ਨੇਪਾਲ 'ਚ ਬਰਫ਼ ਦੇ ਤੋਦੇ ਖਿਸਕਣ ਕਾਰਨ 3 ਦੀ ਮੌਤ, 12 ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਨੇਪਾਲ ਦੇ ਸਭ ਤੋਂ ਦੂਰ-ਦੁਰਾਡੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ

photo

 

ਕਾਠਮੰਡੂ : ਨੇਪਾਲ ਦੇ ਮੁਗੂ ਜ਼ਿਲ੍ਹੇ 'ਚ ਇਕ ਹੋਰ ਬਰਫ ਖਿਸਕਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਕ ਨਿਊਜ਼ ਏਜੰਸੀ ਨੇ ਦਸਿਆ ਕਿ ਜੁਮਲਾ ਜ਼ਿਲ੍ਹੇ ਦੇ ਕੁੱਲ 15 ਲੋਕ ਕੈਟਰਪਿਲਰ ਫੰਗਸ ਯਾਰਸਾਗੁੰਬਾ ਦੀ ਭਾਲ ਲਈ ਮੁਗੂ ਗਏ ਸਨ, ਪਰ ਸ਼ਨੀਵਾਰ ਨੂੰ ਉਹ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆ ਗਏ।  ਜ਼ਖਮੀਆਂ ਦਾ ਸਥਾਨਕ ਸਿਹਤ ਚੌਕੀ ਵਿਖੇ ਇਲਾਜ ਕੀਤਾ ਜਾ ਰਿਹਾ ਹੈ।

ਮੁਗੂ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਮੋਹਨ ਬਹਾਦੁਰ ਥਾਪਾ ਨੇ ਦੱਸਿਆ ਕਿ ਬਚਾਅ ਕਾਰਜ ਲਈ ਸੁਰੱਖਿਆ ਕਰਮਚਾਰੀਆਂ ਦੀ ਟੀਮ ਭੇਜੀ ਗਈ ਹੈ, ਪਰ ਬਰਫ਼ਬਾਰੀ ਕਾਰਨ ਬਚਾਅ ਕਾਰਜ 'ਚ ਰੁਕਾਵਟ ਆ ਰਹੀ ਹੈ। ਇਹ ਨੇਪਾਲ ਦੇ ਸਭ ਤੋਂ ਦੂਰ-ਦੁਰਾਡੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ।

ਦਸਿਆ ਕਿ ਘਟਨਾ ਵਾਲੀ ਥਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਦੋ ਦਿਨ ਦੀ ਦੂਰੀ 'ਤੇ ਹੈ। ਸਾਡੀ ਬਚਾਅ ਟੀਮ ਅਜੇ ਤੱਕ ਉੱਥੇ ਨਹੀਂ ਪਹੁੰਚੀ ਹੈ।

ਉਸ ਨੇ ਦਸਿਆ ਕਿ ਘਟਨਾ ਵਾਲੀ ਥਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਦੋ ਦਿਨ ਦੀ ਪੈਦਲ ਦੂਰੀ 'ਤੇ ਹੈ। ਸਾਡੀ ਬਚਾਅ ਟੀਮ ਅਜੇ ਤੱਕ ਉਥੇ ਨਹੀਂ ਪਹੁੰਚੀ। ਇਸ ਤੋਂ ਪਹਿਲਾਂ 2 ਮਈ ਨੂੰ ਪਛਮੀ ਨੇਪਾਲ ਦੇ ਦਾਰਚੁਲਾ ਜ਼ਿਲੇ 'ਚ ਬਰਫੀਲੇ ਤੂਫਾਨ 'ਚ ਯਾਰਸਾਗੁੰਬਾ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ।