕਿਆ ਹੈ ਕਿ ਗਰੀਬਾਂ ਦੀ ਪਹੁੰਚ...

Gold Price

ਇਸਲਾਮਾਬਾਦ: ਸੋਨੇ ਦਾ ਭਾਅ ਅੱਜ ਦੀ ਤਰੀਕ ਤੱਕ ਇਨਾਂ ਵਧ ਚੁੱਕਿਆ ਹੈ ਕਿ ਗਰੀਬਾਂ ਦੀ ਪਹੁੰਚ ਤੋਂ ਬਾਹਰ ਚੋ ਚੁੱਕਿਆ ਹੈ ਪਰ ਇਨ੍ਹੇ ਜ਼ਿਆਦਾ ਭਾਅ ਵਧਣ ਨਾਲ ਹੁਣ ਸੋਨਾਂ ਅਮੀਰਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈ। ਭਾਰਤ 'ਚ ਸੋਨੇ ਦੇ ਭਾਅ ਅਸਮਾਨ ਛੂਹ ਰਹੇ ਹਨ। ਬੀਤੇ ਇਕ ਹਫ਼ਤੇ ਤੋਂ ਸੋਨੇ ਦੀਆਂ ਕੀਮਤਾਂ 'ਚ 2 ਹਜ਼ਾਰ ਦਾ ਇਜ਼ਾਫ਼ਾ ਹੋ ਚੁੱਕਾ ਹੈ।

ਕੀਮਤਾਂ 'ਚ ਇਹ ਉਛਾਲ ਆਲਮੀ ਪੱਧਰ 'ਤੇ ਆਇਆ ਹੈ। ਬੀਤੇ ਇਕ ਸਾਲ 'ਚ ਸੋਨੇ ਦੀਆਂ ਕੀਮਤਾਂ 'ਚ ਜ਼ਿਆਦਾਤਰ ਤੇਜ਼ੀ ਦਾ ਮਾਹੌਲ ਹੀ ਰਿਹਾ ਹੈ। ਪਿਛਲੇ ਇਕ ਸਾਲ 'ਚ ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ 'ਚ ਇੰਨਾ ਇਜ਼ਾਫ਼ਾ ਹੋਇਆ ਹੈ ਕਿ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਗ਼ਰੀਬੀ, ਕੰਗਾਲੀ ਤੇ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ 'ਚ ਸੋਨੇ ਦੀ ਕੀਮਤ ਪ੍ਰਤੀ ਦਸ ਗ੍ਰਾਮ 90,800 ਰੁਪਏ 'ਤੇ ਪਹੁੰਚ ਗਈ ਹੈ।

ਉੱਥੇ ਹੀ ਭਾਰਤ 'ਚ ਸੋਨੇ ਦੀ ਕੀਮਤ 41 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਪਾਕਿ ਮੀਡੀਆ ਮੁਤਾਬਿਕ ਕਰਾਚੀ ਦੇ ਬਾਜ਼ਾਰ 'ਚ ਇਕ ਤੋਲਾ ਸੋਨਾ 90,800 ਪਾਕਿਸਤਾਨੀ ਰਪਿਆਂ 'ਚ ਵਿਕ ਰਿਹਾ ਹੈ। ਪਾਕਿਸਤਾਨ 'ਚ ਸੋਨੀ ਦੀ ਕੀਮਤ ਕਿਸ ਤਰ੍ਹਾਂ ਬੀਤੇ ਇਕ ਸਾਲ 'ਚ ਅਸਮਾਨ ਛੂਹ ਗਈ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ।

ਪਹਿਲੀ ਜਨਵਰੀ 2019 ਤੋਂ ਲੈ ਕੇ 4 ਜਨਵਰੀ 2020 ਵਿਚਕਾਰ 10 ਗ੍ਰਾਮ ਸੋਨੇ ਦੀ ਕੀਮਤ 'ਚ 23 ਹਜ਼ਾਰ ਰੁਪਏ ਦਾ ਵਾਧਾ ਹੋ ਚੁੱਕਾ ਹੈ। ਪਾਕਿਸਤਾਨ ਦੀ ਖ਼ਰਾਬ ਮਾਲੀ ਹਾਲਤ ਕਰਕੇ ਸੋਨਾ 91 ਹਜ਼ਾਰ ਪਹੁੰਚਣ 'ਤੇ ਹੁਣ ਇਹ ਅਮੀਰਾਂ ਦੀ ਜੱਦ 'ਚ ਵੀ ਨਹੀਂ ਰਹਿ ਗਿਆ ਹੈ। ਬੇਹੱਦ ਜ਼ਰੂਰੀ ਹੋਣ 'ਤੇ ਹੀ ਇਸ ਦੀ ਆਮ ਲੋਕਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ।

ਅਮਰੀਕਾ ਤੇ ਈਰਾਨ ਵਿਚਕਾਰ ਪਿਛਲੇ ਕੁਝ ਦਿਨਾਂ ਅੰਦਰ ਵਧੀ ਤਲਖ਼ੀ ਕਾਰਨ ਮਿਡਲ ਈਸਟ (Middle East) 'ਚ ਅਸਥਿਰਤਾ ਦਾ ਮਾਹੌਲ ਹੋ ਗਿਆ ਹੈ। ਅਜਿਹੇ ਵਿਚ ਨਿਵੇਸ਼ਕ ਸੋਨੇ 'ਚ ਨਿਵੇਸ਼ ਕਰਨ 'ਚ ਦਿਲਚਸਪੀ ਦਿਖਾ ਰਹੇ ਹਨ। ਅਜਿਹੇ ਵਿਚ ਪਿਛਲੇ ਇਕ ਹਫ਼ਤੇ 'ਚ ਹੀ ਦੁਨੀਆ ਭਰ 'ਚ ਸੋਨੀ ਦੀਆਂ ਕੀਮਤਾਂ 'ਚ ਖਾਸਾ ਉਛਾਲ ਆਇਆ ਹੈ।