ਸੋਨਾਲੀ ਬੇਂਦਰੇ ਦੇ ਦਿਵਾਨੇ ਸੀ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ 

ਏਜੰਸੀ

ਮਨੋਰੰਜਨ, ਬਾਲੀਵੁੱਡ

ਸੋਨਾਲੀ ਬੇਂਦਰੇ ਅੱਜ ਮਨਾ ਰਹੀ ਹੈ ਅਪਣਾ 45ਵਾਂ ਜਨਮਦਿਨ

File

ਮੁੰਬਈ- ਇਹ ਬਹੁਤ ਵਾਰ ਵੇਖਿਆ ਗਿਆ ਹੈ ਜਦੋਂ ਅਭਿਨੇਤਰੀਆਂ ਰਾਤੋਂ-ਰਾਤ ਸਟਾਰ ਬਣ ਗਈਆਂ। ਅੱਜ ਵੀ ਇੱਕ ਅਜਿਹੀ ਹੀ ਅਭਿਨੇਤਰੀ ਦਾ ਜਨਮਦਿਨ ਹੈ, ਜੋ ਰਾਤੋਂ-ਰਾਤ ਆਪਣੀ ਖੂਬਸੂਰਤੀ ਕਰਕੇ ਸੁਰਖੀਆਂ ਵਿਚ ਆ ਗਈ। ਇਸ ਅਭਿਨੇਤਰੀ ਦਾ ਨਾਮ ਸੋਨਾਲੀ ਬੇਂਦਰੇ ਹੈ। ਸੇਨਾਲੀ ਬੇਂਦਰੇ ਅੱਜ ਅਪਣਾ 45ਵਾਂ ਜਨਮਦਿਨ ਮਨਾ ਰਹੀ ਹੈ।

ਸੋਨਾਲੀ ਬੇਂਦਰੇ ਦਾ ਜਨਮ 1 ਜਨਵਰੀ 1975 ਨੂੰ ਮੁੰਬਈ ਵਿੱਚ ਹੋਇਆ ਸੀ। ਉਸ ਦੇ ਪਿਤਾ ਸਿਵਲ ਸਰਵੇਂਟ ਸੀ। ਫਿਲਮਾਂ ਵਿਚ ਆਉਣ ਤੋਂ ਪਹਿਲਾਂ ਸੋਨਾਲੀ ਨੇ ਮਾਡਲਿੰਗ ਦੇ ਖੇਤਰ ਵਿਚ ਕਾਫੀ ਨਾਮ ਕਮਾਇਆ ।19 ਸਾਲ ਦੀ ਉਮਰ ਵਿਚ ਸੋਨਾਲੀ ਦੀ ਪਹਿਲੀ ਫਿਲਮ ‘ਆਗ’ (1994) ਰਿਲੀਜ਼ ਹੋਈ। ਇਸ ਫਿਲਮ ਲਈ ਉਨ੍ਹਾਂ ਨੂੰ ਫਿਲਮਫੇਅਰ ਦਾ ਨਿਊ ਫੇਸ ਆਫ ਦਿ ਈਅਰ ਦਾ ਐਵਾਰਡ ਮਿਲਿਆ। ਇਸ ਸਾਲ ਸੋਨਾਲੀ ਦੀ ਇਕ ਹੋਰ ਫਿਲਮ ‘ਨਾਰਾਜ਼’ ਰਿਲੀਜ਼ ਹੋਈ।

ਸਾਲ 1996 ਵਿਚ ਸੋਨਾਲੀ ਦੀ ਫਿਲਮ ‘ਦਿਲਜਲੇ’ ਰਿਲੀਜ਼ ਹੋਈ। ਇਸ ਵਿਚ ਉਨ੍ਹਾਂ ਨਾਲ ਅਜੇ ਦੇਵਗਨ ਸਨ। ਫਿਲਮ ਸੁਪਰਹਿੱਟ ਰਹੀ। ਇਸ ਤੋਂ ਬਾਅਦ ਸੋਨਾਲੀ ਦੀਆਂ ਕਈ ਫਿਲਮਾਂ ਆਈਆਂ, ਜੋ ਸੁਪਰਹਿੱਟ ਰਹੀਆਂ ਸਨ। ਇਨ੍ਹਾਂ ਵਿਚ ਸੁਨੀਲ ਸ਼ੈੱਟੀ ਦੇ ਨਾਲ ‘ਭਾਈ’, ਆਮਿਰ ਨਾਲ ‘ਸਰਫਰੋਸ਼’ ਅਤੇ ਸ਼ਾਹਰੁਖ ਨਾਲ ‘ਡੁਪਲੀਕੇਟ’ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।

ਸੋਨਾਲੀ ਬੇਂਦਰੇ ਦੀ ਫੈਨ ਫਾਲੋਇੰਗਿੰਗ ਭਾਰਤ ਤੋਂ ਬਾਹਰ ਪਾਕਿਸਤਾਨ ਤੱਕ ਸੀ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਨੇ ਇਕ interview ਦੌਰਾਨ ਇਥੋਂ ਤਕ ਕਿਹਾ ਸੀ ਕਿ ਜੇਕਰ ਅਭਿਨੇਤਰੀ ਉਸ ਨੂੰ Reject ਕਰਦੀ ਹੈ ਤਾਂ ਉਹ ਅਭਿਨੇਤਰੀ ਨੂੰ ਅਗਵਾ ਕਰ ਲਵੇਗੀ। ਬਾਅਦ ਵਿੱਚ ਸ਼ੋਏਬ ਅਖਤਰ ਨੇ ਅਜਿਹੀਆਂ ਸਾਰੀਆਂ ਖਬਰਾਂ ਨੂੰ ਇੱਕ ਅਫਵਾਹ ਦੱਸਿਆ।

ਫਿਲਮਾਂ ਤੋਂ ਲੰਬੇ ਸਮੇਂ ਤੋਂ ਗਾਇਬ ਸੋਨਾਲੀ ਬੇਂਦਰੇ ਕੈਂਸਰ ਨਾਲ ਲੜਾਈ ਜਿੱਤ ਚੁੱਕੀ ਹੈ। ਸਾਲ 2018 ਵਿਚ ਪਤਾ ਲੱਗਿਆ ਸੀ ਕਿ ਸੋਨਾਲੀ ਨੂੰ ਕੈਂਸਰ ਹੈ। ਕੈਂਸਰ ਦਾ ਇਲਾਜ ਕਰਨ ਲਈ ਉਹ ਨਿਊਯਾਰਕ ਗਈ, ਜਿੱਥੇ ਕੁੱਝ ਮਹੀਨਿਆਂ ਤੱਕ ਉਨ੍ਹਾਂ ਦਾ ਇਲਾਜ ਚੱਲਿਆ। ਸੋਨਾਲੀ ਕੈਂਸਰ ਦੇ ਇਲਾਜ ਦੌਰਾਨ ਸਮੇਂ-ਸਮੇਂ ’ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹੀ ਅਤੇ ਪਲ-ਪਲ ਦੀਆਂ ਖਬਰਾਂ ਵੀ ਦਿੰਦੀ ਰਹੀ ਸੀ।