ਪਾਕਿਸਤਾਨ 'ਚ ਮਹਿਲਾ ਪੱਤਰਕਾਰ ਅਗ਼ਵਾ, ਮਗਰੋਂ ਰਿਹਾਅ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਫ਼ੌਜ ਦੀ ਨਿਖੇਧੀ ਕਰਨ ਲਈ ਪ੍ਰਸਿੱਧ 52 ਸਾਲਾ ਪਾਕਿਸਤਾਨੀ ਪੱਤਰਕਾਰ ਅਤੇ ਕਾਰਕੁਨ ਨੂੰ ਅਣਪਛਾਤੇ ਲੋਕਾਂ ਨੇ ਕਥਿਤ ਤੌਰ 'ਤੇ ਅਗ਼ਵਾ ਕਰ ਲਿਆ।...

Pakista

ਲਾਹੌਰ, ਪਾਕਿਸਤਾਨੀ ਫ਼ੌਜ ਦੀ ਨਿਖੇਧੀ ਕਰਨ ਲਈ ਪ੍ਰਸਿੱਧ 52 ਸਾਲਾ ਪਾਕਿਸਤਾਨੀ ਪੱਤਰਕਾਰ ਅਤੇ ਕਾਰਕੁਨ ਨੂੰ ਅਣਪਛਾਤੇ ਲੋਕਾਂ ਨੇ ਕਥਿਤ ਤੌਰ 'ਤੇ ਅਗ਼ਵਾ ਕਰ ਲਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਸ ਵਾਰਦਾਤ ਲਈ ਖੁਫ਼ੀਆ ਏਜੰਸੀਆਂ ਨੂੰ ਜ਼ਿੰਮੇਵਾਰ ਦੱਸੇ ਜਾਣ ਦੇ ਕੁੱਝ ਘੰਟਿਆਂ 'ਚ ਉਹ ਘਰ ਵਾਪਸ ਪਰਤ ਆਈ।
ਗੁਲ ਬੁਖਾਰੀ ਮੰਗਲਵਾਰ ਰਾਤ ਲਗਭਗ 11 ਵਜੇ ਅਪਣੇ ਅਪਣੇ ਪ੍ਰੋਗਰਾਮ ਲਈ ਜਾ ਰਹੀ ਸੀ।

ਉਸ ਦੌਰਾਨ ਅਣਪਛਾਤੇ ਬਦਮਾਸ਼ਾਂ ਨੇ ਲਾਹੌਰ ਕੈਂਟ ਦੇ ਸ਼ੇਰਪੇ ਪੁਲ ਕੋਲ ਉਨ੍ਹਾਂ ਨੂੰ ਅਗ਼ਵਾ ਕਰ ਲਿਆ। ਟੀ.ਵੀ. ਦੇ ਡਰਾਈਵਰ ਨੇ ਪੁਲਿਸ ਨੂੰ ਦਸਿਆ ਕਿ ਇਕ ਡਬਲ ਕੈਬਿਨ ਵਾਹਨ ਵਿਚੋਂ ਦੋ ਵਿਅਕਤੀ ਉੱਤਰੇ ਅਤੇ ਗੁੱਲ ਨੂੰ ਅਪਣੀ ਗੱਡੀ 'ਚ ਬੈਠਣ ਲਈ ਕਿਹਾ। ਉਸ ਨੇ ਦਸਿਆ, ''ਉਨ੍ਹਾਂ ਦਾ ਮੰਨਣਾ ਹੈ ਕਿ ਦੋਹਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਅਪਣੀ ਗੱਡੀ 'ਚ ਬਿਠਾਇਆ ਅਤੇ ਭੱਜ ਗਏ।''

ਅਗ਼ਵਾ ਕਰਨ ਵਾਲਿਆਂ ਨੇ ਡਰਾਈਵਰ ਨੂੰ ਕੁੱਝ ਨਹੀਂ ਕਿਹਾ। ਬਾਅਦ 'ਚ ਗੁਲ ਦੇ ਪਰਵਾਰ ਨੇ ਸਥਾਨਕ ਥਾਣੇ ਵਿਚ ਉਨ੍ਹਾਂ ਦੀ ਗੁਮਸ਼ੁਦਗੀ ਦੀ ਰੀਪੋਰਟ ਦਰਜ ਕਰਵਾਈ। ਗੁਲ ਦੇ ਅਗ਼ਵਾ ਹੋਣ ਦੀ ਸੂਚਨਾ ਮਿਲਦੇ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਲਈ ਖੁਫ਼ੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ੌਜ ਦੀ ਨਿਖੇਧੀ ਕਰਨ ਦਾ ਬਿਆਨ ਦਰਜ ਕਰਨ ਲਈ ਉਨ੍ਹਾਂ ਦੇ ਘਰ ਗਈ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿਤਾ। ਅਧਿਕਾਰੀ ਦਾ ਕਹਿਣਾ ਹੈ, ''ਅਸੀਂ ਸਵੇਰੇ ਉਨ੍ਹਾਂ ਦਾ ਬਿਆਨ ਦਰਜ ਕਰਨ ਫਿਰ ਜਾਵਾਂਗੇ।''

ਟਵਿਟਰ 'ਤੇ ਤਿੱਖਾ ਜਵਾਬ ਦਿੰਦੇ ਹੋਏ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਧੀ ਮਰੀਅਮ ਨਵਾਜ਼ ਨੇ ਘਟਨਾ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਗੁਲ ਬੁਖਾਰੀ ਦੇ ਅਗਵਾ ਹੋਣ ਦੀ ਖ਼ਬਰ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ। ਇਹ ਬਹੁਤ ਘਟੀਆ ਕਿਸਮ ਦੀ ਜ਼ਿਆਦਤੀ ਹੈ। ਇਹ ਬਹੁਤ ਦੁਖੀ ਦਿਨ ਹੈ।'' ਇਕ ਹੋਰ ਘਟਨਾ 'ਚ ਲਾਹੌਰ ਹਵਾਈ ਅੱਡੇ 'ਤੇ ਇਕ ਨਿੱਜੀ ਟੀ.ਵੀ. ਦੇ ਪੱਤਰਕਾਰ 'ਤੇ ਅਣਪਛਾਤੇ ਬਦਮਾਸ਼ਾਂ ਨੇ ਕਥਿਤ ਤੌਰ 'ਤੇ ਹਮਲਾ ਕਰ ਦਿਤਾ।'' (ਪੀਟੀਆਈ)