ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਾਸਕ ਪਹਿਨ ਕੇ ਕੀਤੀ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ ਦੇ ਦੌਰ 'ਚ ਹਰ ਦੁਕਾਨ ਅਤੇ ਮਾਲ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਰਹਿੰਦੇ ਹਨ...

Donald Trump Mask

ਆਸਟ੍ਰੇਲੀਆ : ਅੱਜ ਦੇ ਦੌਰ 'ਚ ਹਰ ਦੁਕਾਨ ਅਤੇ ਮਾਲ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਰਹਿੰਦੇ ਹਨ। ਇਸੇ ਗੱਲ ਦਾ ਧਿਆਨ ਰੱਖਦੇ ਹੋਏ ਚੋਰੀ ਕਰਨ ਤੋਂ ਪਹਿਲਾਂ ਚੋਰ ਆਪਣਾ ਚਿਹਰਾ ਢੱਕ ਲੈਂਦਾ ਹੈ ਤਾਂ ਕਿ ਚੋਰੀ ਤੋਂ ਬਾਅਦ ਵੀ ਕੋਈ ਉਸ ਦੀ ਪਹਿਚਾਣ ਨਾ ਕਰ ਸਕੇ। ਆਸਟ੍ਰੇਲੀਆ 'ਚ ਇੱਕ ਚੋਰ ਨੇ ਆਪਣੇ ਚਿਹਰਾ ਢੱਕਣ ਲਈ ਬਿਲਕੁਲ ਵੱਖਰਾ ਤਰੀਕਾ ਲੱਭਿਆ।

ਇੱਥੇ ਦੁਕਾਨ ਲੁੱਟਣ ਵਾਲੇ ਚੋਰ ਨੇ ਆਪਣਾ ਚਿਹਰਾ ਢੱਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਾਸਕ ਪਹਿਨ ਲਿਆ। ਕਵੀਂਸਲੈਂਡ ਪੁਲਿਸ ਨੇ ਲੋਕਾਂ ਨੂੰ ਦੋਸ਼ੀ ਦੀ ਪਹਿਚਾਣ ਕਰਨ ਦੀ ਅਪੀਲ ਕੀਤੀ ਹੈ। ਸਟੇਥਪਾਈਨ ਸਥਿਤ ਦੁਕਾਨ 'ਚ ਚੋਰੀ ਦੀ ਇਹ ਵਾਰਦਾਤ ਕੈਮਰੇ 'ਚ ਵੀ ਕੈਦ ਹੋ ਗਈ। ਪੁਲਿਸ ਅਨੁਸਾਰ ਦੋਸ਼ੀ ਇੱਕ ਸ਼ਾਪਿੰਗ ਸੈਂਟਰ ਦਾ ਗਲਾਸ ਤੋੜ ਕੇ ਐਤਵਾਰ ਦੀ ਸਵੇਰ ਅੰਦਰ ਵੜਿਆ। ਉਸ ਨੇ ਜਵੈਲਰੀ ਦੀ ਦੁਕਾਨ ਦੀ ਖਿੜਕੀ ਤੋੜ ਕੇ ਕਈ ਘੜੀਆਂ ਚੋਰੀ ਕੀਤੀਆਂ।

ਸਿਰਫ਼ ਇੰਨਾ ਹੀ ਨਹੀਂ ਉਸ ਨੇ ਇੱਕ ਬਿਜਲੀ ਦੇ ਸਟੋਰ ਦਾ ਸ਼ੀਸ਼ਾ ਵੀ ਤੋੜਿਆ ਅਤੇ ਕੁਝ ਸਮਾਨ ਚੋਰੀ ਕਰ ਲਿਆ। ਦੋਸ਼ੀ ਵਿਅਕਤੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਮਾਸਕ ਤੋਂ ਇਲਾਵਾ ਕਾਲੇ ਰੰਗ ਦਾ ਹੂਡੀ ਜੰਪਰ, ਟ੍ਰੈਕ ਪੈਂਟ ਅਤੇ ਸਫ਼ੇਦ ਜੁੱਤੇ ਪਹਿਨੇ ਸਨ। ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਕੀਤੀ ਜਾ ਰਹੀ ਹੈ। ਟਰੰਪ ਦੇ ਮਾਸਕ 'ਚ ਦੋਸ਼ੀ ਦੀ ਪਹਿਚਾਣ ਕਰ ਪਾਉਣਾ ਬੇਹੱਦ ਮੁਸ਼ਕਿਲ ਹੈ।