ਦੁਬਈ 'ਚ ਬੱਸ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਵਿਅਕਤੀ ਨੂੰ ਮਿਲਿਆ 11 ਕਰੋੜ ਰੁਪਏ ਦਾ ਮੁਆਵਜ਼ਾ
ਹਾਦਸੇ 'ਚ ਭਾਰਤੀ ਵਿਅਕਤੀ ਦਾ 50 ਫੀਸਦੀ ਦਿਮਾਗ ਹੋ ਗਿਆ ਸੀ ਡੈਮੇਜ
ਦੁਬਈ 'ਚ ਚਾਰ ਸਾਲ ਪਹਿਲਾਂ ਬੱਸ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਇਕ ਭਾਰਤੀ ਨੂੰ 50 ਲੱਖ ਦਿਰਹਮ (ਭਾਰਤੀ ਕਰੰਸੀ 'ਚ ਲਗਭਗ 11 ਕਰੋੜ ਰੁਪਏ) ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਭਾਰਤੀ ਵਿਅਕਤੀ ਦਾ 50 ਫੀਸਦੀ ਦਿਮਾਗ ਡੈਮੇਜ ਹੋ ਗਿਆ ਸੀ। ਜਿਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਨੇ ਸੁਪਰੀਮ ਕੋਰਟ ਨੇ ਬੀਮੇ ਦੀ ਰਕਮ ਦੇਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਿਸ 'ਚ ਕਾਂਸਟੇਬਲ ਦੀ ਭਰਤੀ ਦੇ ਨਾਂ 'ਤੇ ਠੱਗੀ, 3 ਨੌਜਵਾਨਾਂ ਤੋਂ ਹੜੱਪੇ 19.50 ਲੱਖ ਰੁਪਏ
ਮੀਡੀਆ ਰਿਪੋਰਟਾਂ ਮੁਤਾਬਕ ਸਾਲ 2019 'ਚ ਮੁਹੰਮਦ ਬੇਗ ਮਿਰਜ਼ਾ ਓਮਾਨ ਤੋਂ ਯੂਏਈ ਆ ਰਿਹਾ ਸੀ ਅਤੇ ਦੁਬਈ 'ਚ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚੋਂ 12 ਭਾਰਤੀ ਸਨ। ਦਰਅਸਲ, ਬੱਸ ਮੈਟਰੋ ਸਟੇਸ਼ਨ ਦੀ ਪਾਰਕਿੰਗ ਦੇ ਕੋਲ ਓਵਰਹੈੱਡ ਹਾਈਟ ਬੈਰੀਅਰ ਨਾਲ ਟਕਰਾ ਗਈ। ਇਸ ਕਾਰਨ ਬੱਸ ਦਾ ਉਪਰਲਾ ਹਿੱਸਾ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਪੁਲਿਸ ਨੇ 70 ਕਰੋੜ ਦੀ 11 ਕਿਲੋ ਹੈਰੋਇਨ ਸਣੇ ਦੋ ਤਸਕਰਾਂ ਨੂੰ ਕੀਤਾ ਕਾਬੂ
ਬੱਸ ਡਰਾਈਵਰ, ਜੋ ਓਮਾਨ ਦਾ ਰਹਿਣ ਵਾਲਾ ਹੈ, ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ 3.4 ਮਿਲੀਅਨ ਦਿਰਹਮ ਦੇਣ ਦਾ ਹੁਕਮ ਦਿੱਤਾ ਗਿਆ ਹੈ। ਰਿਪੋਰਟ 'ਚ ਮਿਰਜ਼ਾ ਦੇ ਵਕੀਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਏਈ ਇੰਸ਼ੋਰੈਂਸ ਅਥਾਰਟੀ ਨੇ ਉਸ ਨੂੰ ਮੁਆਵਜ਼ੇ ਦੇ ਤੌਰ 'ਤੇ 1 ਮਿਲੀਅਨ ਦਿਰਹਮ ਦਿੱਤੇ ਸਨ। ਬਾਅਦ ਵਿੱਚ ਪਟੀਸ਼ਨਕਰਤਾ ਦੁਬਈ ਦੀ ਅਦਾਲਤ ਵਿੱਚ ਪਹੁੰਚੇ, ਜਿੱਥੇ ਮੁਆਵਜ਼ਾ ਵਧਾ ਕੇ 5 ਮਿਲੀਅਨ ਦਿਰਹਮ ਕਰ ਦਿੱਤਾ ਗਿਆ।
ਹਾਦਸੇ ਤੋਂ ਬਾਅਦ ਮਿਰਜ਼ਾ ਕਰੀਬ ਦੋ ਮਹੀਨੇ ਹਸਪਤਾਲ 'ਚ ਰਹੇ। ਇਸ ਦੌਰਾਨ ਉਹ ਕਰੀਬ 14 ਦਿਨਾਂ ਤੱਕ ਬੇਹੋਸ਼ ਰਿਹਾ। ਇਸ ਤੋਂ ਬਾਅਦ ਉਸ ਨੇ ਲੰਮਾ ਸਮਾਂ ਮੁੜ ਵਸੇਬਾ ਕੇਂਦਰ ਵਿੱਚ ਵੀ ਬਿਤਾਇਆ। ਦੱਸਿਆ ਗਿਆ ਹੈ ਕਿ ਉਹ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਦੇ ਫਾਈਨਲ ਸਮੈਸਟਰ ਦੀ ਤਿਆਰੀ ਕਰ ਰਿਹਾ ਸੀ ਅਤੇ ਗੰਭੀਰ ਸੱਟਾਂ ਕਾਰਨ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ।
ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਲਾਜ ਦੌਰਾਨ ਡਾਕਟਰਾਂ ਨੇ ਕਿਹਾ ਸੀ ਕਿ ਦਿਮਾਗੀ ਨੁਕਸਾਨ ਕਾਰਨ ਉਸ ਦੇ ਜੀਵਨ ਦੇ ਆਮ ਹੋਣ ਦੀ ਸੰਭਾਵਨਾ ਘੱਟ ਹੈ। ਇਸ ਤੋਂ ਇਲਾਵਾ ਸਰੀਰ ਦੇ ਹੋਰ ਹਿੱਸਿਆਂ 'ਚ ਵੀ ਕਾਫੀ ਸੱਟਾਂ ਲੱਗੀਆਂ ਹਨ।